ਵੱਡੇ ਭਰਾ ਦੇ ਵਿਆਹ ਲਈ 2 ਦਿਨ ਬਾਅਦ ਜਾਣਾ ਸੀ ਪਿੰਡ | Jagraon News
ਜਗਰਾਓਂ (ਜਸਵੰਤ ਰਾਏ)। ਪਿੰਡ ਅਖਾੜਾ ਵਿਖੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਦੋ ਦਿਨਾਂ ਬਾਅਦ ਆਪਣੇ ਵੱਡੇ ਭਰਾ ਦੇ ਵਿਆਹ ’ਤੇ ਆਪਣੇ ਦੇਸ਼ ਜਾਣਾ ਸੀ। ਜਾਣਕਾਰੀ ਅਨੁਸਾਰ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਵਾਸੀ ਪਿੰਡ ਐਨਕਰੀ (ਬਿਹਾਰ) ਦੀ ਪਿਛਲੇ ਲੰਮੇ ਸਮੇਂ ਤੋਂ ਪਿੰਡ ਅਖਾੜਾ ਵਿਖੇ ਦੀਪਕ ਰਾਏ ਸਵੀਟ ਸ਼ਾਪ ’ਤੇ ਕੰਮ ਕਰਦਾ ਆ ਰਿਹਾ ਸੀ। ਦੇਰ ਸ਼ਾਮ ਯਾਦਵ ਦੁਕਾਨ ਦੇ ਅੰਦਰ ਸਾਫ- ਸਫਾਈ ਕਰ ਰਿਹਾ ਸੀ। (Jagraon News)
ਜਿਸ ਦੌਰਾਨ ਉਸ ਨੂੰ ਅਚਾਨਕ ਬਿਜਲੀ ਦਾ ਝਟਕਾ ਲੱਗਾ ਅਤੇ ਉਹ ਬੇਹੋਸ਼ ਹੋਕੇ ਡਿੱਗ ਗਿਆ। ਦੁਕਾਨ ਮਾਲਕ ਨੇ ਤੁਰੰਤ ਬਿਜਲੀ ਸਪਲਾਈ ਬੰਦ ਕਰਕੇੇ ਯਾਦਵ ਨੂੰ ਜਗਰਾਓਂ ਵਿਖੇ ਇੱਕ ਪ੍ਰਾਈਵੇਟ ਹਸਪਤਾਲ ’ਚ ਇਲਾਜ਼ ਲਈ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਅੰਕਿਤ ਕੁਮਾਰ ਯਾਦਵ ਨੂੰ ਮ੍ਰਿਤ ਐਲਾਨ ਦਿੱਤਾ। (Jagraon News)
ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਦੁਕਾਨ ਮਾਲਕ ਦੀਪਕ ਰਾਏ ਨੇ ਦੱਸਿਆ ਕਿ ਅਗਲੇ ਹਫਤੇ 23 ਅਪ੍ਰੈਲ ਨੂੰ ਅੰਕਿਤ ਦੇ ਭਰਾ ਦਾ ਬਿਹਾਰ ’ਚ ਵਿਆਹ ਸੀ, ਜਿਸ ਦੀਆਂ ਤਿਆਰੀਆਂ ’ਚ ਉਹ ਰੁੱਝਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ ਹਨ।