ਨਵੀਂ ਦਿੱਲੀ (ਏਜੰਸੀ) । ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਜਾਸੂਸੀ ਦੇ ਦੋਸ਼ ‘ਚ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਨਾਲ ਪੈਦਾ ਹੋਏ ਤਣਾਅ ਦਰਮਿਆਨ ਭਾਰਤ ਨੇ ਅਗਲੇ ਹਫਤੇ ਦੀ ਸ਼ੁਰੂਆਤ ‘ਚ ਪਾਕਿਸਤਾਨ ਨਾਲ ਹੋਣ ਵਾਲੀ ਸਮੁੰਦਰੀ ਸੁਰੱਖਿਆ ਗੱਲਬਾਤ ਨੂੰ ਰੱਦ ਕਰ ਦਿੱਤਾ । ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ (ਐਮਐਸਏ) ਦੀ ਅਗਵਾਈ ‘ਚ ਇੱਕ ਵਫ਼ਦ ਨਵੀਂ ਦਿੱਲੀ ਦੇ ਦੌਰੇ ‘ਤੇ 16-19 ਅਪਰੈਲ ਦਰਮਿਆਨ ਮਛੇਰਾ, ਖੋਜ ਅਤੇ ਬਚਾਅ ਮੁਹਿੰਮ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕਰਨ ਲਈ ਆਉਣ ਵਾਲਾ ਸੀ ਤੱਟ ਰੱਖਿਅਕ ਬਲ ਦੇ ਸੂਤਰ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਵਫ਼ਦ ਦੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ । ਭਾਰਤ ਦੇ ਸਾਬਕਾ ਸਮੁੰਦਰੀ ਫੌਜ ਅਧਿਕਾਰੀ ਜਾਦਵ ਨੂੰ ਪਾਕਿਸਤਾਨੀ ਫੌਜ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਂਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਤੋਂ ਬਾਅਦ ਇਹ ਨਵਾਂ ਘਟਨਾਕ੍ਰਮ ਹੈ । ਭਾਰਤ ਇਹ ਗੱਲ ਪਹਿਲਾਂ ਕਹਿ ਚੁੱਕਾ ਹੈ ਕਿ ਜੇਕਰ ਜਾਦਵ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਊਹ ਇਸ ਨੂੰ ਪਹਿਲਾਂ ਤੋਂ ਯੋਜਨਾ ਤਹਿਤ ਕਤਲ ਦੇ ਰੂਪ ‘ਚ ਵੇਖੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।