ਬਿਜਲੀ ਬੋਰਡ ਦਾ ਜੇ.ਈ. ਰਿਸ਼ਵਤ ਲੈਂਦਾ ਕਾਬੂ

JE, Electricity, Board, Accepting, Bribe

ਮਾਮਲਾ ਖੇਤਾਂ ਵਿਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਤੇ ਤਾਰਾਂ ਚੋਰੀ ਕਰਨ ਦਾ | Electricity Board

ਮੋਗਾ, (ਲਖਵੀਰ ਸਿੰਘ)। ਅੱਜ ਮੋਗਾ ਦੀ ਵੀਜੀਲੈਂਸ ਟੀਮ ਵੱਲੋਂ ਬਿਜਲੀ ਬੋਰਡ ਦੇ ਜੇ.ਈ. ਜਸਵੰਤ ਸਿੰਘ ਨੂੰ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ। ਜਾਣਕਾਰੀ ਦਿੰਦਿਆ ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਕੋਰੋਟਾਣਾ ਦੇ ਗੁਰਮੇਲ ਸਿੰਘ ਦੇ ਖੇਤਾਂ ਵਿੱਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਅਤੇ ਤਾਰਾਂ ਚੋਰੀ ਹੋ ਗਈਆਂ ਸਨ। ਜਿਸ ਦੀ ਸ਼ਿਕਾਈਤ ਗੁਰਮੇਲ ਸਿੰਘ ਨੇ ਪਿੰਡ ਵਿੱਚ ਬਣੇ ਸ਼ਿਕਾਇਤ ਕੇਂਦਰ ਵਿੱਚ ਦਿੱਤੀ। (Electricity Board)

ਉਥੋਂ ਦੇ ਜੇ.ਈ. ਨੂੰ ਜਦ ਪੱਤਾ ਲੱਗਾ ਤਾਂ ਉਸਨੇ ਉਹਨਾਂ ਨੂੰ ਮੋਗਾ ਦੇ ਬਿਜਲੀ ਘਰ ਦੇ ਐਸ.ਡੀ.ਓ. ਨੂੰ ਮਿਲਣ ਲਈ ਕਿਹਾ, ਪਰ ਐ.ਡੀ.ਓ. ਨੇ ਉਹਨਾਂ ਨੂੰ ਸਬੰਧਤ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਜਦ ਉਹ ਜੇ.ਈ. ਜਸਵੰਤ ਸਿੰਘ ਨੂੰ ਮਿਲਿਆ ਤੇ ਜਸਵੰਤ ਸਿੰਘ ਨੇ ਗੁਰਮੇਲ ਸਿੰਘ ਤੋਂ ਛੇ ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਮੌਕੇ ਤੋਂ ਜੇ.ਈ. ਉਹਨਾਂ ਪਾਸੋਂ 21 ਮਈ ਨੂੰ ਦੋ ਹਜ਼ਾਰ ਰੁਪਏ ਲੈ ਗਿਆ ਅਤੇ ਬਾਕੀ ਦੀ ਰਕਮ 23 ਮਈ ਦੇਣੀ ਨਿਸ਼ਚਿਤ ਹੋਈ। (Electricity Board)

ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਨਹੀਂ ਦੇਣਾ ਚੁਹੰਦਾ ਸੀ, ਜਿਸ ਤੇ ਉਸ ਨੇ ਅੱਜ ਸਵੇਰੇ ਵਿਜੀਲੈਂਸ ਦਫ਼ਤਰ ਆ ਕੇ ਸਾਰੀ ਜਾਣਕਾਰੀ ਸਾਨੂੰ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਸਰਕਾਰੀ ਗਵਾਹ ਵਜੋਂ ਵੈਟਨਰੀ ਡਾਕਟਰ ਕੇਸ਼ਵਿੰਦਰ ਅਤੇ ਅਮਨਦੀਪ ਸਿੰਘ ਨੂੰ ਗੁਰਮੇਲ ਸਿੰਘ ਤੇ ਕੁਝ ਮੁਲਾਜ਼ਮਾਂ ਨਾਲ ਜੇ.ਈ. ਨੂੰ ਪੈਸੇ ਦੇਣ ਲਈ ਭੇਜਿਆ ਗਿਆ ਜਦ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਦੇਣ ਲੱਗਾ ਤਾਂ ਮੌਕੇ ਤੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਦੋਸ਼ੀ ਪਾਸੋਂ ਮੌਕੇ ਤੋਂ ਪੰਜ-ਪੰਜ ਸੋ ਦੇ ਚਾਰ ਨੋਟ ਬਰਾਮਦ ਹੋਏ। ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।