3 ਅਕਤੂਬਰ ਨੂੰ ਚੁੱਕਣਗੇ ਸਹੁੰ
ਨਵੀਂ ਦਿੱਲੀ, ਏਜੰਸੀ
ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ ਹੋਣਗੇ ਚੀਫ਼ ਜਸਟਿਸ ਦੀਪਕ ਮਿਸ਼ਰਾ ਉਨ੍ਹਾਂ ਦੇ ਨਾਂਅ ਦੀ ਸਿਫਾਰਿਸ਼ ਭੇਜਣਗੇ। ਨਿਯਮ ਅਨੁਸਾਰ ਸਭ ਦੇ ਸੀਨੀਅਰ ਚੀਫ਼ ਜਸਟਿਸ ਜੱਜ ਹੁੰਦੇ ਹਨ। ਚੀਫ਼ ਜਸਟਿਸ ਵਜੋਂ ਜਸਟਿਸ ਰੰਜਨ ਗੋਗੋਈ 3 ਅਕਤੂਬਰ ਨੂੰ ਸਹੁੰ ਚੁੱਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਸਰਕਾਰ ਦੀ ਅਪੀਲ ‘ਤੇ ਰਾਸ਼ਟਰਪਤੀ ਸਕੱਤਰੇਤ ਜਸਟਿਸ ਗੋਗੋਈ ਨੂੰ ਅਗਲੇ ਚੀਫ਼ ਜਸਟਿਸ ਲਈ ਨਾਮਜ਼ਦ ਕਰ ਦੇਵੇਗਾ। ਜਸਟਿਸ ਰੰਜਨ ਗੋਗੋਈ ਦਾ ਦੇਸ਼ ਦੇ ਅਗਲੇ ਚੀਫ਼ ਜਸਟਿਸ ਬਣਨਾ ਤੈਅ ਮੰਨਿਆ ਜਾ ਰਿਹਾ ਸੀ। ਇੰਡੀਆ ਲੀਗਲ ਅਨੁਸਾਰ ਕਾਨੂੰਨ ਮੰਤਰਾਲੇ ਨੇ ਪ੍ਰੋਟੋਕਾਲ ਤਹਿਤ ਜਸਟਿਸ ਦੀਪਕ ਮਿਸ਼ਰਾ ਤੋਂ ਆਪਣੇ ਉੱਤਰਾ ਅਧਿਕਾਰੀ ਦੇ ਨਾਂਅ ਦੀ ਸਿਫਾਰਿਸ਼ ਕਰਨ ਦਾ ਐਲਾਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਜਸਟਿਸ ਦੀਪਕ ਮਿਸ਼ਰਾ 2 ਸਤੰਬਰ ਨੂੰ ਆਪਣੀ ਚਿੱਠੀ ਮੰਤਰਾਲੇ ਨੂੰ ਭੇਜ ਸਕਦੇ ਹਨ। ਵਰਤਮਾਨ ਮੁੱਖ ਦੀਪਕ ਮਿਸ਼ਰਾ ਦੋ ਅਕਤੂਬਰ ਨੂੰ ਸੇਵਾ ਮੁਕਤ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।