Body Donation Punjab: ਜੈਤੋ (ਅਜੈ ਮਨਚੰਦਾ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋਂ ਦੇ ਜ਼ੋਨ ਨੰਬਰ 2 ਦੇ ਰੇਗਰ ਬਸਤੀ ਨੇੜੇ ਬਾਜਾਖਾਨਾ ਚੌਂਕ ਦੇ ਵਸਨੀਕ ਮਾਤਾ ਗੁੱਡੀ ਦੇਵੀ ਇੰਸਾਂ (64) ਦੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਮਾਤਾ ਗੁੱਡੀ ਦੇਵੀ ਇੰਸਾਂ ਦੇ ਪੁੱਤਰ ਅਮਰਜੋਤੀ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪੇ੍ਰਰਨਾ ਤਹਿਤ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਮਾਤਾ ਦਾ ਦੇਹਾਂਤ ਹੋ ਗਿਆ ਸੀ।
ਇਹ ਖਬਰ ਵੀ ਪੜ੍ਹੋ : Kotakpura News: ਕੂੜੇ ਦੇ ਡੰਪ ਨੂੰ ਲੱਗੀ ਅੱਗ, ਪਾਰਕਿੰਗ ’ਚ ਖੜੀ ਕਾਰ ਸੜੀ
ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨਰੈਣਾ ਮੈਡੀਕਲ ਕਾਲਜ ਤੇ ਖੋਜ ਕੇਂਦਰ ਗੰਗਾਗੰਜ, ਪੰਕੀ, ਕਾਨਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਮ੍ਰਿਤਕ ਦੇਹ ਨੂੰ ਵੱਡੀ ਗਿਣਤੀ ਰਿਸ਼ਤੇਦਾਰਾਂ, ਸਾਧ-ਸੰਗਤ ਤੇ ਇਲਾਕਾ ਨਿਵਾਸੀਆਂ ਵੱਲੋਂ ‘ਗੁੱਡੀ ਦੇਵੀ ਇੰਸਾਂ ਅਮਰ ਰਹੇ’ ਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਸਰੀਰ ਦਾਨ ਕਰਨ ਤੋਂ ਪਹਿਲਾਂ ਮਾਤਾ ਦੀਆਂ ਧੀਆਂ ਸਿਮਰਨ ਕੌਰ ਇੰਸਾਂ, ਤੇ ਨੂੰਹ ਸੁਮਨ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। Body Donation Punjab
ਜੈਤੋਂ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਨੇ ਸਰੀਰਦਾਨੀ ਵਾਲੀ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜੈਤੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਡਾ ਹਰੀਸ਼ ਨੇ ਦੱਸਿਆ ਕਿ ਜੋ ਗੁੱਡੀ ਦੇਵੀ ਇੰਸਾਂ ਦਾ ਅੱਜ ਜੋ ਦੇਹਾਂਤ ਹੋਇਆ, ਉਨਾਂ ਦੀ ਦਿਲੋਂ ਇੱਛਾ ਸੀ ਕਿ ਉਹਨਾਂ ਦਾ ਪਰਿਵਾਰ ਉਹਦੇ ਸਰੀਰ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਦੇਵੇ ਤਾਂ ਉਨ੍ਹਾਂ ਨੇ ਪਰਿਵਾਰ ਨੇ ਆਪਣੀ ਮਾਤਾ ਦੀ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਅੱਜ ਮੈਡੀਕਲ ਕਾਲਜ ਨੂੰ ਸਰੀਰਦਾਨ ਕੀਤਾ। ਇਹ ਜਿਹੜਾ ਦਾਨ ਬਹੁਤ ਵੱਡਾ ਮਹਾਦਾਨ ਹੈ ਇਸ ਦੇ ਸਰੀਰ ਤੋਂ ਜਿਹੜੇ ਆਪਣੇ ਬੱਚੇ ਆ ਉਹ ਮੈਡੀਕਲ ਦੀ ਸਿੱਖਿਆ ਲੈਂਦੇ ਆ ਜਿਸ ਦੇ ਨਾਲ ਉਹ ਹੋਰ ਵਧੀਆ ਇਲਾਜ ਕਰ ਸਕਦੇ ਹਨ।
ਇਸ ਦੇ ਲਈ ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਆਪਣੇ ਮਾਤਾ ਦੀ ਆਖਰੀ ਇੱਛਾ ਪੂਰੀ ਕੀਤੀ ਹੈ ਤੇ ਨਾਲ ਹੀ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਾ ਹਾਂ। ਜਿਹੜੇ ਕਿ ਸਮਾਜ ਸੇਵਾ ਦੇ ਕੰਮ ਪਰਉਪਕਾਰ ਦੇ ਕੰਮ ਬਹੁਤ ਕਰਦੇ ਆ ਮੈਂ ਆਪ ਦੇਖਿਆ ਵੀ ਇਹ ਗਰੀਬ ਘਰਾਂ ਦੇ ਲੋਕਾਂ ਨੂੰ ਘਰ ਵੀ ਬਣਾ ਕੇ ਦਿੰਦੇ ਐ ਉਹਨਾਂ ਦੇ ਹਰ ਤਰ੍ਹਾਂ ਦੀ ਮਦਦ ਕਰਦੇ ਆ ਜਿਸ ਦੇ ਨਾਲ ਜਿਹੜਾ ਡੇਰਾ ਸੱਚਾ ਸੌਦਾ ਦੇ ਵਿੱਚ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਵਿਸ਼ਵਾਸ ਵੱਧਦਾ ਜਾ ਰਿਹਾ ਮੈਂ ਇਹਦੇ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਿੱਟੂ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 170 ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ। Body Donation Punjab
ਬੱਚੇ ਨਵੀਆਂ-ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਬਲਾਕ ਜੈਤੋਂ ਵਿਖੇ 23 ਵਾਂ ਸਰੀਰਦਾਨੀ ਹੋਇਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਦਾਸ ਸਿੰਘ ਰਾਜਾ ਇੰਸਾਂ, ਭੈਣਾਂ ਰਜਿੰਦਰ ਇੰਸਾਂ, ਚਰਨਜੀਤ ਕੌਰ ਇੰਸਾਂ, ਪ੍ਰੇਮੀ ਸੇਵਕ ਟੇਕ ਚੰਦ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਪ੍ਰੇਮੀ ਸੇਵਕ ਗੁਰਲਾਲ ਸਿੰਘ, ਗੁਰਪਿਆਰ ਸਿੰਘ, ਰਵਿੰਦਰ ਕੁਮਾਰ ਬਿੱਟੂ ਇੰਸਾਂ, ਵਿਜੈ ਇੰਸਾਂ, ਕੁਲਵਿੰਦਰ ਕੌਰ ਪ੍ਰੇਮੀ ਸੰਮਤੀ, ਸ਼ਾਮ ਲਾਲ, ਅਜੈ ਕੁਮਾਰ, ਸਾਹਿਲ, ਸ਼ਕੁੰਤਲਾ ਦੇਵੀ, ਅੰਸ਼ਨੂਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ, ਇਲਾਕਾ ਵਾਸੀ ਵੀ ਹਾਜ਼ਰ ਸਨ। Body Donation Punjab














