ਚਾਰ ਦਿਨਾਂ ‘ਚ ਕਮਾਏ 68 ਕਰੋੜ
- ਸਿਨੇਮਾ ਘਰਾਂ ‘ਚ ਪੁੱਜਣ ਲੱਗੀ ਪੰਚਾਇਤਾਂ ਦੀ ਭੀੜ
(ਸੰਦੀਪ ਕੰਬੋਜ਼) ਸਰਸਾ। ਕਾਮੇਡੀ ਰਾਹੀਂ ਪੇਂਡੂ ਵਿਕਾਸ ਦਾ ਅਨੋਖਾ ਸੰਦੇਸ਼ ਦੇ ਰਹੀ ਡਾ. ਐੱਮਐੱਸਜੀ ਦੀ ਫਿਲਮ ‘ਜੱਟੂ ਇੰਜੀਨੀਅਰ’ (Jattu Engineer) ਦੇਖਣ ਲਈ ਜਿੱਥੇ ਸ਼ਹਿਰੀ ਲੋਕਾਂ ‘ਚ ਜ਼ਬਰਦਸਤ ਉਤਸ਼ਾਹ ਹੈ ਉੱਥੇ ਗ੍ਰਾਮ ਪੰੰਚਾਇਤਾਂ ‘ਚ ਵੀ ਪੂਰਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ ਫਿਲਮ ਦੇਖਣ ਲਈ ਸਿਨੇਮਾ ਘਰਾਂ ‘ਚ ਨਗਰ ਕੌਂਸਲਾਂ ਦੇ ਨਾਲ-ਨਾਲ ਗ੍ਰਾਮ ਪੰਚਾਇਤਾਂ ਦੀ ਵੀ ਭੀੜ ਇਕੱਠੀ ਹੋਣ ਲੱਗੀ ਹੈ। ਮੰਗਲਵਾਰ ਨੂੰ ਫਿਰ ਹਰਿਆਣਾ ਤੇ ਪੰਜਾਬ ‘ਚ ਅਨੇਕ ਗ੍ਰਾਮ ਪੰਚਾਇਤ ਮੈਂਬਰਾਂ ਨੇ ਇਕੱਠੇ ਫਿਲਮ ਦੇਖ ਕੇ ਪਿੰਡ ਦੇ ਵਿਕਾਸ ਲਈ ਸੰਦੇਸ਼ ਲਿਆ।
ਪੰਜਾਬ ਦੇ ਮਾਨਸਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਪੰਚਾਇਤਾਂ ਨੇ ਵੀ ਦੇਖੀ ਫਿਲਮ
ਮੌਜ਼ੂਦਾ ਸਰਪੰਚ-ਪੰਚ ਸਮੇਤ ਸਾਬਕਾ ਪੰਚ-ਸਰਪੰਚ ਵੀ ਫਿਲਮ ਦੇਖਣ ਲਈ ਸਿਨੇਮਾ ਘਰਾਂ ਦਾ ਰੁਖ ਕਰ ਰਹੇ ਹਨ ਫਿਲਮ ‘ਚ ਦਿਖਾਏ ਗਏ ਪਿੰਡ ਦੇ ਗੋਬਰ ਤੋਂ ਗੈਸ ਪਲਾਂਟ ਤੇ ਬਿਜਲੀ ਪ੍ਰਾਜੈਕਟ ਦੇ ਕਨਸੈਪਟ ‘ਚ ਅਨੇਕ ਗ੍ਰਾਮ ਪੰਚਾਇਤਾਂ ਨੇ ਰੁਚੀ ਦਿਖਾਈ ਹੈ
ਫਿਲਮ ਤੋਂ ਮੈਸੇਜ਼ ਲੈ ਕੇ ਕੋਈ ਆਪਣੇ ਪਿੰਡ-ਸ਼ਹਿਰ ‘ਚ ਸਫ਼ਾਈ ਅਭਿਆਨ ਚਲਾ ਕੇ ਚਕਾਚਕ ਕਰ ਦੇਣਾ ਚਾਹੁੰਦਾ ਹੈ ਤੇ ਕੋਈ ਪਿੰਡ-ਸ਼ਹਿਰ ਨਸ਼ਿਆਂ ਰੂਪੀ ਦਲਦਲ ਖਤਮ ਕਰਨ ਲਈ ਤਿਆਰ ਹੈ ਮੰਗਲਵਾਰ ਨੂੰ ਸਰਸਾ ਸਥਿੱਤ ਮਾਹੀ ਸਿਨੇਮੇ ‘ਚ ਫਿਲਮ ਦੇਖਣ ਆਏ ਪਿੰਡ ਅਲੀ ਮੁਹੰਮਦ ਗ੍ਰਾਮ ਪੰਚਾਇਤ ਦੀ ਮੈਂਬਰਾਂ ਨੇ ਵੀ ਫਿਲਮ ਦੀ ਤਹਿਦਿਲੋਂ ਸ਼ਲਾਘਾ ਕੀਤੀ
ਪੰਚਾਇਤ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਵੀ ਆਪਣੇ ਪਿੰਡ ਨੂੰ ਨਸ਼ਿਆਂ ਤੇ ਗੰਦਗੀ ਤੋਂ ਮੁਕਤ ਕਰਨਗੇ ਸਰਸਾ ਨਗਰ ਕੌਂਸਲਰ ਪ੍ਰਧਾਨ ਸ਼ੀਲਾ ਸਹਿਗਲ ਵੀ ਕਈ ਕੌਂਸਲਰ ਸਮੇਤ ਫਿਲਮ ਦੇਖਣ ਪਹੁੰਚੀ ਸੀ ਉਨ੍ਹਾਂ ਵੀ ਸ਼ਹਿਰ ‘ਚ ਸਫ਼ਾਈ ਅਭਿਆਨ ਚਲਾਏ ਜਾਣ ਦਾ ਪ੍ਰਣ ਲਿਆ ਇਸ ਤੋਂ ਇਲਾਵਾ ਪੰਜਾਬ ਦੇ ਮਾਨਸਾ ਤੇ ਫਿਰੋਜ਼ਪੁਰ ਜ਼ਿਲ੍ਹੇ ‘ਚ ਵੀ ਅਨੇਕ ਗ੍ਰਾਮ ਪੰਚਾਇਤਾਂ ਤੇ ਹੋਰਨਾਂ ਨੇ ਫਿਲਮ ਦੇਖ ਕੇ ਆਪਣੇ ਪਿੰਡਾਂ ਦੇ ਕਾਇਆਕਲਪ ਦਾ ਪ੍ਰਣ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ