ਆਈਪੀਐਲ : ਚੇਨੱਈ-ਬੰਗਲੁਰੂ ’ਚ ਹੋਵੇਗੀ ਕਾਂਟੇ ਦੀ ਟੱਕਰ, ਧੋਨੀ ’ਤੇ ਰਹਿਣਗੀਆਂ ਨਜ਼ਰਾਂ

(ਏਜੰਸੀ) ਬੈਂਗਲੁਰੂ । ਚੇਨੱਈ ਸੁਪਰਕਿੰਗਸ (ਸੀਐੱਸਕੇ) ਦੀ ਟੀਮ ਅੱਜ ਰਾਇਲ ਚੈਲੇਂਜਰਸ ਬੰਗਲੁਰੂ (ਆਰਸੀਬੀ) ਖਿਲਾਫ ਜਦੋਂ ਮੈਦਾਨ ਤੇ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਵਿਚਲੇ ਓਵਰਾਂ ’ਚ ਦੌੜਾਂ ਦੀ ਗਤੀ ਵਧਾਉਣ ’ਤੇ ਟਿਕੀਆਂ ਰਹਿਣਗੀਆਂ ਅਤੇ ਨਾਲ ਹੀ ਟੀਮ ਨੂੰ ਉਮੀਦ ਹੋਵੇਗੀ ਕਿ ਗੋਡੇ ਦੀ ਹਲਕੀ ਸੱਟ ਦੇ ਬਾਵਜੂਦ ਉਸਦੇ ਪ੍ਰੇਰਣਾਦਾਇ ਕਪਤਾਨ ਮਹਿੰਦਰ ਸਿੰਘ ਧੋਨੀ ਮੈਚ ’ਚ ਖੇਡਣਗੇ। ਹੁਣ ਤੱਕ ਉਤਰਾਅ-ਚੜ੍ਹਾਅ ਭਰੇ ਅਭਿਆਨ ਤੋਂ ਬਾਅਦ ਦੱਖਣੀ ਭਾਰਤ ਦੀਆਂ ਇਹ ਦੋ ਟੀਮਾਂ ਜਦੋਂ ਚਿੰਨ੍ਹਾਸਵਾਮੀ ਸਟੇਡੀਅਮ ’ਚ ਆਹਮਣੇ-ਸਾਹਮਣੇ ਹੋਣਗੀਆਂ ਤਾਂ ਦੋਨਾਂ ਦੀਆਂ ਨਜ਼ਰਾਂ ਲੈਅ ਹਾਸਲ ਕਰਨ ’ਤੇ ਟਿਕੀਆਂ ਰਹਿਣਗੀਆਂ। (RCB Vs CSK Match)

ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਧੋਨੀ ਆਪਣੇ ਗੋਡਿਆਂ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਹਨ ਪਰ ਹੁਣ ਤੱਕ ਉਨ੍ਹਾਂ ਨੇ ਟੀਮ ਵੱਲੋਂ ਚਾਰੋਂ ਮੁਕਾਬਲੇ ਖੇਡੇ ਹਨ ਸੁਪਰਕਿੰਗਸ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੂੰ ਉਮੀਦ ਹੈ ਕਿ ਧੋਨੀ ਆਰਸੀਬੀ ਖਿਲਾਫ ਟੀਮ ਦੀ ਅਗਵਾਈ ਕਰਨਗੇ। ਧੋਨੀ ਰਾਇਲਸ ਖਿਲਾਫ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਸਨ ਪਰ ਪ੍ਰਭਾਵ ਛੱਡਣ ’ਚ ਸਫਲ ਰਹੇ ਅਤੇ ਉਨ੍ਹਾਂ ਦੀ ਟੀਮ ਕੋਲ ਅਖੀਰਲੀ ਗੇਂਦ ਤੱਕ ਜਿੱਤ ਦਰਜ ਕਰਨ ਦਾ ਮੌਕਾ ਸੀ।

ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਅਤੇ ਡੇਵੋਨ ਕਾਨਵੇ ਆਪਣਾ ਕੰਮ ਬਖੂਬੀ ਕਰ ਰਹੇ ਹਨ ਜਦਕਿ ਤੀਜੇ ਨੰਬਰ ’ਤੇ ਅਜਿੰਕਿਆ ਰਹਾਣੇ ਨੇ ਵੀ ਪ੍ਰਭਾਵਿਤ ਕੀਤਾ ਹੈ ਪਰ ਮੱਧ ਕ੍ਰਮ ਤੋਂ ਟੀਮ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਅੰਬਾਤੀ ਰਾਇਡੂ, ਸ਼ਿਵਮ ਦੁਬੇ ਅਤੇ ਰਵਿੰਦਰ ਜਡੇਜਾ ਵਰਗੇ ਬੱਲਬਾਜ਼ ਉਮੀਦ ਦੇ ਮੁਤਾਬਿਕ ਨਹੀਂ ਖੇਡ ਸਕੇ ਹਨ ਟੀਮ ਦਾ ਗੇਂਦਬਾਜ਼ੀ ਵਿਭਾਗ ਵੀ ਸੱਟਾਂ ਤੋਂ ਪ੍ਰੇਸ਼ਾਨ ਹੈ ਪਹਿਲਾਂ ਦੀਪਕ ਚਾਹਰ ਬਾਹਰ ਹੋ ਗਏ ਅਤੇ ਹੁਣ ਤੇਜ਼ ਗੇਂਦਬਾਜ਼ ਸਿਸਾਂਡਾ ਮਗਾਲਾ ਦੇ ਵੀ ਘੱਟ ਤੋਂ ਘੱਟ ਦੋ ਹਫਤੇ ਬਾਹਰ ਰਹਿਣ ਦੀ ਆਸ਼ੰਕਾ ਹੈ।

RCB Vs CSK Match

ਵਿਰਾਟ ਕੋਹਲੀ ਸ਼ਾਨਦਾਰ ਫਾਰਮ ’ਚ

ਸਟਾਰ ਆਲ ਰਾਊਂਡਰ ਬੈਨ ਸਟੋਕਸ ਦੇ ਵੀ ਇਸ ਮਹੀਨੇ ਦੇ ਅੰਤ ਤੱਕ ਹੀ ਪੂਰੀ ਫਿਟਨੈੱਸ ਹਾਸਲ ਕਰਨ ਦੀ ਉਮੀਦ ਹੈ ਦੂਜੇ ਪਾਸੇ ਪਿਛਲੇ ਮੈਚ ’ਚ ਦਿੱਲੀ ਕੈਪੀਟਲਸ ਨੂੰ ਹਰਾਉਣ ਵਾਲੀ ਆਰਸੀਬੀ ਦੀ ਟੀਮ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਵਿਰਾਟ ਕੋਹਲੀ ਸ਼ਾਨਦਾਰ ਫਾਰਮ ’ਚ ਹੈ ਅਤੇ ਟੀਮ ਲਈ ਤੇਜ਼ੀ ਨਾਲ ਦੌੜਾਂ ਜੁਟਾ ਰਹੇ ਹਨ ਕੋਹਲੀ ਨਾਲ ਪਾਰੀ ਦਾ ਆਗਾਜ਼ ਕਰ ਰਹੇ ਕਪਤਾਨ?ਫਾਫ ਡੁਪਲੇਸੀ ਵੀ ਉਨ੍ਹਾਂ ਦਾ ਵਧੀਆ ਸਾਥ ਨਿਭਾ ਰਹੇ ਹਨ ਸੁਪਰਕਿੰਗਸ ਦੀ ਤਰ੍ਹਾਂ ਆਰਸੀਬੀ ਦਾ ਮੱਧਕ੍ਰਮ ਵੀ ਉਮੀਦ ’ਤੇ ਖਰ੍ਹਾ ਨਹੀਂ ਉਤਰ ਪਾਇਆ ਹੈ।

ਗਲੇਨ ਮੈਕਸਵੈਂਲ ਤੋ ਵਿਸਫੋਟਕ ਪਾਰੀ ਦੀ ਉਮੀਦ

ਗਲੇਨ ਮੈਕਸਵੈੱਲ ਨੇ ਪ੍ਰਭਾਵੀ ਰਨਰੇਟ ਨਾਲ ਦੌੜਾਂ ਜੁਟਾਈਆਂ ਹਨ ਪਰ ਸ਼ਾਹਬਾਜ ਅਹਿਮਦ ਅਤੇ ਮਹਿਪਾਲ ਲੋਮਰੋਰ ਬਿਹਤਰ ਪ੍ਰਦਰਸ਼ਨ ਕਰਨ ’ਚ ਕਾਮਯਾਬ ਰਹੇ ਹਨ ਪਿਛਲੇ ਸ਼ੈਸ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦਿਨੇਸ਼ ਕਾਰਤਿਕ ਮੌਜ਼ੂਦਾ ਸ਼ੈਸ਼ਨ ’ਚ ਫਿਨਿੱਸ਼ਰ ਦੀ ਭੂਮਿਕਾ ’ਚ ਪ੍ਰਭਾਵਿਤ ਨਹੀਂ ਕਰ ਸਕੇ ਹਨ ਗੇਂਦ ਤੋਂ ਮੋਹੰਮਦ ਸਿਰਾਜ ਨੇ ਪ੍ਰਭਾਵੀ ਪ੍ਰਦਰਸ਼ਨ ਕੀਤਾ ਹੈ ਪਰ ਟੀਮ ਨੂੰ ਡੈੱਥ ਓਵਰਾਂ ਦੇ ਮਾਹਿਰ ਹਰਸ਼ਲ ਪਟੇਲ ਤੋਂ ਬਿਹਤਰ ਗੇਂਦਬਾਜ਼ੀ ਦੀ ਉਮੀਦ ਹੋਵੇਗੀ ਜਿਨ੍ਹਾਂ ਨੇ ਚਾਰ ਮੈਚਾਂ ’ਚ ਲਗਭਗ 11 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ।

ਟੀਮਾਂ ਇਸ ਤਰ੍ਹਾਂ ਹਨ (RCB Vs CSK Match)

ਚੇਨੱਈ ਸੁਪਰ ਕਿੰਗਸ: ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅੰਬਾਤੀ ਰਾਇਡੂ, ਮੋਈਨ ਅਲੀ, ਬੈਨ ਸਟੋਕਸ, ਰਵਿੰਦਰ ਜਡੇਜਾ, ਅਜਿੰਕਿੲੈ?ਰਹਾਣੇ, ਸਿਸਾਂਡਾ ਮਗਾਲਾ, ਸ਼ਿਵਮ ਦੁਬੇ, ਡਵੇਨ ਪਿ੍ਰਟੋਰੀਅਸ, ਅਹਿਯ ਮੰਡਲ, ਨਿਸ਼ਾਂਤ ਸਿੰਧੁ, ਰਾਜਵਰਧਨ?ਹੈਂਗਰਗੇਕਰ, ਮਿਸ਼ੇਲ ਸੈਂਟਨਰ, ਸੁਭ੍ਰਾਂਸ਼ੁ ਸੈਨਾਪਤੀ, ਸਿਮਰਜੀਤ ਸਿੰਘ, ਮਥੀਸਾ ਪਥਿਰਾਨਾ, ਮਹੇਸ਼ ਤੀਕਸ਼ਣਾ, ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸ਼ੇਖ ਰਸ਼ੀਦ ਅਤੇ ਤੁਸ਼ਾਰ ਦੇਸ਼ਪਾਂਡੇ।

ਰਾਇਲ ਚੈਲੇਂਜਰਸ ਬੰਗਲੁਰੂ: ਫਾਫ ਡੁ ਪਲੇਸੀ (ਕਪਤਾਨ), ਵਿਰਾਟ ਕੋਹਲੀ, ਮੋਹੰਮਦ ਸਿਰਾਜ, ਹਰਸ਼ਲ ਪਟੇਲ, ਦਿਨੇਸ਼ ਕਾਰਤਿਕ, ਸ਼ਹਿਬਾਜ ਅਹਿਮਦ, ਅਨੁਜ ਰਾਵਤ, ਆਕਾਸ਼ ਦੀਪ, ਮਹਿਪਾਲ ਲੋਮਰੋਰ, ਫਿਨ ਐਲੇਨ, ਸੁਯਸ਼ ਪ੍ਰਭੁਦੇਸਾਈ, ਕਰਨ ਸ਼ਰਮਾ, ਸਿਧਾਰਥ?ਕੌਲ, ਡੇਵਿਡ ਵਿਲੀ, ਵੇਨ ਪਾਰਨੇਲ, ਹਿਮਾਂਸ਼ੁ ਸ਼ਰਮਾ, ਮਨੋਜ ਭਾਂਡਗੇ, ਰਾਜਨ ਕੁਮਾਰ, ਅਵਿਨਾਸ਼ ਸਿੰਘ, ਸੋਨੂੰ ਯਾਦਵ ਅਤੇ ਮਾਈਕਲ ਬਰੈਸਵੈੱਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ