ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ
ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ ਤੋਂ ਇਰਾਨ ਨੇ ਯਮਨ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਅੰਤਰਿਕ ਵਾਰਤਾ ‘ਤੇ ਜ਼ੋਰ ਦਿੱਤਾ ਹੈ। ਇਰਾਨ ਨੇ ਯਮਨ ਸੰਕਟ ਦੇ ਸਮੁੱਖਿਤ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਪੂਰਾ ਸਹਿਯੋਗ ਦਿੱਤਾ ਹੈ ਕਿਉਂਕਿ ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ।
ਸ੍ਰੀ ਕਾਸਮੀ ਨੇ ਕਿਹਾ ਕਿ ਇਰਾਨ ਨੂੰ ਉਮੀਦ ਹੈ ਕਿ ਯਮਨ ਦੇ ਸਾਰੇ ਦਲ ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਰਾਸਟਰੀ ਅੰਤਰ-ਯਮਨ ਵਾਰਤਾ ਦਾ ਪਾਲਣ ਕਰਨਗੇ ਅਤੇ ਸ਼ਾਂਤੀ ਵਾਰਤਾ ਦੀ ਪ੍ਰਕਿਰਿਆ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮੁਕਤ ਰੱਖਣਗੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ‘ਚ ਸਵੀਡਨ ‘ਚ ਹੋ ਰਹੀ ਯਮਨ ਸ਼ਾਂਤੀ ਵਾਰਤਾ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਯਮਨ ‘ਚ ਸਾਲ 2014 ਦੇ ਅੰਤ ‘ਚ ਇਰਾਨ ਸਮਰਥਿਤ ਹੌਤੀ ਵਿਦਰੋਹੀਆਂ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਹੀ ਇੱਥੇ ਵੱਖ-ਵੱਖ ਪਾਰਟੀਆਂ ਦੀ ਕਈ ਦੌਰ ਦੀ ਸ਼ਾਂਤੀ ਵਾਰਤਾ ਹੋ ਚੁੱਕੀ ਹੈ। ਵਾਰਤਾ ਸਫ਼ਲ ਨਾ ਹੋਣ ਕਾਰਨ ਯਮਨ ‘ਚ ਵਾਰ-ਵਾਰ ਹਿੰਸਾ ਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।