Jammu Kashmir News: ਕਸ਼ਮੀਰ ’ਚ ਪੈਣ ਵਾਲੀ ਹੈ ਸੀਜ਼ਨ ਦੀ ਪਹਿਲੀ Snowfall, ਜਾਣੋ ਕਦੋਂ?

Jammu Kashmir News
Jammu Kashmir News: ਕਸ਼ਮੀਰ ’ਚ ਪੈਣ ਵਾਲੀ ਹੈ ਸੀਜ਼ਨ ਦੀ ਪਹਿਲੀ Snowfall, ਜਾਣੋ ਕਦੋਂ?

ਸ਼੍ਰੀਨਗਰ (ਏਜੰਸੀ)। Jammu Kashmir News: ਕਸ਼ਮੀਰ ਘਾਟੀ ’ਚ ਫਿਰ ਤੋਂ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਕਈ ਸੜਕਾਂ ਪਾਣੀ ’ਚ ਡੁੱਬ ਗਈਆਂ ਹਨ। ਇਸ ਦੇ ਨਾਲ ਹੀ ਨਦੀਆਂ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਸਿਲਸਿਲਾ 19 ਅਗਸਤ ਤੱਕ ਜਾਰੀ ਰਹੇਗਾ। ਲੋਕਾਂ ਨੂੰ ਨਦੀਆਂ ਤੇ ਨਹਿਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ, ਮੌਸਮ ਵਿਭਾਗ ਨੇ ਕਿਹਾ ਹੈ। Jammu Kashmir News

ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ਜਿਵੇਂ ਕਿ ਜ਼ੋਜਿਲਾ ਪਾਸ, ਰਾਜਦਾਨ ਟੌਪ, ਸਾਧਨਾ ਟੌਪ ਤੇ ਸੰਥਾਨ ਟੌਪ ’ਚ ਅੱਜ ਸ਼ਾਮ ਨੂੰ ਸੀਜ਼ਨ ਦੀ ਪਹਿਲੀ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਹਾਲਾਂਕਿ ਇਹ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਹੈ, ਪਰ ਉੱਪਰ ਦੱਸੇ ਗਏ ਸਥਾਨਾਂ ’ਤੇ ਹਲਕੀ ਬਰਫ਼ਬਾਰੀ ਦੀ 50-60 ਪ੍ਰਤੀਸ਼ਤ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧਿਆਨ ਦੇਣ ਯੋਗ ਹੈ ਕਿ ਕਸ਼ਮੀਰ ਘਾਟੀ ’ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵੱਧ ਰਿਹਾ ਸੀ। ਹਾਲਾਂਕਿ, ਮੀਂਹ ਸ਼ੁਰੂ ਹੁੰਦੇ ਹੀ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।

ਇਹ ਖਬਰ ਵੀ ਪੜ੍ਹੋ : Virat Kohli: ਅੱਜ ਦੇ ਦਿਨ 2008 ’ਚ ਵਿਰਾਟ ਨੇ ਕੀਤਾ ਸੀ ਡੈਬਿਊ, ਜਾਣੋ ਕੋਹਲੀ ਦੇ ਪੂਰੇ ਕ੍ਰਿਕੇਟ ਕਰੀਅਰ ਬਾਰੇ