ਜੋਕੋਵਿਕ ਈਸਟਬੋਰਨ ਦੇ ਸੈਮੀਫਾਈਨਲ ‘ਚ

jokovic, Semi-Finals, Eastbourne, Sports

ਏਜੰਸੀ, ਲੰਦਨ:ਸਰਬੀਆ ਦੇ ਨੋਵਾਕ ਜੋਕੋਵਿਕ ਨੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਇਸ ਦੇ ਅਭਿਆਸ ਟੂਰਨਾਮੈਂਟ ਈਸਟਬੋਰਨ ਟੈਨਿਸ ਦੇ ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਜੋਕੋਵਿਕ ਨੇ ਕੁਆਰਟਰ ਫਾਈਨਲ ਮੈਚ ‘ਚ ਅਮਰੀਕਾ ਦੇ ਡੋਨਾਲਡ ਯੰਗ ਨੂੰ 6-2, 7-6 ਨਾਲ ਹਰਾਇਆ ਅਮਰੀਕੀ ਖਿਡਾਰੀ ਦੇ ਡਬਲ ਫਾਲਟ ਨਾਲ ਹੀ ਚੌਥੇ ਮੈਚ ਪੁਆਇੰਟ ‘ਤੇ ਜੋਕੋਵਿਕ ਨੇ ਮੈਚ ਆਪਣੇ ਨਾਂਅ ਕੀਤਾ

ਜੋਕੋਵਿਕ ਸਭ ਤੋਂ ਉੱਚੀ ਰੈਂਕਿੰਗ ਦੇ ਖਿਡਾਰੀ

ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਦਾ ਆਖਰੀ ਚਾਰ ‘ਚ ਚੌਥੀ ਸੀਡ ਅਮਰੀਕਾ ਦੇ ਸਵੀਟ ਜਾਨਸਨ ਜਾਂ ਰੂਸ ਦੇ ਡਾਨਿਲ ਮੇਡਵੇਦੇਵ ਨਾਲ ਮੈਚ ਹੋਵੇਗਾ 1999 ਤੋਂ ਬਾਅਦ ਈਸਟਬੋਰਨ ‘ਚ ਖੇਡਣ ਵਾਲੇ ਜੋਕੋਵਿਕ ਸਭ ਤੋਂ ਉੱਚੀ ਰੈਂਕਿੰਗ ਦੇ ਖਿਡਾਰੀ ਹਨ ਜੋ ਇੱਥੇ ਪਹਿਲੀ ਵਾਰ ਖੇਡਣ ਉੱਤਰੇ ਹਨ ਅਤੇ ਇੱਕ ਘੰਟੇ 35 ਮਿੰਟ ‘ਚ ਹੀ ਉਨ੍ਹਾਂ ਨੇ ਜਿੱਤ ਦਰਜ ਕਰ ਲਈ ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਮਜਾ ਆਇਆ ਖਾਸਕਰ ਦੂਜੇ ਸੈੱਟ ‘ਚ ਪਹਿਲਾ ਸੈੱਟ ਆਸਾਨ ਸੀ ਪਰ ਦੂਜਾ ਮੁਸ਼ਕਿਲ ਰਿਹਾ ਮੈਨੂੰ ਕੋਰਟ ‘ਤੇ ਬ੍ਰੇਕ ਅੰਕ ਬਣਾਉਣ ਦਾ ਮੌਕਾ ਵੀ ਮਿਲਿਆ

ਦੂਜੀ ਸੀਡ ਗਾਇਲ ਮੋਂਫਿਲਸ ਨੇ ਬ੍ਰਿਟੇਨ ਦੇ ਵਾਈਲਡ ਕਾਰਡ ਕੈਮਰਨ ਨੂਰੀ ਨੂੰ 6-3, 6-2 ਨਾਲ ਇੱਕ ਹੋਰ ਕੁਆਰਟਰ ਫਾਈਨਲ ‘ਚ ਹਰਾਇਆ ਇਹ ਮੈਚ ਮੀਂਹ ਕਾਰਨ ਦੂਜੇ ਦਿਨ ਜਾ ਕੇ ਪੂਰਾ ਹੋਇਆ ਫ੍ਰਾਂਸਿਸੀ ਖਿਡਾਰੀ ਦਾ ਹੁਣ ਅਸਟਰੇਲੀਆ ਦੇ ਬੇਰਨਾਰਡ ਟਾਮਿਕ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ ਛੇਵੀਂ ਸੀਡ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 51 ਮਿੰਟਾਂ ‘ਚ ਹੀ 6-3, 6-2 ਨਾਲ ਹਰਾ ਦਿੱਤਾ ਸੱਤਵੀਂ ਸੀਡ ਰਿਚਰਡ ਗਾਸਕੇ ਨੇ ਤਿੰਨ ਬ੍ਰੇਕ ਅੰਕ ਬਚਾਏ ਅਤੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ 6-4, 6-4 ਨਾਲ ਹਰਾਇਆ ਅਗਲੇ ਮੈਚ ‘ਚ ਉਹ ਤੀਜੀ ਸੀਡ ਅਮਰੀਕਾ ਦੇ ਜਾਨ ਇਸਨਰ ਨਾਲ ਭਿੜਨਗੇ