ਆਮ ਆਦਮੀ ਲਈ ਪੈਟਰੋਲ ਪੰਪ ਲੈਣਾ ਹੋਇਆ ਸੌਖਾ

petrolpump

ਜੈਪੁਰ ਦੇਸ਼ ‘ਚ ਰਾਜਨੀਤਿਕ ਪਹੁੰਚ ਨਾਲ ਮਿਲਣ ਵਾਲੇ ਪੈਟਰੋਲ ਪੰਪਾਂ ਦੀ ਵਿਕਰੀ ਹੁਣ ਆਮ ਆਦਮੀ ਲਈ ਖੋਲ੍ਹ ਦਿੱਤੀ ਗਈ ਹੈ ਤੇ 65 ਹਜ਼ਾਰ ਪੰਪਾਂ ਲਈ ਆਵੇਦਨ ਮੰਗੇ ਗਏ ਹਨ ਰਾਜਸਥਾਨ ‘ਚ ਇਨ੍ਹਾਂ ਦੀ ਗਿਣਤੀ 9 ਹਜ਼ਾਰ ਹੈ ਰਾਜਸਥਾਨ ‘ਚ ਇੰਡੀਅਨ ਆਇਲ, ਭਾਰਤੀ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦੇ 3806 ਪੈਟਰੋਲ ਪੰਪ ਹਨ ਪਰ ਤਿੰਨੇ ਕੰਪਨੀਆਂ ਨੇ ਹੁਣ 9 ਹਜ਼ਾਰ ਪੈਟਰੋਲ ਪੰਪਾਂ ਦੀ ਵਿਕਰੀ ਲਈ ਆਨ ਲਾਈਨ ਆਵੇਦਨ ਮੰਗੇ ਹਨ ਵਪਾਰ ਕਰਨ ‘ਚ ਸੌਖ ਦੇ ਮਕਸਦ ਨਾਲ ਪੈਟਰੋਲ ਪੰਪ ਲੈਣ ਦੀ ਪ੍ਰਕਿਰਿਆ ਨੂੰ ਸੌਖਾ ਕੀਤਾ ਗਿਆ ਹੈ ਕੋਈ ਵੀ ਵਿਅਕਤੀ ਕਿਸੇ ਵੀ ਸਥਾਨ ‘ਤੇ ਪੈਟਰੋਲ ਪੰਪ ਲਈ ਬਿਨੈ ਕਰ ਸਕਦਾ ਹੈ ਤੇ ਚੋਣ ਹੋਣ ‘ਤੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ ਜ਼ਮੀਨ ਦੀ ਖਰੀਦ ਵੀ ਚੋਣ ਤੋਂ ਬਾਅਦ ਤੈਅ ਹੱਦ ‘ਚ ਕੀਤੀ ਜਾ ਸਕੇਗੀ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਧਦੀ ਮੰਗ ਕਾਰਨ ਪੈਟਰੋਲ ਡੀਜ਼ਲ ਦੀ ਜ਼ਰੂਰਤ ‘ਚ ਕਮੀ ਦੀ ਗੱਲ ਨੂੰ ਨਕਾਰਦਿਆਂ ਇੰਡੀਅਨ ਆਇਲ ਦੇ ਮਹਾਂਪ੍ਰਬੰਧਕ (ਬਿਕਰੀ) ਸੰਜੈ ਮਾਥੁਰ ਨੇ ਦੱਸਿਆ ਕਿ ਸਾਲ 2030 ਤੱਕ 27 ਫੀਸਦੀ ਹੀ ਬਿਜਲੀ ਨਾਲ ਚੱਲਣ ਵਾਲੇ ਵਾਹਨ ਆ ਸਕਣਗੇ ਲਿਹਾਜਾ ਪੈਟਰੋਲ-ਡੀਜ਼ਲ ਦੀ ਮੰਗ ‘ਚ ਕੋਈ ਕਮੀ ਨਹੀਂ ਰਹੇਗੀ ਉਨ੍ਹਾਂ ਦੱਸਿਆ ਕਿ ਸੁਦੂਰ ਗ੍ਰਾਮੀਣ ਖੇਤਰਾਂ ‘ਚ ਪੈਟਰੋਲ-ਡੀਜ਼ਲ ਦੀ ਆਸਾਨ ਉਪਲੱਬਧਤਾ ਲਈ ਪੈਟਰੋਲ ਪੰਪਾਂ ਦਾ ਜਾਲ ਫੈਲਾਇਆ ਜਾ ਰਿਹਾ ਹੈ