ਦਿੱਲੀ-ਚੰਡੀਗੜ੍ਹ ਮਾਰਗ ‘ਤੇ 200 ਕਿਮੀ. ਪ੍ਰਤੇ ਘੰਟੇ ਦੀ ਰਫਤਾਰ ਨਾਲ ਦੌੜੇਗੀ ਟ੍ਰੇਨ

ਨਵੀਂ ਦਿੱਲੀ (ਏਜੰਸੀ) । ਦਿੱਲੀ-ਆਗਰਾ ਕੋਰੀਡੋਰ ‘ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰੇਲ ਸੇਵਾ ਸਫ਼ਲਤਾ ਨਾਲ ਸ਼ੁਰੂ ਕਰਨ ਤੋਂ ਬਾਅਦ ਰੇਲਵੇ ਦਾ ਟੀਚਾ ਦਿੱਲੀ-ਚੰਡੀਗੜ੍ਹ ਮਾਰਗ ‘ਤੇ ਫਰਾਂਸ ਦੀ ਮੱਦਦ ਨਾਲ ਰੇਲ ਗੱਡੀਆਂ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧਾਉਣ ਦਾ ਹੈ ਤਾਂ ਕਿ ਯਾਤਰਾ ‘ਚ ਲੱਗਣ ਵਾਲੇ ਸਮੇਂ ‘ਚ ਕਮੀ ਆ ਸਕੇ ।

ਦਿੱਲੀ-ਚੰਡੀਗੜ੍ਹ ਮਾਰਗ 245 ਕਿਲੋਮੀਟਰ ਲੰਮਾ ਕੋਰੀਡੋਰ ਹੈ, ਜੋ ਉੱਤਰੀ ਭਾਰਤ ਦੇ ਸਭ ਤੋਂ ਰੁਝੇਵੇਂ ਮਾਰਗਾਂ ‘ਚੋਂ ਇੱਕ ਹੈ ਇਸ ਮਾਰਗ ਨੂੰ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਪਹਿਲੀ ਅਰਧ ਉੱਚ ਰਫ਼ਤਾਰ (ਸੇਮੀ ਹਾਈ ਸਪੀਡ) ਯੋਜਨਾ ਲਈ ਚੁਣਿਆ ਗਿਆ ਹੈ ਅਤੇ ਇਸ ‘ਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ । ਰੇਲਵੇ ਨੇ 6,400 ਕਿਲੋਮੀਟਰ ਦੇ ਉੱਚ ਪਹਿਲ ਵਾਲੇ ਨੌ ਯਾਤਰੀ ਕੋਰੀਡੋਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ‘ਚ ਦਿੱਲੀ-ਆਗਰਾ, ਦਿੱਲੀ-ਚੰਡੀਗੜ੍ਹ ਮਾਰਗ ਵੀ ਸ਼ਾਮਲ ਹੈ । ਉਨ੍ਹਾਂ ਨੂੰ ਅਰਧ ਉੱਚ ਰਫ਼ਤਾਰ ਦੀ ਟ੍ਰੇਨ ਸੇਵਾ ਚਲਾਉਣ ਲਈ ਅਪਗ੍ਰੇਡ ਕੀਤਾ ਜਾਵੇਗਾ ਦਿੱਲੀ-ਕਾਨਪੁਰ, ਨਾਗਪੁਰ, ਬਿਲਾਸਪੁਰ-ਮੈਸੂਰ-ਬੰਗਲੌਰ-ਚੇਨੱਹੀ, ਮੁੰਬਈ-ਗੋਆ, ਮੁੰਬਈ-ਅਹਿਮਦਾਬਾਦ, ਚੇਨੱਈ-ਹੈਦਰਾਬਾਦ ਅਤੇ ਨਾਗਪੁਰ ਸਿਕੰਦਰਾਬਾਦ ਮਾਰਗਾਂ ਦੀ ਵੀ ਪਛਾਣ ਯਾਤਰੀ ਟ੍ਰੇਨਾਂ ਦੀ ਰਫ਼ਤਾਰ ਵਧਾ ਕੇ 160-200 ਕਿਲੋਮੀਟਰ ਪ੍ਰਤੀ ਘੰਟਾ ਕਰਨ ਲਈ ਕੀਤੀ ਗਈ ਹੈ।

ਫਰਾਂਸੀਸੀ ਰੇਲਵੇ ‘ਐਸਐਨਸੀਐਫ’ 245 ਕਿਲੋਮੀਟਰ ਲੰਮੇ ਚੰਡੀਗੜ੍ਹ ਮਾਰਗ ਸਮੇਤ ਅਰਧ ਉੱਚ ਰਫ਼ਤਾਰ ਯੋਜਨਾ ‘ਤੇ ਆਉਣ ਵਾਲੀ ਲਾਗਤ, ਇਸਨੂੰ ਲਾਗੂ ਕਰਨ ਦਾ ਮਾਡਲ ਅਤੇ ਕਾਰਜ ਰਣਨੀਤੀ ਪੇਸ਼ ਕਰੇਗਾ  ਯੋਜਨਾ ਨਾਲ ਜੁੜੇ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਰਾਂਸ ਦੀ ਟੀਮ ਅਕਤੂਬਰ ਤੱਕ ਆਪਣੀ ਅੰਤਿਮ ਰਿਪੋਰਟ ਦੇ ਸਕਦੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।