ਡਿਪਟੀ ਕਮਿਸ਼ਨਰ ਦੀ ਨਿਗਰਾਨੀ ‘ਚ ਸਕੂਲ ਵਾਹਨਾਂ ਦੀ ਕੀਤੀ ਚੈਕਿੰਗ

School Vehicles

ਸੁਰੱਖਿਆ ਮਾਣਕਾਂ ਨੂੰ ਪੂਰਾ ਨਾ ਕਰਨ ਵਾਲੇ ਵਾਹਨਾਂ ਦੇ ਕੀਤੇ ਚਲਾਨ | School Vehicles

ਫਾਜ਼ਿਲਕਾ (ਰਜਨੀਸ਼ ਰਵੀ)। ਜਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਦੀ ਨਿਗਰਾਨੀ ਹੇਠ ਅੱਜ ਸ਼ਹਿਰ ਵਿੱਚ ਸਕੂਲ ਵਾਹਨਾਂ ਦੀ ਚੈਕਿੰਗ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖੁਦ ਵਾਹਨਾਂ ਦੀ ਜਾਂਚ ਕੀਤੀ ਅਤੇ ਜੋ ਵਾਹਨ ਸੁਰੱਖਿਆ ਮਾਣਕਾਂ ਜਾਂ ਹੋਰ ਤੈਅ ਮਾਪਦੰਡ ਪੂਰੇ ਨਹੀਂ ਕਰਦੇ ਸਨ ਉਹਨਾਂ ਖਿਲਾਫ ਪੁਲਿਸ ਵਿਭਾਗ ਵੱਲੋਂ ਚਲਾਨ ਕੀਤੇ ਗਏ। (School Vehicles)

School Vehicles

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਜੋ ਕੋਈ ਵੀ ਸਕੂਲ ਵਾਹਣ ਤੈਅ ਮਾਪਦੰਡਾਂ ਦੇ ਅਨੁਸਾਰ ਨਹੀਂ ਹੋਵੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਆਖਿਆ ਕਿ ਇਸ ਸਬੰਧੀ ਸਬੰਧਤ ਸਕੂਲ ਪ੍ਰਬੰਧਨ ਦੀ ਵੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਵਿਦਿਆਰਥੀਆਂ ਲਈ ਅਸੁਰੱਖਿਅਤ ਵਾਹਨ ਨਾ ਚੱਲੇ । (School Vehicles)

Also Read : ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨੂੰ ਪਹਿਲੀ ਤੇ ਆਖਰੀ ਚੇਤਾਵਨੀ!

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦਾ ਸ਼ਰਮਾਇਆ ਹਨ ਅਤੇ ਕਿਸੇ ਨੂੰ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਫਿਟਨਸ ਜਾਂ ਹੋਰ ਸਾਰੇ ਮਾਪਦੰਡ ਪੂਰੇ ਨਾ ਕਰਦੇ ਵਾਹਨਾਂ ਖਿਲਾਫ ਸਖਤੀ ਇਸੇ ਤਰਾਂ ਜਾਰੀ ਰਹੇਗੀ।

School Vehicles

ਉਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਵਾਹਨ ਵਿੱਚ ਭੇਜਦੇ ਸਮੇਂ ਯਕੀਨੀ ਬਣਾਉਣ ਕੇ ਸਕੂਲ ਵਾਹਨ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਦਾ ਹੋਵੇ ਅਤੇ ਡਰਾਈਵਰ ਕੋਲ ਬਕਾਇਦਾ ਡਰਾਈਵਿੰਗ ਲਾਈਸੈਂਸ ਹੋਵੇ। ਇਸ ਮੌਕੇ ਏਆਰਟੀਓ ਗੁਰਪਾਲ ਸਿੰਘ ਬਰਾੜ, ਸੰਜੇ ਸ਼ਰਮਾ, ਜਿਲਾ ਬਾਲ ਸੁਰੱਖਿਆ ਅਫਸਰ ਰੀਤੂ ਵੀ ਹਾਜ਼ਰ ਸਨ।