
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ | Jan Kalyan Parmarthi camp
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼) । ਪਵਿੱਤਰ ਸਤਿਸੰਗ ਭੰਡਾਰੇ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਜਨ ਕਲਿਆਣ ਪਰਮਾਰਥੀ ਕੈਂਪ (Jan Kalyan Parmarthi camp) ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਕੀਤੀ ਗਈ। ਕੈਂਪ ’ਚ ਕੁੱਲ 1055 ਮਰੀਜਾਂ ਦੀ ਸਪੈਸ਼ਲਿਟੀ ਅਤੇ ਸੁਪਰਸਪੈਸ਼ਲਿਸਟ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ।

ਇਸ ਕੈਂਪ ’ਚ ਡਾ. ਗੌਰਵ ਅਗਰਵਾਲ, ਡਾ. ਇਕਬਾਲ ਸਿੰਘ, ਡਾ. ਸ਼ਵੇਤਾ, ਡਾ. ਮੀਨਾਕਸ਼ੀ (ਜਨਰਲ ਮੈਡੀਕਲ), ਡਾ. ਪੁਨੀਤ ਮਹੇਸ਼ਵਰੀ (ਐਨੇਸਥੀਸਿਆ), ਡਾ. ਮੋਨਿਕਾ ਗਰਗ, ਡਾ. ਦੀਪਿਕਾ, (ਅੱਖਾਂ ਰੋਗ ਮਾਹਿਰ), ਡਾ. ਸਵਪਨਿਲ ਗਰਗ, (ਪਲਾਸਟਿਕ ਸਰਜਰੀ ਮਾਹਿਰ), ਡਾ. ਪੰਕਜ ਸ਼ਰਮਾ, ਡਾ. ਵੇਦਿਕਾ ਇੰਸਾਂ (ਹੱਡੀ ਰੋਗ ਮਾਹਿਰ), ਡਾ. ਸ਼ਰਨਦੀਪ ਕੌਰ (ਕੰਨ, ਨੱਕ ਤੇ ਗਲਾ ਰੋਗ ਮਾਹਿਰ), ਡਾ. ਮਨੂੰ ਸਿੰਗਲਾ (ਮਹਿਲਾ ਰੋਗ ਮਾਹਿਰ), ਡਾ. ਕਪਿਲ ਸਿੰਗਲਾ (ਯੂਰੋਲਾਜੀ), ਡਾ. ਅਸ਼ੋਕ ਇੰਸਾਂ (ਮਾਨਸਿਕ ਰੋਗ ਮਾਹਿਰ), ਡਾ. ਵਿਕਰਮ ਨੈਨ, ਡਾ. ਬ੍ਰਹਮਾ ਸਿੰਘ ਚੌਹਾਨ, ਡਾ. ਮੋਨਿਕਾ ਨੈਨ, ਡਾ. ਗੌਰਵ, ਡਾ. ਰਾਕੇਸ਼, (ਦੰਦ ਰੋਗ ਮਾਹਿਰ), ਡਾ. ਨੀਤਾ, ਡਾ. ਜਸਵਿੰਦਰ (ਫਿਜੀਓਥੇਰੈਪੀ), ਡਾ. ਅਜੇ ਗੋਪਲਾਨੀ, ਡਾ. ਸ਼ਸ਼ੀਕਾਂਤ, ਡਾ. ਮੀਨਾ ਗੋਪਲਾਨੀ (ਆਯੁਰਵੇਦਾ ਮਾਹਿਰ), ਡਾ. ਦਿਨੇਸ਼, ਡਾ. ਕ੍ਰਿਸ਼ਨ ਕੁਮਾਰ, ਡਾ. ਸੰਦੀਪ ਕੌਰ, ਡਾ. ਆਯੂਸ਼ (ਰੇਡੀਓਲਾਜਿਸਟ), ਡਾ. ਨੇਹਾ ਗੁਪਤਾ, (ਮਾਇਕ੍ਰੋਬਾਇਲੋਜਿਸਟ), ਡਾ. ਸਾਕਸ਼ੀ (ਪੈਥੋਲਾਜਿਸਟ) ਨੇ ਸੇਵਾਵਾਂ ਦਿੱਤੀਆਂ।
ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ 215 ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਨਾਲ ਹੀ ਪੁੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਸਾਧ-ਸੰਗਤ ਵੱਲੋਂ 215 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ’ਚ ਪਾਣੀਪਤ ਬਲਾਕ, ਟੋਹਾਣਾ ਬਲਾਕ, ਹਸਪਤਾਲ ਸਟਾਫ ਤੇ ਹੋਰ ਸੰਮਤੀਆਂ ਦੇ ਸੇਵਾਦਾਰਾਂ ਨੇ ਸੇਵਾ ਕੀਤੀ।