ਕਿਸ਼ੋਰ ਨਿਆਂ ਬਿੱਲ ਹੰਗਾਮੇ ਦੇ ਦਰਮਿਆਨ ਪਾਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜ ਸਭਾ ਨੇ ਕਿਸ਼ੋਰ ਨਿਆਂ ਨਾਲ ਸਬੰਧਿਤ ਸੋਧ ਬਿੱਲ ਨੂੰ ਵਿਰੋਧੀਆਂ ਦੇ ਭਾਰੀ ਹੰਗਾਮੇ ਦਰਮਿਆਨ ਅੱਜ ਬਿਨਾ ਚਰਚਾ ਦੇ ਹੀ ਪਾਸ ਕਰਵਾ ਦਿੱਤਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਵਿਰੋਧੀਆਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਪਹਿਲਾਂ 12 ਵਜੇ, ਦੋ ਵਜੇ ਤੇ ਫਿਰ ਪੌਣੇ ਤਿੰਨ ਵਜੇ ਤੱਕ ਮੁਲਤਵੀ ਕੀਤੀ ਗਈ ਸੀ। ਕਿਸ਼ੋਰ ਨਿਆਂ (ਬੱਚਿਆਂ ਦੀ ਦੇਖ-ਰੇਖ ਤੇ ਸੁਰੱਖਿਆ) ਸੋਧ ਬਿੱਲ 2021 ਨੂੰ ਲੋਕ ਸਭਾ ਪਹਿਲਾਂ ਹੀ ਪਾਸ ਕਰ ਚੁੱਕੀ ਹੇ ਤੇ ਅੱਜ ਰਾਜ ਸਭਾ ਵੱਲੋਂ ਇਸ ਨੂੰ ਪਾਸ ਕਰਨ ਦੇ ਨਾਲ ਹੀ ਇਸ ’ਤੇ ਸੰਸਦ ਦੀ ਮੋਹਰ ਲੱਗ ਗਈ ।
ਮੁਲਤਵੀ ਤੋਂ ਬਾਅਦ ਪੌਣੇ ਤਿੰਨ ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਤਾ ਪੇਗਾਸਸ ਜਾਸੂਸੀ ਮਾਮਲੇ ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਦਨ ਨੂੰ ਨਾ ਚੱਲਣ ਦੇ ਰਹੇ ਵਿਰੋਧੀ ਮੈਂਬਰਾਂ ਨੇ ਆਸਣ ਕੋਲ ਆ ਕੇ ਅਪੀਲ ਦੇ ਬਾਵਜ਼ੂਦ ਬਿੱਲ ’ਤੇ ਚਰਚਾ ’ਚ ਹਿੱਸਾ ਨਹੀਂ ਲਿਆ, ਜਿਸ ਤੋਂ ਬਾਅਦ ਸਦਨ ਨੇ ਬਿਨਾ ਚਰਚਾ ਦੇ ਹੀ ਬਿੱਲ ਨੂੰ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਉਪ ਸਭਾਪਤੀ ਨੇ ਵਿਰੋਧੀਆਂ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਜੇਕਰ ਉਹ ਬਿੱਲ ’ਤੇ ਵੋਟਿੰਗ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਥਾਵਾਂ ’ਤੇ ਪਰਤ ਕੇ ਸਦਨ ’ਚ ਵਿਵਸਥਾ ਕਾਇਮ ਕਰਨੀ ਪਵੇਗੀ ਵਿਰੋਧੀ ਮੈਂਬਰਾਂ ’ਤੇ ਉਨ੍ਹਾਂ ਦੀ ਗੱਲ ਦਾ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਰੌਲੇ-ਰੇੱਪੇ ਦਰਮਿਆਨ ਬਿੱਲ ਪਾਸ ਕਰਵਾਉਣ ਦੀ ਪ੍ਰਕਿਰਿਆ ਪੂਰ ਕਰ ਦਿੱਤੀ।
ਰਾਜ ਸਭਾ ਦਿਨ ਭਰ ਲਈ ਮੁਲਤਵੀ
ਉਪ ਸਭਾਪਤੀ ਭੁਵਨੇਸ਼ਵਰ ਕਲੀਤਾ ਨੇ ਵਿਰੋਧੀਆਂ ਦੇ ਅਨੇਕ ਮੈਂਬਰਾਂ ਦਾ ਚਰਚਾ ’ਚ ਹਿੱਸਾ ਲੈਣ ਲਈ ਨਾਂਅ ਪੁਕਾਰਿਆ ਪਰ ਮੈਂਬਰਾਂ ਨੇ ਇਸ ’ਤੇ ਧਿਆਨ ਨਹੀਂ ਦਿੱਤਾ ਕਾਂਗਰਸ ਦੀ ਫੌਜੀਆ ਖਾਨ ਨੇ ਉਨ੍ਹਾਂ ਦਾ ਨਾਂਅ ਪੁਕਾਰੇ ਜਾਣ ’ਤੇ ਕਿਹਾ ਕਿ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਦੇਸ਼ ਨੂੰ ਬੱਚਿਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਪਰ ਇੱਥੇ ਤਾਂ ਦੇਸ਼ ਨੂੰ ਹੀ ਸੁਰੱਖਿਆ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਤੋਂ ਪਹਿਲਾਂ ਕੌਮੀ ਸੁਰੱਖਿਆ ਦੇ ਮਹੱਤਵਪੂਰਨ ਮੁੱਦੇ ’ਤੇ ਚਰਚਾ ਕਰਵਾਈ ਜਾਣੀ ਜ਼ਰੂਰੀ ਹੈ ਬਿੱਲ ਪਾਸ ਹੋਣ ਤੋਂ ਬਾਅਦ ਵੀ ਸਦਨ ’ਚ ਅਵਿਵਸਥਾ ਦਾ ਮਾਹੌਲ ਦੇਖਦਿਆਂ ਉਪ ਸਭਾ ਪਤੀ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ