ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਇੱਕ ਹਫ਼ਤੇ ਦੀ ਖਿੱਚੋਤਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਖਰ ਅੱਜ ਜੈਰਾਮ ਠਾਕੁਰ ਨੂੰ ਆਪਣੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ। ਪੰਜ ਵਾਰ ਵਿਧਾਇਕ ਰਹਿ ਚੁੱਕੇ ਠਾਕੁਰ ਵੀਰਭੱਦਰ ਸਿੰਘ ਦੀ ਜਗ੍ਹਾ ਰਾਜ ਦੇ ਮੁੱਖ ਮੰਤਰੀ ਬਣਨਗੇ। ਪਾਰਟੀ ਨੇ 68 ਮੈਂਬਰੀ ਵਿਧਾਨ ਸਭਾ ਦੀ ਚੋਣ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਿੰਦੇ ਹੋਏ 44 ਸੀਟਾਂ ਜਿੱਤੀਆਂ ਸਨ ਅਤੇ ਕਾਂਗਰਸ ਸਿਰਫ਼ 21 ਸੀਟਾਂ ਤੱਕ ਸਿਮਟ ਗਈ ਸੀ। ਹਾਲਾਂਕਿ ਭਾਜਪਾ ਨੂੰ ਇੱਕ ਝਟਕਾ ਇਸ ਰੂਪ ਵਿੱਚ ਲੱਗਿਆ ਕਿ ਉਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਸੁਜਾਨਪੁਰ ਤੋਂ ਚੋਣ ਹਾਰ ਗਏ ਸਨ। ਪਾਰਟੀ ਦੀ ਰਾਜ ਇਕਾਈ ਨੇ ਅੱਜ ਆਪਣੇ ਵਿਧਾਇਕਾਂ ਦੀ ਇੱਕ ਬੈਠਕ ਬੁਲਾਈ ਸੀ, ਜਿੱਥੇ ਕੇਂਦਰੀ ਨਿਗਰਾਨਾਂ ਨਿਰਮਲਾ ਸੀਤਾ ਰਮਨ, ਨਰਿੰਦਰ ਤੋਮਗ, ਪ੍ਰਦੇਸ਼ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਮੰਗਲ ਪਾਂਡੇ ਆਦਿ ਮੌਜ਼ੂਦ ਸਨ। (New CM)
ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ
ਧੂਮਲ ਦੇ ਹਾਰਨ ਦੇ ਬਾਵਜ਼ੂਦ ਉਨ੍ਹਾਂ ਦੇ ਹਮਾਇਤੀ ਪਿੱਛੇ ਹਟਣ ਲਈ ਤਿਆਰ ਨਹੀਂ ਸਨ। ਇਸ ਦਰਮਿਆਨ ਠਾਕੁਰ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਦਾ ਵੀ ਨਾਂਅ ਅਹੁਦੇ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਆਇਆ ਸੀ। ਦੋ ਦਿਨ ਪਹਿਲਾਂ ਧੂਮਲ ਅਤੇ ਠਾਕੁਰ ਦੇ ਹਮਾਇਤੀ ਆਪਸ ਵਿੱਚ ਲੜ ਪਏ ਸਨ। ਬਾਅਦ ਵਿੱਚ ਧੂਮਲ ਅਤੇ ਠਾਕੁਰ ਨੇ ਆਪਣੇ ਹਮਾਇਤਿਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਅਤੇ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਮੰਨਣ ਲਈ ਕਿਹਾ ਸੀ। ਠਾਕੁਰ ਛੇਵੇਂ ਨੇਤਾ ਹਨ, ਜੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨਗੇ। ਉਨ੍ਹਾਂ ਤੋਂ ਪਹਿਲਾਂ ਡਾ. ਵਾਈ ਐ.ਸ ਪਰਮਾਰ (ਚਾਰ ਵਾਰ), ਰਾਮ ਲਾਲ ਠਾਕੁਰ, ਸੀਤਾ ਕੁਮਾਰ (ਤਿੰਨ ਵਾਰ), ਵੀਰਭੱਦਰ ਸਿੰਘ (ਪੰਜ ਵਾਰ) ਅਤੇ ਧੂਮ (ਦੋ ਵਾਰ) ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਜਪਾ ਤੋਂ ਠਾਕੁਰ ਤੋਂ ਪਹਿਲਾਂ ਕੁਮਾਰ ਅਤੇ ਧੂਮਲ ਮੁੱਖ ਮੰਤਰੀ ਰਹਿ ਚੁੱਕੇ ਹਨ।