ਜਗਮੇਲ ਕਤਲਕਾਂਡ। ਭੋਗ ਮੌਕੇ ਪਰਿਵਾਰ ਨੂੰ ਦਿੱਤਾ 14 ਲੱਖ ਦਾ ਚੈੱਕ

Jagmail massacre

ਕਾਂਗਰਸ ਦੇ ਨਾਲ ਆਪ ਦੇ ਆਗੂ ਵੀ ਭੋਗ ਮੌਕੇ ਪਹੁੰਚੇ

ਸੰਗਰੂਰ/ਲਹਿਰਾਗਾਗਾ। ਪਿਛਲੇ ਦਿਨੀਂ ਪਿੰਡ ਚੰਗਾਲੀਵਾਲਾ ਵਿਖੇ ਕਤਲ ਕੀਤੇ ਗਏ ਮ੍ਰਿਤਕ ਜਗਮੇਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਉਸ ਦੇ ਜੱਦੀ ਪਿੰਡ ਚੰਗਾਲੀਵਾਲਾ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਜ਼ਿਲਾ ਪੁਲਸ ਮੁਖੀ ਡਾ.ਸੰਦੀਪ ਗਰਗ ਅਤੇ ਐੱਸ. ਪੀ. ਗੁਰਮੀਤ ਸਿੰਘ ਸਿੱਧੂ ਵੀ ਉੱਚੇਚੇ ਤੌਰ ‘ਤੇ ਪਹੁੰਚੇ। ਵਾਅਦੇ ਮੁਤਾਬਕ ਬੀਬੀ ਭੱਠਲ ਅਤੇ ਵਿਜੇਇੰਦਰ ਸਿੰਗਲਾ ਨੇ ਪਰਿਵਾਰ ਨੂੰ 14 ਲੱਖ ਰੁਪਏ ਦਾ ਚੈੱਕ ਅਤੇ ਮ੍ਰਿਤਕ ਗੁਰਮੇਲ ਸਿੰਘ ਦੀ ਪਤਨੀ ਨੂੰ ਨਜ਼ਦੀਕੀ ਪਿੰਡ ਦੇ ਸਰਕਾਰੀ ਸਕੂਲ ਵਿਚ ਬਤੌਰ ਸੇਵਾਦਾਰ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਵਿਸ਼ਵਾਸ ਦਿਵਾਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਲੱਖ ਦਾ ਚੈੱਕ ਪਰਿਵਾਰ ਨੂੰ ਜਗਮੇਲ ਦੇ ਸਸਕਾਰ ਵਾਲੇ ਦਿਨ ਸੌਂਪ ਦਿੱਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Jagmail massacre