ਪੰਛੀਆਂ ਨੂੰ ਬਚਾਉਣਾ ਜ਼ਰੂਰੀ
ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਤੇਜ਼ ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਖਾਸ ਕਰਕੇ ਬੱਚੇ ਵੱਧ ਬਿਮਾਰ ਹੋ ਰਹੇ ਹਨ ਇਸ ਦੇ ਨਾਲ ਹੀ ਤੇਜ਼ ਗਰਮੀ ਪੰਛੀਆਂ ਲਈ ਵੀ ਵੱਡਾ ਖਤਰਾ ਬਣ ਰਹੀ ਹੈ। ਪੰਛੀ (Save Birds) ਕੁਦਰਤ ਦਾ ਸਿਰਫ਼ ਸ਼ਿੰਗਾਰ ਹੀ ਨਹੀਂ ਸਗੋਂ ਕੁਦਰਤ ਦੇ ਚੱਕਰ ਦਾ ਵਿਸ਼ੇਸ਼ ਹਿੱਸਾ ਹਨ ਦਾਣੇ-ਪਾਣੀ ਦੀ ਘਾਟ ਕਾਰਨ ਪੰਛੀ ਮਰ ਜਾਂਦੇ ਹਨ।
ਪੰਛੀਆਂ ਦੀਆਂ ਕਈ ਪ੍ਰਜਾਤੀਆਂ ਤਾਂ ਖਤਮ ਹੋਣ ਕਿਨਾਰੇ ਹਨ ਦੇਸੀ ਚਿੜੀ ਵੀ ਦੁਰਲੱਭ ਹੋ ਗਈ ਹੈ ਤੇ ਇਸ ਨੂੰ ਬਚਾਉਣ ਲਈ ਵਿਸ਼ੇਸ਼ ਦਿਨ ਮਨਾਉਣਾ ਵੀ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਡੇ ਪੰਛੀਆਂ (Save Birds) ਦੀ ਭਲਾਈ ਲਈ ਰਾਸ਼ਟਰੀ ਪੰਛੀ ਦਿਵਸ 5 ਜਨਵਰੀ ਵੀ ਤੈਅ ਹੈ। ਤੇਜ਼ ਗਰਮੀ ਦੌਰਾਨ ਪੰਛੀਆਂ ਨੂੰ ਬਚਾਉਣ ਲਈ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਘਰ ਦੀਆਂ ਛੱਤਾਂ ਤੇ ਛਾਂਦਾਰ ਥਾਵਾਂ ’ਤੇ ਮਿੱਟੀ ਦੇ ਭਾਂਡਿਆਂ ’ਚ ਪਾਣੀ ਰੱਖ ਕੇ ਪੰਛੀਆਂ ਨੂੰ ਬਚਾਇਆ ਜਾ ਸਕਦਾ ਹੈ ਇਸ ਦਿਸ਼ਾ ’ਚ ਡੇਰਾ ਸੱਚਾ ਸੌਦਾ ਨੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ।
ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਰੱਖਦੀ ਹੈ ਪੰਛੀਆਂ ਲਈ ਕਟੋਰੇ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਹਰ ਸਾਲ ਗਰਮੀ ਦੀ ਰੁੱਤ ’ਚ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖਦੀ ਹੈ ਤੇ ਦਾਣੇ ਦਾ ਵੀ ਪ੍ਰਬੰਧ ਕਰਦੀ ਹੈ ਇਸ ਵਾਰ ਵੀ ਸਾਧ-ਸੰਗਤ ਨੇ ਖਾਸ ਕਰਕੇ ਅਪਰੈਲ ਮਹੀਨੇ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ ਵੱਡੀਆਂ ਨਾਮ-ਚਰਚਾ ’ਚ ਪਾਣੀ ਦੇ ਕਟੋਰੇ ਰੱਖੇ ਹਨ ਹਜ਼ਾਰਾਂ ਦੀ ਗਿਣਤੀ ’ਚ ਕਟੋਰੇ ਰੱਖਣ ਦੀ ਸ਼ੁਰੂਆਤ ਭਾਵੇਂ ਨਾਮ-ਚਰਚਾ ’ਚ ਕੀਤੀ ਗਈ ਹੈ ਪਰ ਆਪਣੇ-ਆਪਣੇ ਘਰਾਂ ’ਚ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਇਹ ਕਟੋਰੇ ਰੱਖਦੀ ਹੈ। ਸਾਧ-ਸੰਗਤ ਵੱਲੋਂ ਚਲਾਈ ਗਈ ਇਸ ਲਹਿਰ ਦੇ ਨਤੀਜੇ ਬਹੁਤ ਵਧੀਆ ਆ ਰਹੇ ਕਿਉਂਕਿ ਇਹ ਕੰਮ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਬਿਨਾ ਕਿਸੇ ਵਿਖਾਵੇ ਤੋਂ ਹੋ ਰਿਹਾ ਹੈ ਪੰਛੀਆਂ ਪ੍ਰਤੀ ਪਿਆਰ ਮਨੁੱਖ ਨੂੰ ਨਾ ਸਿਰਫ਼ ਕੁਦਰਤ ਨਾਲ ਜੋੜਦਾ ਹੈ ਸਗੋਂ ਇਸ ਨਾਲ ਦਾਇਆ ਭਾਵਨਾ ਵੀ ਉਪਜਦੀ ਹੈ ਜੋ ਇਨਸਾਨੀਅਤ ਦੀ ਅਸਲ ਨਿਸ਼ਾਨੀ ਹੈ।
ਇਹ ਸਾਡੇ ਦੇਸ਼ ਦੀ ਸੰਸਕ੍ਰਿਤੀ ਹੀ ਰਹੀ ਹੈ ਕਿ ਫਸਲ ਬੀਜਣ ਵੇਲੇ ਕਿਸਾਨ ਅਰਦਾਸ ਕਰਦਾ ਸੀ ਕਿ ਕਿਸੇ ਪੰਛੀ ਦੇ ਹਿੱਸੇ ਵਾਸਤੇ ਪਰਮਾਤਮਾ ਫਸਲ ਪੈਦਾ ਕਰ ਦੇਵੇ ਪੰਛੀਆਂ ਤੋਂ ਬਿਨਾ ਵੀ ਇਸ ਦੁਨੀਆ ਦੀ ਰੌਣਕ ਅਧੂਰੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਛੀਆਂ ਦੀ ਭਲਾਈ ਲਈ ਮੁਹਿੰਮ ਚਲਾ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਪੰਛੀਆਂ ਲਈ ਰੁੱਖ ਵੀ ਜ਼ਰੂਰੀ ਹਨ ਸੜਕਾਂ ਬਣਾਉਣ ਲਈ ਜਿੰਨੇ ਰੁੱਖ ਵੱਢੇ ਜਾ ਰਹੇ ਹਨ ਸਰਕਾਰ ਨੂੰ ਉਸ ਤੋਂ ਜ਼ਿਆਦਾ ਨਵੇਂ ਰੁੱਖ ਲਾਉਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ