ਨਸ਼ਿਆਂ ਦੀ ਵਡਿਆਈ ਨਹੀਂ ਸਗੋਂ ਬੁਰਾਈ ਖਿਲਾਫ਼ ਗੀਤਾਂ ‘ਤੇ ਨੱਚੇ ਨੌਜਵਾਨ

Hanumagarh News
ਬੁਰੀਆਂ ਖਿਲਾਫ਼ ਗੀਤਾਂ 'ਤੇ ਨੱਚਦੇ ਹੋਏ ਨੌਜਵਾਨ।

ਹਨੂੰਮਾਨਗੜ੍ਹ (ਸੁਖਜੀਤ ਮਾਨ)। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਨੌਜਵਾਨ ਪੀੜੀ ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੇ ਨੱਚਣ-ਟੱਪਣ ਨੂੰ ਆਪਣਾ ਰੁਤਬਾ (ਸਟੇਟਸ) ਸਮਝਦੀ ਹੈ ਪਰ ਇਸਦੇ ਬਿਲਕੁਲ ਉਲਟ ਇੱਕ ਚੰਗਾ ਪਹਿਲੂ ਇਹ ਵੀ ਹੈ ਕਿ ਹੁਣ ਨੌਜਵਾਨ ਨਸ਼ਿਆਂ ਦੇ ਖਿਲਾਫ਼ ਗਾਏ ਜਾਂਦੇ ਗੀਤਾਂ ਨੂੰ ਆਪਣੇ ਪਸੰਦੀਦਾ ਗੀਤ ਬਣਾ ਕੇ ਉਹਨਾਂ ਤੇ ਝੂਮਣ ਲੱਗੇ ਹਨ। ਅਜਿਹਾ ਹੀ ਨਜਾਰਾ ਅੱਜ ਮਈ ਮਹੀਨੇ ਦੇ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਹਨੂੰਮਾਨਗੜ੍ਹ (Hanumagarh News) ਵਿਖੇ ਹੋਈ ਨਾਮ ਚਰਚਾ ਦੌਰਾਨ ਦੇਖਣ ਨੂੰ ਮਿਲਿਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਨਮੋਹਕ, ਸੁਰੀਲੀ ਤੇ ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਵਿੱਚ ਨਸ਼ਿਆਂ ਦੇ ਖਾਤਮੇ ਦਾ ਹੋਕਾ ਦਿੰਦੇ ਗੀਤ ਚਲਾਏ ਗਏ ।

ਇਸ ਨਾਮ ਚਰਚਾ ਦੌਰਾਨ (Hanumagarh News) ਜਿਉਂ ਹੀ ਇਹ ਬੋਲਿਆ ਗਿਆ ਕਿ ਹੁਣ ਸਭ ਨੇ ਪੂਜਨੀਕ ਗੁਰੂ ਜੀ ਵੱਲੋਂ ਦੇਸ਼ ਭਗਤੀ ਅਤੇ ਨਸ਼ੇ ਖ਼ਤਮ ਕਰਕੇ ਸਮਾਜ ਸੁਧਾਰ ਹਿੱਤ ਗਾਇਆ ਗੀਤ ” ਜਾਗੋ ਦੁਨੀਆਂ ਦੇ ਲੋਕੋ” ਸੁਣਾਇਆ ਜਾ ਰਿਹਾ ਹੈ ਤਾਂ ਐਨਾਂ ਸੁਣਦਿਆਂ ਹੀ ਸਾਧ ਸੰਗਤ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਜ਼ਿਆਦਾ ਗਿਣਤੀ ਨੌਜਵਾਨ ਸੀ। ਇਸ ਪੂਰੇ ਗੀਤ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਸੰਗਤ ਝੂਮਦੀ ਰਹੀ। ਇਹ ਗੀਤ ਪੂਰਾ ਹੁੰਦਿਆਂ ਹੀ ਸੰਗਤ ਹਾਲੇ ਬੈਠਣ ਹੀ ਲੱਗੀ ਸੀ ਕਿ ਨਸ਼ਿਆਂ ਖਿਲਾਫ਼ ਹੀ ਜਾਗਰੂਕ ਕਰਦਾ ਇੱਕ ਹੋਰ ਗੀਤ ” ਅਸ਼ੀਰਵਾਦ ਮਾਓ ਕਾ” ਚੱਲ ਪਿਆ। ਇਸ ਗੀਤ ਤੇ ਵੀ ਸੰਗਤ ਖੂਬ ਨੱਚੀ। ਨੌਜਵਾਨਾਂ ਦਾ ਅਜਿਹੇ ਸੇਧ ਦੇਣ ਵਾਲੇ ਗੀਤਾਂ ਤੇ ਥਿਰਕਣਾ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਦਇਆ ਮਿਹਰ ਰਹਿਮਤ ਸਦਕਾ ਹੀ ਸੰਭਵ ਹੋ ਸਕਿਆ ਹੈ।

ਇਹ ਵੀ ਪੜ੍ਹੋ : ਜਦੋਂ ਜਨ ਪ੍ਰਤੀਨਿਧੀਆਂ ਨੇ Dera Sacha Sauda ਦੀ ਰੱਜ ਕੇ ਸ਼ਾਲਾਘਾ ਕੀਤੀ

ਦੱਸਣਯੋਗ ਹੈ ਕਿ ਵੱਡੀ ਗਿਣਤੀ ਨੌਜਵਾਨ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਚਿੱਟੇ ਵਰਗੇ ਭਿਆਨਕ ਨਸ਼ੇ ਵੀ ਕੁਝ ਹੀ ਦਿਨਾਂ ਵਿੱਚ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਲਿਆਂਦੀ, ਜਿਸਦੇ ਸਿੱਟੇ ਵਜੋਂ ਹੁਣ ਉਹ ਤੰਦਰੁਸਤ ਜ਼ਿੰਦਗੀ ਬਤੀਤ ਕਰ ਰਹੇ ਹਨ।