ਫੋਟੋਗ੍ਰਾਫੀ ਲਈ ਸੱਦਿਆ ਤੇ ਕਰ ਦਿੱਤੀ ਬੇਰਹਿਮੀ ਨਾਲ ਕੁੱਟ-ਮਾਰ

Invited, Photography, Brutally Beaten

ਅਸ਼ੋਕ ਵਰਮਾ, ਬਠਿੰਡਾ

ਹਾਊਸਫੈਡ ਕਲੋਨੀ ‘ਚ ਰਹਿਣ ਵਾਲੇ ਫੋਟੋਗ੍ਰਾਫਰ ਨੌਜਵਾਨ ਕਨਿਸ਼ ਨੂੰ ਸੰਨਹ ਨਾਂਅ ਦੇ ਨੌਜਵਾਨ ਨੇ ਫੋਨ ਕਰਕੇ ਫੋਟੋਆਂ ਖਿੱਚਣ ਲਈ ਮਾਡਲ ਟਾਊਨ ਫੇਜ਼ 4 ਦੇ ਨਜ਼ਦੀਕ ਕ੍ਰਿਕਟ ਸਟੇਡੀਅਮ ‘ਚ ਸੱਦਿਆ ਜਿੱਥੇ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰ ਦਿੱਤੀ ਗਈ ਗੰਭੀਰ ਹਾਲਤ ‘ਚ ਕਨਿਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਹੈ ਸਿਵਲ ਹਸਪਤਾਲ ਬਠਿੰਡਾ ‘ਚ ਦਾਖਲ ਕਨਿਸ਼ ਨੇ ਦੱਸਿਆ ਕਿ ਐਤਵਾਰ ਨੂੰ ਬਾਅਦ ਦੁਪਹਿਰ ਸੰਨੀ ਨਾਂਅ ਦੇ ਲੜਕੇ ਨੇ ਫੋਨ ਕਰਕੇ ਕਿਹਾ ਕਿ ਉਸ ਦੇ ਕੁਝ ਦੋਸਤ ਫੋਟੋਆਂ ਖਿਚਵਾਉਣ ਲਈ ਕ੍ਰਿਕਟ ਸਟੇਡੀਅਮ ‘ਚ ਹਨ ਆਪਣੇ ਪਿਤਾ ਨੂੰ ਨਾਲ ਲੈ ਕੇ ਉਹ ਦੱਸੀ ਜਗ੍ਹਾ ‘ਤੇ ਚਲਾ ਗਿਆ ਜਿੱਥੇ ਉਸ ਨੂੰ ਛੱਡਣ ਮਗਰੋਂ ਉਸ ਦੇ ਪਿਤਾ ਆਪਣੇ ਕੰਮ ਲਈ ਚਲੇ ਗਏ ਸੰਨੀ ਅਤੇ ਉੱਥੇ ਮੌਜ਼ੂਦ ਦੋ ਲੜਕੇ ਫੋਟੋਆਂ ਖਿਚਾਉਣ ਲੱਗੇ

ਕੁਝ ਦੇਰ ਬਾਅਦ ਸੰਨੀ ਨੇ ਫੋਨ ਕਰਕੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਸੱਦ ਲਿਆ ਪਿੱਛੋਂ ਆਏ ਤਿੰਨ ਲੜਕਿਆਂ ‘ਚੋਂ ਮੌੜ ਮੰਡੀ ਦੇ ਰਹਿਣ ਵਾਲੇ ਲੜਕੇ ਕੰਨੂੰ ਨੂੰ ਉਹ ਜਾਣਦਾ ਹੈ ਕਨਿਸ਼ ਨੇ ਦੱਸਿਆ ਕਿ ਸਾਰਿਆਂ ਕੋਲ ਲੋਹੇ ਦੀਆਂ ਰਾਡਾਂ ਤੇ ਤੇਜਧਾਰ ਦਾਤ ਵਗੈਰਾ ਸਨ ਇੱਕ ਨੌਜਵਾਨ ਨੇ ਹੱਥ ਨਾਲ ਉਸ ਦਾ ਮੂੰਹ ਬੰਦ ਕਰ ਦਿੱਤਾ ਜਦੋਂਕਿ ਬਾਕੀਆਂ ਨੇ ਉਸ ਦੀਆਂ ਬਾਹਾਂ ਤੇ ਲੱਤਾਂ ਫੜ੍ਹ ਲਈਆਂ ਅਤੇ ਸੰਨੀ ਤੇ ਕੰਨੂੰ ਨੇ ਉਸ ਨੂੰ ਮਾਰ ਦੇਣ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ ਅਜੇ ਉਹ ਕੁੱਟ-ਮਾਰ ਹੀ ਕਰ ਰਹੇ ਸਨ ਕਿ ਉਸ ਦਾ ਪਿਤਾ ਮੌਕੇ ‘ਤੇ ਪਹੁੰਚ ਗਿਆ ਜਿਸ ਵੱਲੋਂ ਰੌਲਾ ਪਾਉਣ ‘ਤੇ ਛੇ ਨੌਜਵਾਨ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ

ਵਜ੍ਹਾ ਰੰਜਿਸ਼, ਨਸ਼ੇ ਦੀ ਮੁਖਬਰੀ ਦਾ ਸ਼ੱਕ

ਕਨਿਸ਼ ਨੇ ਦੱਸਿਆ ਕਿ ਤਕਰੀਬਨ ਪੰਜ-ਛੇ ਮਹੀਨੇ ਪਹਿਲਾਂ ਕੰਨੂੰ ਵਾਸੀ ਮੌੜ ਮੰਡੀ ਨੇ ਉਸ ਨੂੰ ਬੁਲਾ ਕੇ ਨਸ਼ਾ ਕਰਨ ਲਈ ਕਿਹਾ ਸੀ ਉਦੋਂ ਨਸ਼ਾ ਕਰਨ ਤੋਂ ਇਨਕਾਰ ਕਰਨ ਅਤੇ ਨਸ਼ੇ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਗੱਲ ਕਹਿ ਕੇ ਉਹ ਉੱਥੋਂ ਵਾਪਿਸ ਆ ਗਿਆ ਸੀ ਕੁਝ ਦਿਨ ਬਾਅਦ ਪੁਲਿਸ ਨੇ ਕੰਨੂ ਨੂੰ ਨਸ਼ਿਆਂ ਸਮੇਤ ਕਾਬੂ ਕਰ ਲਿਆ ਸੀ ਉਦੋਂ ਤੋਂ ਹੀ ਉਸ ਨੂੰ ਸ਼ੱਕ ਸੀ ਕਿ ਪੁਲਿਸ ਨੂੰ ਸੂਚਨਾ ਦੇ ਕੇ ਮੈਂ ਉਸ ਨੂੰ ਫੜ੍ਹਾਇਆ ਹੈ ਜਦੋਂਕਿ ਉਸ ਨੇ ਤਾਂ ਸਿਰਫ ਬਚਣ ਲਈ ਪੁਲਿਸ ਦੀ ਧਮਕੀ ਦਿੱਤੀ ਸੀ ਕਨਿਸ਼ ਨੇ ਕਿਹਾ ਕਿ ਹਮਲਾਵਰ ਉਸ ਦੀ ਕੁੱਟਮਾਰ ਕਰਨ ਵੇਲੇ ਇੱਕ ਹੀ ਗੱਲ ਆਖਦੇ ਰਹੇ ਕਿ ਪੁਲਿਸ ਨੂੰ ਸੂਚਨਾ ਦੇਣ ਦਾ ਅਜਿਹਾ ਸਬਕ ਸਿਖਾਵਾਂਗੇ ਕਿ ਅੱਗੇ ਤੋਂ ਪੁਲਿਸ ਦਾ ਨਾਂਅ ਵੀ ਨਹੀਂ ਲਵੇਂਗਾ

ਮੁਕੱਦਮਾ ਦਰਜ ਕਰਕੇ ਕਰਾਂਗੇ ਦੋਸ਼ੀ ਕਾਬੂ

ਮਾਮਲੇ ਦੇ ਤਫਤੀਸ਼ੀ ਅਫਸਰ ਫਰਵਿੰਦਰ ਸਿੰਘ ਨੇ ਦੱਸਿਆ ਕਿ ਜਖਮੀ ਕਨਿਸ਼ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਨਾਮਜਦ ਮੁਲਜਮਾਂ ਖਿਲਾਫ ਥਾਣਾ ਥਰਮਲ ‘ਚ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।