ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ICC Rankings:...

    ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ

    ICC Rankings
    ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ

    ICC Rankings: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਦੇ ਦਬਦਬੇ ’ਚ ਕੋਈ ਕਮੀ ਨਹੀਂ ਆਈ ਹੈ। ਉਹ ਟੈਸਟ ਰੈਂਕਿੰਗ ’ਚ ਸਿਖਰ ’ਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਮੇਹਦੀ ਹਸਨ ਮਿਰਾਜ਼ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਿਕ੍ਰੇਟ ਪਰੀਸ਼ਦ ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਜਾਰੀ ਕੀਤੀ।

    ਇਹ ਖਬਰ ਵੀ ਪੜ੍ਹੋ : Central Government: ਕੇਂਦਰ ਸਰਕਾਰ ਨੇ ਜੰਮੂ ਸਮੇਤ 5 ਨਵੇਂ ਆਈਆਈਟੀ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ

    ਜਡੇਜਾ ਦਾ ਰਾਜ ਜਾਰੀ, ਮਿਰਾਜ਼ ਦੂਜੇ ਸਥਾਨ ’ਤੇ ਪਹੁੰਚਿਆ | ICC Rankings

    ਜ਼ਿੰਬਾਬਵੇ ਖਿਲਾਫ ਹਾਲ ਹੀ ’ਚ ਸਮਾਪਤ ਹੋਈ ਟੈਸਟ ਲੜੀ ’ਚ ਬੰਗਲਾਦੇਸ਼ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੇਹਦੀ ਹਸਨ ਮਿਰਾਜ਼ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਇੱਕ ਸਥਾਨ ਦੀ ਛਾਲ ਮਾਰ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਜਡੇਜਾ ਹੁਣ 400 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਹੈ। ਫਾਰਮ ’ਚ ਚੱਲ ਰਹੇ ਮਿਰਾਜ਼ ਨੇ ਦੋ ਟੈਸਟ ਮੈਚਾਂ ’ਚ 116 ਦੌੜਾਂ ਬਣਾਈਆਂ ਤੇ 15 ਵਿਕਟਾਂ ਲਈਆਂ। ਇਸ ਤੋਂ ਬਾਅਦ ਉਸਨੇ ਟੈਸਟ ਰੈਂਕਿੰਗ ’ਚ ਕਰੀਅਰ ਦੀ ਸਭ ਤੋਂ ਵਧੀਆ 327 ਅੰਕਾਂ ਦੀ ਰੇਟਿੰਗ ਹਾਸਲ ਕੀਤੀ। ਉਹ ਨੰਬਰ ਇੱਕ ਜਡੇਜਾ ਤੋਂ 73 ਰੇਟਿੰਗ ਅੰਕਾਂ ਦੇ ਫਰਕ ਨਾਲ ਪਿੱਛੇ ਹੈ।

    ਮਿਰਾਜ਼ ਨੂੰ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਫਾਇਦਾ

    ਇੰਗਲੈਂਡ ਦੇ ਤਜਰਬੇਕਾਰ ਜੋਅ ਰੂਟ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕੋਈ ਮਹੱਤਵਪੂਰਨ ਵਾਧਾ ਕਰਨ ’ਚ ਅਸਫਲ ਰਹੇ, ਜਦੋਂ ਕਿ ਜ਼ਿੰਬਾਬਵੇ ਦੇ ਸੀਨ ਵਿਲੀਅਮਜ਼ (ਦੋ ਸਥਾਨ ਉੱਪਰ 19ਵੇਂ ਸਥਾਨ ’ਤੇ) ਅਤੇ ਬੰਗਲਾਦੇਸ਼ ਦੇ ਓਪਨਰ ਸ਼ਾਦਮਾਨ ਇਸਲਾਮ (17 ਸਥਾਨ ਉੱਪਰ 60ਵੇਂ ਸਥਾਨ ’ਤੇ) ਨੂੂੰ ਬੰਗਲਾਦੇਸ਼ ਵਿਰੁੱਧ ਟੈਸਟ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਕਾਫ਼ੀ ਫਾਇਦਾ ਹੋਇਆ। ਆਲਰਾਊਂਡਰਾਂ ਦੀ ਰੈਂਕਿੰਗ ਤੋਂ ਇਲਾਵਾ, ਮਿਰਾਜ਼ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਦੋ ਸਥਾਨ ਉੱਪਰ 24ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਂ ਕਿ ਉਸ ਦੇ ਬੰਗਲਾਦੇਸ਼ੀ ਸਾਥੀ ਤਾਇਜੁਲ ਇਸਲਾਮ (ਸੱਤ ਸਥਾਨ ਉੱਪਰ 16ਵੇਂ ਸਥਾਨ ’ਤੇ) ਤੇ ਨਈਮ ਹਸਨ (ਛੇ ਸਥਾਨ ਉੱਪਰ 54ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਹੋਇਆ ਹੈ।

    ਬੁਮਰਾਹ ਪਹਿਲੇ ਸਥਾਨ ’ਤੇ ਕਾਬਜ਼ | ICC Rankings

    ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਟੈਸਟ ਗੇਂਦਬਾਜ਼ੀ ’ਚ ਪਹਿਲੇ ਨੰਬਰ ’ਤੇ ਕਾਬਜ਼ ਹਨ। ਉਹ 908 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਸਪਿਨਰ ਵਿਨਸੈਂਟ ਮਾਸੇਕੇਸਾ ਬੰਗਲਾਦੇਸ਼ ਟੈਸਟ ਦੌਰਾਨ ਆਪਣੇ ਡੈਬਿਊ ’ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 100 ਤੋਂ ਬਾਹਰ ਰੈਂਕਿੰਗ ’ਚ ਸ਼ਾਮਲ ਹੋਏ।