ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News SL vs AUS: ਦੋ...

    SL vs AUS: ਦੋਹਰੇ ਸੈਂਕੜੇ ਜੜ ਖਵਾਜ਼ਾ ਨੇ ਰਚਿਆ ਇਤਿਹਾਸ, ਡੌਨ ਬ੍ਰੈਡਮੈਨ ਦੇ ਕਲੱਬ ’ਚ ਸ਼ਾਮਲ, ਬਣਾਇਆ ਵੱਡਾ ਰਿਕਾਰਡ

    SL vs AUS
    SL vs AUS: ਦੋਹਰੇ ਸੈਂਕੜੇ ਜੜ ਖਵਾਜ਼ਾ ਨੇ ਰਚਿਆ ਇਤਿਹਾਸ, ਡੌਨ ਬ੍ਰੈਡਮੈਨ ਦੇ ਕਲੱਬ ’ਚ ਸ਼ਾਮਲ, ਬਣਾਇਆ ਵੱਡਾ ਰਿਕਾਰਡ

    SL vs AUS: ਸਪੋਰਟਸ ਡੈਸਕ। ਅਸਟਰੇਲੀਆ ਦੇ ਤਜ਼ਰਬੇਕਾਰ ਬੱਲੇਬਾਜ਼ ਉਸਮਾਨ ਖਵਾਜਾ ਨੇ ਵੀਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੋਹਰਾ ਸੈਂਕੜਾ ਜੜਿਆ। ਇਸ ਸ਼ਕਤੀਸ਼ਾਲੀ ਪਾਰੀ ਨਾਲ, ਉਨ੍ਹਾਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਤੇ ਸਰ ਡੌਨ ਬ੍ਰੈਡਮੈਨ ਦੇ ਕਲੱਬ ’ਚ ਸ਼ਾਮਲ ਹੋ ਗਏ ਹਨ। Usman Khwaja

    ਇਹ ਖਬਰ ਵੀ ਪੜ੍ਹੋ : Ludhiana Kitty Group: ਕਿੱਟੀਆਂ ਦੇ ਨਾਂਅ ਭਰਵਾਏ 1.8 ਕਰੋੜ, ਵਾਪਸ ਮੰਗਣ ’ਤੇ ਮੁੱਕਰੇ

    ਖਵਾਜਾ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਅਸਟਰੇਲੀਆਈ ਖਿਡਾਰੀ ਬਣਿਆ

    ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸ਼੍ਰੀਲੰਕਾ ਖਿਲਾਫ ਚੱਲ ਰਹੇ ਗਾਲੇ ਟੈਸਟ ਦੇ ਦੂਜੇ ਦਿਨ ਦੋਹਰਾ ਸੈਂਕੜਾ ਜੜਿਆ। ਉਨ੍ਹਾਂ 352 ਗੇਂਦਾਂ ਦਾ ਸਾਹਮਣਾ ਕੀਤਾ ਤੇ 232 ਦੌੜਾਂ ਬਣਾਈਆਂ। ਇਸ ਤਜਰਬੇਕਾਰ ਬੱਲੇਬਾਜ਼ ਨੇ ਪਾਰੀ ਦੌਰਾਨ 16 ਚੌਕੇ ਤੇ ਇੱਕ ਛੱਕਾ ਜੜਿਆ। ਇਸ ਦੇ ਨਾਲ, ਉਹ 38 ਸਾਲ ਤੋਂ ਜ਼ਿਆਦਾ ਉਮਰ ’ਚ ਦੋਹਰਾ ਸੈਂਕੜਾ ਲਗਾਉਣ ਵਾਲਾ ਦੂਜਾ ਅਸਟਰੇਲੀਆਈ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਡੌਨ ਬ੍ਰੈਡਮੈਨ ਨੇ ਕੀਤਾ ਸੀ। ਉਹ ਸ਼੍ਰੀਲੰਕਾ ’ਚ ਦੋਹਰਾ ਸੈਂਕੜਾ ਜੜਨ ਵਾਲਾ ਪਹਿਲਾ ਅਸਟਰੇਲੀਆਈ ਖਿਡਾਰ ਬਣਿਆ ਹੈ।

    ਲੈਂਗਰ ਤੋਂ ਅੱਗੇ ਨਿਕਲੇ ਖਵਾਜ਼ਾ | SL vs AUS

    ਖਵਾਜਾ ਨੇ ਪਹਿਲਾਂ ਜਸਟਿਨ ਲੈਂਗਰ ਨੂੰ ਪਿੱਛੇ ਛੱਡਿਆ। ਦਰਅਸਲ, ਲੈਂਗਰ ਨੇ 2004 ’ਚ ਕੋਲੰਬੋ ’ਚ ਖੇਡੇ ਗਏ ਟੈਸਟ ਮੈਚ ’ਚ ਸ਼੍ਰੀਲੰਕਾ ਵਿਰੁੱਧ 166 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਖੱਬੇ ਹੱਥ ਦੇ ਬੱਲੇਬਾਜ਼ ਨੇ 232 ਦੌੜਾਂ ਬਣਾ ਕੇ ਸਾਬਕਾ ਬੱਲੇਬਾਜ਼ ਦਾ ਇਹ ਰਿਕਾਰਡ ਤੋੜਿਆ। ਇਸ ਤੋਂ ਇਲਾਵਾ, ਉਹ 2006 ਤੋਂ ਬਾਅਦ ਏਸ਼ੀਆ ’ਚ ਦੋਹਰਾ ਸੈਂਕੜਾ ਜੜਨ ਵਾਲੇ ਪਹਿਲੇ ਅਸਟਰੇਲਆਈ ਖਿਡਾਰੀ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਜੇਸਨ ਗਿਲੇਸਪੀ ਨੇ ਬੰਗਲਾਦੇਸ਼ ਖਿਲਾਫ਼ 201 ਦੌੜਾਂ ਦੀ ਪਾਰੀ ਖੇਡੀ ਸੀ।

    LEAVE A REPLY

    Please enter your comment!
    Please enter your name here