ਕਪਤਾਨ ਦਾ ਵਿਰੋਧ ਕਰਨ ‘ਤੇ ਸੰਜੂ ਸਮੇਤ ਅੱਠ ਖਿਡਾਰੀਆਂ ‘ਤੇ ਜ਼ੁਰਮਾਨਾ, ਪੰਜ ‘ਤੇ ਪਾਬੰਦੀ

ਸੰਜੂ ਸੈਮਸਨ ਨੂੰ ਰਾਜ ਦੀ ਟੀਮ ਦੇ ਕਪਤਾਨ ਸਚਿਨ ਬੇਬੀ ਦਾ ਵਿਰੋਧ ਕਰਨ ‘ਤੇ ਸਜਾ ਮਿਲੀ

ਤਿਰੁਵੰਤਪੁਰਮ, 1 ਸਤੰਬਰ

 

ਕੇਰਲ ਕ੍ਰਿਕਟ ਸੰਘ (ਕੇਸੀਏ) ਨੇ ਆਪਣੇ ਰਾਜ ਦੀ ਟੀਮ ਦੇ ਪੰਜ ਖਿਡਾਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦੋਂਕਿ ਅੱਠ ਖਿਡਾਰੀਆਂ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ ਜਿੰਨ੍ਹਾਂ ਖਿਡਾਰੀਆਂ ‘ਤੇ ਜੁਰਮਾਨਾ ਲੱਗਾ ਹੈ ਉਹਨਾਂ ‘ਚ ਭਾਰਤੀ ਕ੍ਰਿਕਟਰ ਸੰਜੂ ਸੈਮਸਨ ਵੀ ਸ਼ਾਮਲ ਹੈ ਇਹਨਾਂ ਸਾਰਿਆਂ ਨੂੰ ਰਾਜ ਦੀ ਟੀਮ ਦੇ ਕਪਤਾਨ ਸਚਿਨ ਬੇਬੀ ਦਾ ਵਿਰੋਧ ਕਰਨ ‘ਤੇ ਸਜਾ ਮਿਲੀ ਹੈ
ਕੇਸੀਏ ਦੇ ਸਕੱਤਰ ਸ਼੍ਰੀਜੀਤ ਨਾਇਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਖਿਡਾਰੀਆਂ ਨਾਲ ਨਿੱਜੀ ਸੁਣਵਾਈ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਇਹ ਸਾਰੇ ਖਿਡਾਰੀ ਟੀਮ ਦੀ ਸ਼ਾਂਤੀ, ਮਜ਼ਬੂਤੀ ਅਤੇ ਕੇਸੀਏ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਰਿਪੋਰਟ ਮੁਤਾਬਕ ਖਿਡਾਰੀ ਕਪਤਾਨ ਦੇ ਫੈਸਲਿਆਂ ਤੋਂ ਨਾਰਾਜ ਸਨ ਪਰ ਉਹਨਾਂ ਇਸ ਬਾਰੇ ਨਾ ਕਪਤਾਨ ਨੂੰ ਦੱਸਿਆ ਅਤੇ ਨਹੀ ਟੀਮ ਮੈਨੇਜਰ ਨਾਲ ਗੱਲ ਕੀਤੀ ਕੇਸੀਏ ਨੇ ਇਸਨੂੰ ਸੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਇਹਨਾਂ ਸਾਰਿਆਂ ‘ਤੇ ਜੂਨ ‘ਚ ਸ਼੍ਰੀਲੰਕਾ ਗਈ ਕੇਰਲ ਟੀਮ ‘ਚ ਫੁੱਟ ਪਾਉਣ ਦਾ ਵੀ ਦੋਸ਼ ਲੱਗਾ ਹੈ
ਜਿੰਨ੍ਹਾਂ ਖਿਡਾਰੀਆਂ ‘ਤੇ ਪਾਬੰਦੀ ਲੱਗੀ ਹੈ ਉਹ ਅਗਲੇ ਤਿੰਨ ਇੱਕ ਰੋਜ਼ਾ ਨਹੀਂ ਖੇਡਣਗੇ ਅਤੇ ਜਿੰਨ੍ਹਾਂ ‘ਤੇ ਜ਼ੁਰਮਾਨਾ ਲੱਗਾ ਹੈ ਉਹਨਾਂ ‘ਤੇ ਇੱਕ ਰੋਜ਼ਾ ਲਈ ਪੈਨਲਟੀ ਬੀਸੀਸੀਆਈ ਦੇ ਤਿੰਨ ਦਿਨ ਦੇ ਮੈਚ ਫੀਸ ਦੇ ਬਰਾਬਰ ਹੋਵੇਗੀ ਜੋ 15 ਸਤੰਬਰ ਤੱਕ ਜਮ੍ਹਾ ਕਰਾਉਣੀ ਹੋਵੇਗੀ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ