ਆਈਪੀਐਲ-2022 : ਰੋਮਾਂਚਕ ਮੈਚ ‘ਚ ਗੁਜਰਾਤ ਨੇ ਕੋਲਕੱਤਾ ਨੂੰ 8 ਦੌੜਾਂ ਨਾਲ ਹਰਾਇਆ

ipl

(IPL-2022) ਗੁਜਰਾਤ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚਿਆ

  • ਰਾਸ਼ਿਦ ਖਾਨ ਪਲੇਅਰ ਆਫ ਦ ਮੈਚ ਬਣੇ

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ-2022 (IPL-2022) ਦੇ 35ਵਾਂ ਮੈਚ ਕਾਫੀ ਰੋਮਾਂਚਕ ਰਿਹਾ। ਗੁਜਰਾਤ ਟਾਈਟਨਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਦੌੜਾਂ ਨਾਲ ਹਰਾਇਆ। ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਕਾਫੀ ਰੋਮਾਂਚਕ ਰਿਹਾ ਤੇ ਮੈਚ ਦੇ ਆਖਰ ਤੱਕ ਮੁਕਾਬਲਾ ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ ਹੋ ਜਾਂਦਾ। ਅਖੀਰ ’ਚ ਜਿੱਤ ਗੁਜਰਾਤ ਦੇ ਹੱਥ ਲੱਗੀ। ਮੈਚ ਜਿੱਤਣ ਲਈ ਕੋਲਕੱਤਾ ਨੂੰ 157 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਜਵਾਬ ਵਿੱਚ ਟੀਮ 148/8 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਕੇਕੇਆਰ ਦੀ ਇਹ ਲਗਾਤਾਰ ਚੌਥੀ ਹਾਰ ਹੈ। ਕੋਲਕੱਤਾ ਵੱਲੋਂ ਆਂਦਰੇ ਰਸਲ (ਸਭ ਤੋਂ ਸਫਲ ਬੱਲੇਬਾਜ਼ ਰਹੇ ਜਿਨ੍ਹਾਂ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ।

ਗੁਜਰਾਤ ਦੀ ਇਹ 7 ਮੈਚਾਂ ਵਿੱਚ ਛੇਵੀਂ ਜਿੱਤ ਹੈ। ਇਸ ਦੇ ਨਾਲ ਹੀ ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਆ ਗਈ ਹੈ। ਟੀਮ ਹੁਣ ਤੱਕ ਸਿਰਫ਼ ਇੱਕ ਮੈਚ ਹਾਰੀ ਹੈ। ਇਸ ਦੇ ਨਾਲ ਹੀ ਕੋਲਕਾਤਾ ਦੀ 8 ਮੈਚਾਂ ‘ਚ ਇਹ 5ਵੀਂ ਹਾਰ ਹੈ। ਕੇਕੇਆਰ ਨੇ ਹੁਣ ਤੱਕ ਸਿਰਫ਼ 3 ਮੈਚ ਜਿੱਤੇ ਹਨ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 156 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਿਆਂ ਨੇ ਲਗਾਤਾਰ ਤੀਜਾ ਅਰਧ ਸੈਂਕੜਾ ਜੜਿਆ ਅਤੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਕੇਕੇਆਰ ਲਈ ਆਂਦਰੇ ਰਸਲ ਨੇ 4 ਵਿਕਟਾਂ ਲਈਆਂ।

ਆਂਦਰੇ ਰਸਲ ਨੇ ਖੇਡੀ ਧਮਾਕੇਦਾਰ ਪਾਰੀ

https://twitter.com/KKRiders/status/1517860963240013824?ref_src=twsrc%5Etfw%7Ctwcamp%5Etweetembed%7Ctwterm%5E1517860963240013824%7Ctwgr%5E%7Ctwcon%5Es1_c10&ref_url=about%3Asrcdoc

ਕੋਲਕਾਤਾ ਦੇ ਆਂਦਰੇ ਰਸਲ ਨੇ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ, ਇਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਮੈਚ ਜਿੱਤ ਜਾਵੇਗਾ। ਰਸਲ ਨੇ ਸਿਰਫ 25 ਗੇਂਦਾਂ ‘ਚ 48 ਦੌੜਾਂ ਬਣਾਈਆਂ। ਉਸ ਦੇ ਬੱਲੇ ਨੇ 6 ਛੱਕੇ ਅਤੇ 1 ਚੌਕਾ ਲਗਾਇਆ। ਰਸੇਲ ਨੇ 192 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਪਰ ਟੀਮ ਨੂੰ ਜਿੱਤ ਦਿਵਾ ਨਹੀਂ ਸਕੇ।

ਰਾਸ਼ਿਦ ਖਾਨ ਨੇ IPL ‘ਚ 100 ਵਿਕਟਾਂ ਪੂਰੀਆਂ ਕੀਤੀਆਂ

ਕੋਲਕੱਤਾ ਖਿਲਾਫ ਮੈਚ ‘ਚ 1 ਵਿਕਟ ਲੈਣ ਦੇ ਨਾਲ ਹੀ ਰਾਸ਼ਿਦ ਖਾਨ ਨੇ IPL ‘ਚ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਸ ਨੇ ਵੈਂਕਟੇਸ਼ ਅਈਅਰ (17) ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਰਾਸ਼ਿਦ ਆਈਪੀਐਲ ਵਿੱਚ ਵਿਕਟਾਂ ਦਾ ਸੈਂਕੜਾ ਲਗਾਉਣ ਵਾਲਾ ਕੁੱਲ ਮਿਲਾ ਕੇ 16ਵਾਂ ਅਤੇ ਚੌਥਾ ਵਿਦੇਸ਼ੀ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਰਾਸ਼ਿਦ ਆਈਪੀਐਲ ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਸਪਿਨਰ ਵੀ ਬਣ ਗਏ ਹਨ। ਉਸ ਨੇ ਇਹ ਰਿਕਾਰਡ 83 ਮੈਚਾਂ ਵਿੱਚ ਬਣਾਇਆ। ਅਮਿਤ ਮਿਸ਼ਰਾ ਨੇ ਵੀ 83 ਮੈਚਾਂ ‘ਚ 100 ਵਿਕਟਾਂ ਪੂਰੀਆਂ ਕੀਤੀਆਂ ਹਨ। ਰਾਸ਼ਿਦ ਨੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਲਈਆਂ। ਉਨ੍ਹਾਂ ਨੇ ਵੈਂਕਟੇਸ਼ ਅਤੇ ਸ਼ਿਵਮ ਮਾਵੀ ਨੂੰ ਆਊਟ ਕੀਤਾ। ਰਾਸ਼ਿਦ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਵੀ ਮਿਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ