ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਪ੍ਰੇਮੀ ਜਰਨੈਲ ...

    ਪ੍ਰੇਮੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

    Body Donation
    ਪ੍ਰੇਮੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

    ਬਲਾਕ ਬਰਨਾਲਾ-ਧਨੌਲਾ ’ਚ ਹੋਇਆ 59ਵਾਂ ਸਰੀਰਦਾਨ (Body Donation)

    (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬਰਨਾਲਾ-ਧਨੌਲਾ ਦੇ ਅਧੀਨ ਪੈਂਦੇ ਪਿੰਡ ਜੋਧਪੁਰ ਦੇ ਡੇਰਾ ਸ਼ਰਧਾਲੂ ਪ੍ਰੇਮੀ ਜਰਨੈਲ ਸਿੰਘ ਇੰਸਾਂ (75) ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਇਹ ਬਲਾਕ ਬਰਨਾਲਾ ਦਾ 59 ਵਾਂ ਸਰੀਰਦਾਨ ਹੋਇਆ ਹੈ। Body Donation

    ਜਾਣਕਾਰੀ ਅਨੁਸਾਰ ਪ੍ਰੇਮੀ ਜਰਨੈਲ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੰਤੋਸ਼ ਮੈਡੀਕਲ ਕਾਲਜ ਅਤੇ ਹਸਪਤਾਲ ਪਰਤਾਪ ਬਿਹਾਰ ਸੈਕਟਰ-12 ਗਾਜ਼ੀਆਬਾਦ ਦਿਲੀ ਐਨ ਸੀ ਆਰ ਵਿਖੇ ਦਾਨ ਕੀਤੀ ਗਈ।

    ਪੋਤੀਆਂ ਨੇ ਦਿੱਤਾ ਅਰਥੀ ਨੂੰ ਮੋ਼ਢਾ (Body Donation)

    ਪ੍ਰੇਮੀ ਜਰਨੈਲ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਪੋਤੀਆਂ ਵੱਲੋਂ ਦਿੱਤਾ ਗਿਆ ਪ੍ਰੇਮੀ ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਰੱਖ ਕੇ ਪੂਰੇ ਪਿੰਡ ਵਿੱਚ ਲਿਜਾਇਆ ਗਿਆ ਤੇ ਪ੍ਰੇਮੀ ਜਰਨੈਲ ਇੰਸਾਂ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਾਏ ਗਏ। ਇਸ ਮੌਕੇ ਗੁਰਜੰਟ ਸਿੰਘ, ਪ੍ਰੇਮ ਸਿੰਘ, ਤਰਸੇਮ ਸਿੰਘ (ਪੁੱਤਰ), ਸੁਖਪਾਲ ਕੌਰ, ਹਾਜ਼ਰ ਸਨ।

    ਇਹ ਵੀ ਪੜ੍ਹੋ : ਬੱਸ-ਕਾਰ ਦੀ ਸਿੱਧੀ ਟੱਕਰ ’ਚ ਮਾਂ-ਪੁੱਤਰ ਦੀ ਮੌਤ

    ਇਸ ਸਮੇਂ 85 ਮੈਂਬਰ ਹਜੂਰਾ ਸਿੰਘ, ਸੁਖਪਾਲ ਸਿੰਘ, ਗੁਰਚੇਤ ਸਿੰਘ, ਅਸ਼ੋਕ ਕੁਮਾਰ ਤਪਾ, 85 ਮੈਂਬਰ ਭੈਣ ਗੁਰਮੇਲ ਕੌਰ ਇੰਸਾਂ ਬਰਨਾਲਾ, ਪਿੰਡ ਜੋਧਪੁਰ ਦੇ ਪ੍ਰੇਮੀ ਸੇਵਕ ਗੁਰਜੋਤ ਸਿੰਘ, ਬਲਾਕ ਪ੍ਰੇਮੀ ਸੇਵਕ ਹਰਦੀਪ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਪੱਤੀ ਸੇਖਵਾਂ ਦੇ ਪ੍ਰੇਮੀ ਸੇਵਕ ਮੋਹਣ ਸਿੰਘ, ਸੁਖਦੇਵ ਸਿੰਘ, ਅਮਲਾ ਸਿੰਘ ਵਾਲਾ, ਬਲਜਿੰਦਰ ਭੰਡਾਰੀ ਬਰਨਾਲਾ, ਖੁੱਡੀ ਕਲਾਂ ਤੋਂ ਪ੍ਰੇਮੀ ਸੇਵਕ ਜਗਤਾਰ ਸਿੰਘ, ਧਨੌਲਾ ਖੁਰਦ ਪ੍ਰੇਮੀ ਸੇਵਕ ਕੇਵਲ ਸਿੰਘ, ਜੋਨ ਨੰ.1 ਕਚਿਹਰੀ ਚੌਂਕ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ, ਸੁਦੇਸ਼ ਸੂਦ ਇੰਸਾਂ ਤੋਂ ਇਲਾਵਾ ਬਲਾਕਾਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸਕੇ ਸੰਬਧੀ, ਰਿਸ਼ਤੇਦਾਰ ਤੇ ਸਮੂਹ ਸਾਧ-ਸੰਗਤ ਮੌਜ਼ੂਦ ਸੀ। (Body Donation)

    LEAVE A REPLY

    Please enter your comment!
    Please enter your name here