2000 ਰੁਪਏ ਦੇ ਨੋਟ ਬਦਲਣ ਸਬੰਧੀ ਆਈ ਵੱਡੀ ਖ਼ਬਰ

RBI New Guidelines

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਸਬੰਧੀ ਵੱਡੀ ਖ਼ਬਰ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ 2000 ਰੁਪਏ (2000 Rupee Note) ਦੇ ਨੋਟ ਨੂੰ ਬਦਲਾਉਣ ਲਈ 23 ਮਈ ਨੂੰ ਬੈਂਕ ਜਾਣ ਵਾਲੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਆਈ ਹੈ। ਖਬਰ ਇਹ ਹੈ ਕਿ ਤੁਸੀਂ ਆਈਡੀ ਪਰੂਫ਼ ਦੇ ਬਿਨਾ ਹੀ 2000 ਰੁਪਏ ਦੇ ਨੋਟ (2000 Rupee Note) ਨੂੰ ਹੋਰ ਮੁੱਲ ਦੇ ਨੋਟਾਂ ਨਾਲ ਬਦਲਵਾ ਸਕਦੇ ਹੋ। ਇਸ ਲਈ ਤੁਹਾਨੂੰ ਕੋਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਪੱਤਰ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਨਹੀਂ ਲੱਗੇਗਾ ਪਛਾਣ ਪੱਤਰ | 2000 Rupee Note

2000 Rupee Note
ਐੱਸਬੀਆਈ ਵੱਲੋਂ ਜਾਰੀ ਕੀਤਾ ਗਿਆ ਪੱਤਰ।

ਤੁਹਾਨੂੰ ਦੱਸ ਦਈਏ ਕਿ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ 2000 ਰੁਪਏ ਦੇ ਨੋਟ ਨੂੰ ਬਦਲਵਾਉਣ ਲਈ ਕਿਸੇ ਵੀ ਵਿਅਕਤੀ ਨੂੰ ਆਈਡੀ ਪਰੂਫ਼ ਨਹੀਂ ਦੇਣਾ ਅਤੇ ਨਾ ਹੀ ਕੋਈ ਫਾਰਮ ਭਰਨਾ ਹੈ। 20,000 ਰੁਪਏ ਤੱਕ ਦੇ 2000 ਰੁਪੲਏ ਦੇ ਨੋਟ ਆਸਾਨੀ ਨਾਲ ਇੱਕ ਵਾਰ ’ਚ ਬਦਲੇ ਜਾਣਗੇ।

ਇਹ ਵੀ ਪੜ੍ਹੋ : ਡਰੱਗ ਮਾਮਲੇ ’ਚ ਆਪ ਸਰਕਾਰ ਦੀ ਵੱਡੀ ਕਾਰਵਾਈ