ਜੌਹਰੀ ਗਲਤ ਸਲੂਕ ਮਾਮਲੇ ‘ਚ ਦੋਸ਼ ਮੁਕਤ

ਫੈਸਲੇ ਦੇ ਬਾਵਜ਼ੂਦ ਦੇ  ਸੀਓਏ ‘ਚ ਮੱਤਭੇਦ

ਨਵੀਂ ਦਿੱਲੀ, 22 ਨਵੰਬਰ
ਬੀਸੀਸੀਆਈ ਸੀਈਓ ਰਾਹੁਲ ਜੌਹਰੀ ਵਿਰੁੱਧ ਲੱਗੇ ਮਹਿਲਾ ਨਾਲ ਗਲਤ ਸਲੂਕ ਦੇ ਦੋਸ਼ਾਂ ਨੂੰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ‘ਮਨਘੜਤ’ ਦੱਸ ਕੇ ਰੱਦ ਕਰ ਦਿੱਤਾ ਪਰ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ‘ਚ ਉਹਨਾਂ ਦੇ ਕੰਮ ‘ਤੇ ਪਰਤਣ ਨੂੰ ਲੈ ਕੇ ਮੱਤਭੇਦ ਹਨ ਸੀਓਏ ਮੁਖੀ ਵਿਨੋਦ ਰਾਏ ਨੇ ਜੌਹਰੀ ਦੇ ਕੰਮ ‘ਤੇ ਪਰਤਣ ਨੂੰ ਮਨਜ਼ੂਰੀ ਦਿੱਤੀ ਜਦੋਂਕਿ ਸੀਓਏ ਦੀ ਮੈਂਬਰ ਡਾਇਨਾ ਇਡੁਲਜ਼ੀ ਨੇ ਜੌਹਰੀ ਦੇ ਅਸਤੀਫ਼ੇ ਦੀ ਮੰਗ ਦੁਹਰਾਈ ਹੈ ਇਡੁਲਜ਼ੀ ਚਾਹੁੰਦੀ ਸੀ ਕਿ ਇਸ ਰਿਪੋਰਟ ਦੀ ਘੋਖ ਕਰਨ ਲਈ ਉਹਨਾਂ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਵੇ ਇਡੁਲਜੀ ਨੇ ਕਿਹਾ ਕਿ ਉਹ ਜੱਜ ਰਾਕੇਸ਼ ਸ਼ਰਮਾ ਅਤੇ ਬਰਖ਼ਾ ਸਿੰਘ ਦੇ ਫੈਸਲੇ ਤੋਂ ਸਹਿਮਤ ਨਹੀਂ ਹੈ

 

 ਕਮੇਟੀ ਦੀ ਇੱਕ ਮੈਂਬਰ ਵੀਨਾ ਨੇ ਮੰਨਿਆ ਕਿ ਜੌਹਰੀ ਦਾ ਵਤੀਰਾ ਗੈਰਪੇਸ਼ੇਵਰ ਅਤੇ ਗਲਤ ਸੀ

 
ਸੀਓਏ ਵੱਲੋਂ 25 ਅਕਤੂਬਰ ਨੂੰ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦੀ  ਰਿਪੋਰਟ ਸੁਪਰੀਮ ਕੋਰਟ ਨੂੰ ਵੀ ਸੌਂਪੀ ਜਾਵੇਗੀ ਤਿੰਨ ਮੈਂਬਰੀ ਜਾਂਚ ਕਮੇਟੀ ‘ਚ ਜੱਜ (ਰਿਟਾਇਰਡ) ਰਾਕੇਸ਼ ਸ਼ਰਮਾ, ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਬਰਖ਼ਾ ਸਿੰਘ ਅਤੇ ਵਕੀਲ ਵੀਨਾ ਗੌੜਾ ਸ਼ਾਮਲ ਸਨ ਰਾਕੇਸ਼ ਸ਼ਰਮਾ ਅਤੇ ਬਰਖ਼ਾ ਸਿੰਘ ਨੇ ਰਿਪੋਰਟ ਅਤੇ ਸੁਣਵਾਈ ਤੋਂ ਬਾਅਦ ਦੋਸ਼ਾਂ ਨੂੰ ਝੂਠੇ, ਆਧਾਰਹੀਨ ਅਤੇ ਮਨਘੜਤ ਦੱਸਿਆ ਜਦੋਂਕਿ ਵਕੀਲ ਵੀਨਾ ਨੇ ਕਿਹਾ ਕਿ ਜੌਹਰੀ ਦਾ ਵਤੀਰਾ ਗੈਰਪੇਸ਼ੇਵਰ ਅਤੇ ਗਲਤ ਸੀ ਪਰ ਉਹਨਾਂ ਨੂੰ ਕਿਸੇ ਨਾਲ ਨਿੱਜੀ ਤੌਰ ‘ਤੇ ਕੁਝ ਗਲਤ ਕਰਨ ਦਾ ਦੋਸ਼ੀ ਨਹੀਂ ਪਾਇਆ ਗਿਆ ਹਾਲਾਂਕਿ ਉਹਨਾਂ ਨੂੰ ਲੈਂਗਿਕ ਸੰਵੇਦਨਸ਼ੀਲ ਟਰੇਨਿੰਗ ਚੋਂ ਲੰਘਣ ਦੀ ਜ਼ਰੂਰਤ ਹੈ ਇਡੁਲਜੀ ਨੇ ਵੀਨਾ ਦੇ ਬਿਆਨ ਤੋਂ ਬਾਅਦ ਕਿਹਾ ਕਿ ਇਹ 2-1 ਨਾਲ ਵੰਡਿਆ ਫੈਸਲਾ ਹੈ ਇਸ ਲਈ ਸੀਈਓ ਨੂੰ ਸੰਸਥਾ ਦੇ ਮਾਣ ਨੂੰ ਨੁਕਸਾਨ ਪਹੁੰਚਾਉਣ’ ਕਾਰਨ ਅਸਤੀਫ਼ਾ ਦੇਣਾ ਚਾਹੀਦਾ ਹੈ

 

ਇਹ ਸੀ ਮਾਮਲਾ:

ਜੌਹਰੀ ਵਿਰੁੱਧ ਇੱਕ ਗੁੰਮਨਾਮ ਈਮੇਲ ਰਾਹੀਂ ਮਹਿਲਾ ਨਾਲ ਗਲਤ ਵਤੀਰੇ ਦੇ ਦੋਸ਼ ਲੱਗੇ ਸਨ ਜੋ ਜੌਹਰੀ ਦੀ ਪਿਛਲੀ ਨੌਕਰੀ ਦੌਰਾਨ ਉਸ ਦੇ ਦਫ਼ਤਰ ‘ਚ ਕੰਮ ਕਰਦੀ ਸੀ ਇਸ ਤੋਂ ਬਾਅਦ ਸਿੰਗਾਪੁਰ ਦੀ ਇੱਕ ਮੀਡੀਆ ਪੇਸ਼ਵਰ ਅਤੇ ਇੱਕ ਹੋਰ ਮਹਿਲਾ ਨੇ ਵੀ ਜੌਹਰੀ ‘ਤੇ ਦੋਸ਼ ਲਾਏ ਜੋ ਜੌਹਰੀ ਨਾਲ ਪਿਛਲੇ ਵਿਭਾਗ ‘ਚ ਕੰਮ ਕਰ ਚੁੱਕੀਆਂ ਸਨ ਇਹਨਾਂ ਦੋਵਾਂ ਨੇ ਦੋ ਦਿਨ ਚੱਲੀ ਸੁਣਵਾਈ ‘ਚ ਸਕਾਈਪ ਰਾਹੀਂ ਹਿੱਸਾ ਲਿਆ

 

 

ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ ਅਤੇ ਹਮੇਸ਼ਾ ਤੋਂ ਮੇਰਾ ਭਗਵਾਨ ‘ਤੇ ਭਰੋਸਾ ਸੀ ਕਿ ਇਸ ਮਾਮਲੇ ‘ਚ ਪਾਕ-ਸਾਫ਼ ਹੋ ਕੇ ਨਿਕਲਾਂਗਾ ਅੱਜ ਮੈਂ ਆਪਣੇ ਕੰਮ ‘ਤੇ ਪਰਤ ਆਇਆ ਹਾਂ ਪਿਛਲੇ ਡੇਢ ਮਹੀਨੇ ਮੇਰੇ ਅਤੇ ਮੇਰੇ ਪਰਿਵਾਰ ਲਈ ਕਾਫ਼ੀ ਮੁਸ਼ਕਲ ਰਹੇ ਮੈਂ ਚਾਹਾਂਗਾ ਕਿ ਜੋ ਮੈਂ ਝੱਲਿਆ, ਅਜਿਹਾ ਹੋਰ ਕਿਸੇ ਦੇ ਨਾਲ ਕਦੇ ਨਾ ਹੋਵੇ

 ਜੌਹਰੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।