IPL 2023 : ਮੁੰਬਈ ਇੰਡੀਅਸ ਅਤੇ ਸਨਰਾਈਜ਼ ਹੈਦਰਾਬਾਦ ’ਚ ਮੁਕਾਬਲਾ ਅੱਜ

IPL 2023

ਮੁੰਬਈ (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਸ ਸੀਜਨ ’ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਛੇਤੀ ਹੀ ਮੁੰਬਈ ਇੰਡੀਅਨਜ ਅਤੇ ਸਨਰਾਈਜਰਜ਼ ਹੈਦਰਾਬਾਦ ਵਿਚਕਾਰ ਸ਼ੁਰੂ ਹੋਵੇਗਾ। ਟਾਸ ਛੇਤੀ ਹੀ ਵਾਨਖੇੜੇ ਸਟੇਡੀਅਮ ’ਚ ਹੋਣ ਜਾ ਰਿਹਾ ਹੈ। ਇਸ ਸੈਸ਼ਨ ’ਚ ਦੋਵੇਂ ਟੀਮਾਂ ਦਾ ਇਹ ਆਖਰੀ ਲੀਗ ਪੜਾਅ ਦਾ ਮੈਚ ਹੋਵੇਗਾ। ਦੋਵੇਂ ਟੀਮਾਂ ਇਸ ਸੀਜਨ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ’ਚ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਤਾਂ ਉਹਦੋਂ ਮੁੰਬਈ ਨੇ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ, ਦਿਨ ਦਾ ਦੂਜਾ ਮੈਚ ਰਾਇਲ ਚੈਲੰਜਰਜ ਬੰਗਲੁਰੂ (ਆਰਸੀਬੀ) ਅਤੇ ਗੁਜਰਾਤ ਟਾਈਟਨਸ (ਐੱਲਐੱਸਜੀ) ਵਿਚਕਾਰ ਹੋਵੇਗਾ ਜਿਹੜਾ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ।

ਮੁੰਬਈ ਨੂੰ ਚਾਹੀਦੀ ਹੈ ਵੱਡੀ ਜਿੱਤ | IPL 2023

ਮੁੰਬਈ ਨੇ ਇਸ ਸੀਜਨ ’ਚ ਹੁਣ ਤੱਕ 13 ਮੈਚ ਖੇਡੇ ਹਨ। ਜਿਸ ’ਚ ਉਸ ਨੇ ਸੱਤ ਜਿੱਤੇ ਅਤੇ ਛੇ ਮੈਚ ਹਾਰੇ। ਟੀਮ ਦੇ 14 ਅੰਕ ਹਨ। ਟੀਮ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ 80 ਤੋਂ ਵੱਧ ਦੌੜਾਂ ਦੀ ਜਿੱਤ ਦੀ ਲੋੜ ਹੈ। ਇਸ ਦੇ ਨਾਲ ਹੀ ਉਹ ਚਾਹੁਣਗੇ ਕਿ ਸ਼ਾਮ ਦਾ ਮੈਚ ਜਿੱਤਣ ’ਤੇ ਵੀ ਬੈਂਗਲੁਰੂ ਦੀ ਰਨ ਰੇਟ ਉਨ੍ਹਾਂ ਤੋਂ ਵੱਧ ਨਾ ਜਾਵੇ। ਹੈਦਰਾਬਾਦ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਕੈਮਰਨ ਗ੍ਰੀਨ, ਟਿਮ ਡੇਵਿਡ, ਕਿ੍ਰਸ ਜਾਰਡਨ ਅਤੇ ਜੇਸਨ ਬੇਹਰਨਡੋਰਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ, ਈਸਾਨ ਕਿਸਨ ਅਤੇ ਪੀਯੂਸ ਚਾਵਲਾ ਵਰਗੇ ਖਿਡਾਰੀ ਸਾਨਦਾਰ ਫਾਰਮ ’ਚ ਹਨ।

ਹੈਦਰਾਬਾਦ ਨੇ 13 ’ਚੋਂ ਸਿਰਫ ਚਾਰ ਮੈਚ ਜਿੱਤੇ | IPL 2023

ਹੈਦਰਾਬਾਦ ਨੇ ਇਸ ਸੀਜਨ ’ਚ ਹੁਣ ਤੱਕ 13 ਮੈਚ ਖੇਡੇ ਹਨ। ਜਿਸ ’ਚ ਉਸ ਨੇ ਸਿਰਫ ਚਾਰ ਜਿੱਤੇ ਅਤੇ ਨੌਂ ਮੈਚ ਹਾਰੇ। ਟੀਮ ਦੇ ਅੱਠ ਅੰਕ ਹਨ ਅਤੇ ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਰਹਿ ਕੇ ਪਲੇਆਫ ਦੀ ਦੌੜ ਤੋਂ ਬਾਹਰ ਹੈ। ਮੁੰਬਈ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਏਡਨ ਮਾਰਕਰਮ, ਹੇਨਰਿਕ ਕਲਾਸੇਨ, ਹੈਰੀ ਬਰੂਕ ਅਤੇ ਗਲੇਨ ਫਿਲਿਪਸ ਹੋ ਸਕਦੇ ਹਨ।