ਕਾਲ ਤੇ ਇੰਟਰਨੈਂਟ ਗਾਹਕਾਂ ਦੀ ਵਧੀਆਂ ਮੁਸ਼ਕਿਲਾਂ
ਮੁੰਬਈ। ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਦਾ ਨੈੱਟਵਰਕ ਡਾਉਨ ਹੋ ਗਿਆ। ਜਿਸ ਕਾਰਨ ਜਿਓ ਦੇ ਗਾਹਕਾਂ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9:30 ਵਜੇ ਤੋਂ ਜਿਓ ਦੇ ਨੈੱਟਵਰਕ ਵਿੱਚ ਸਮੱਸਿਆ ਹੈ। ਬਹੁਤ ਸਾਰੇ ਗਾਹਕਾਂ ਦੇ ਮੋਬਾਈਲ ਵਿੱਚ ਨੈਟਵਰਕ ਸਿਗਨਲ ਨਹੀਂ ਆ ਰਿਹਾ, ਜਿਸ ਕਾਰਨ ਉਹ ਕਾਲ ਕਰਨ ਦੇ ਯੋਗ ਨਹੀਂ ਹਨ।
ਕੁਝ ਹੀ ਮਿੰਟਾਂ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਹੈਸਟੈਗ ਜੀਓ ਡਾਉਨ ਟ੍ਰੈਂਡ ਕਰ ਗਿਆ। ਖਪਤਕਾਰਾਂ ਨੇ ਜੀਓ ਦਾ ਨੈੱਟਵਰਕ ਡਾਉਨ ਹੋਣ ਦੀ ਸ਼ਿਕਾਇਤ ਕੀਤੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਜੀਓ ਦਾ ਨੈਟਵਰਕ ਕਈ ਘੰਟਿਆਂ ਤੋਂ ਕੰਮ ਨਹੀਂ ਕਰ ਰਿਹਾ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਦੇ ਅੰਕੜਿਆਂ ਅਨੁਸਾਰ, ਰਿਲਾਇੰਸ ਜਿਓ ਦੇ ਕੁੱਲ 404 ਮਿਲੀਅਨ ਗਾਹਕ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਕਈ ਘੰਟਿਆਂ ਲਈ ਜਾਮ ਰਹੀਆਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ