24 ਘੰਟਿਆਂ ਲਈ ਇਸ ਖੇਤਰ ’ਚ ਇੰਟਰਨੈੱਟ ਸੇਵਾ ਰਹੇਗੀ ਬੰਦ, ਨਹੀਂ ਚੱਲਣਗੇ ਫੇਸਬੁੱਕ ਤੇ ਵਟਸਐਪ

Internet Service

ਨੂਹ। Internet Service : ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ’ਚ ਅੱਜ ਐਤਵਾਰ ਸ਼ਾਮ ਤੋਂ ਭਲਕੇ ਸੋਮਵਾਰ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਦਾ ਮਤਲਬ ਹੋਇਆ ਕਿ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਰਹੇਗਾ। ਜਾਣਕਾਰੀ ਅਨੁਸਾਰ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ਕਾਰਨ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਦੱਸਿਆ ਜਾ ਰਿਹਾ ਹੇ ਕਿ ਪਿਛਲੇ ਸਾਲ 31 ਤਰੀਕ ਨੂੰ ਨੂਹ ’ਚ ਦੰਗੇ ਹੋ ਗਏ ਸਨ। ਇਨ੍ਹਾਂ ਦੰਗਿਆਂ ’ਚ 7 ਜਣਿਆਂ ਦੀ ਮੌਤ ਹੋ ਗਈ ਸੀ।

Read Also : ਹੈਰੋਇਨ, ਡਰੱਗ ਮਨੀ ਤੇ ਦੇਸੀ ਪਿਸਟਲ ਸਣੇ ਇੱਕ ਕਾਬੂ

ਅਜਿਹੇ ’ਚ ਇਸ ਵਾਰ ਪ੍ਰਸ਼ਾਸਨ ਅਲਰਟ ਮੋਡ ’ਤੇ ਹੈ। ਵਿਜੈ ਪ੍ਰਤਾਪ ਸਿੰਘ, ਪੁਲਿਸ ਸੁਪਰਡੈਂਟ, ਨੂਹ ਨੇ 22 ਜੁਲਾਈ 2024 ਨੂੰ ਨੂਹ ਜ਼ਿਲ੍ਹੇ ’ਚ ਹੋਣ ਵਾਲੀ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ਦੌਰਾਨ ਭਾਰੀ ਵਾਹਨ ਚਾਲਕਾਂ ਲਈ ਇੱਕ ਵਿਸ਼ੇਸ਼ ਐਡਵਾਇਜਰੀ ਜਾਰੀ ਕੀਤੀ ਹੈ। ਇਸ ਦੌਰਾਨ ਭਾਰੀ ਵਾਹਨ ਚਾਲਕ ਨੂਹ ਪੁਲਿਸ ਦੀ ਸਲਾਹ ਦੀ ਪਾਲਣਾ ਕਰਕੇ ਹੀ ਆਪਣਾ ਸਫ਼ਰ ਸੌਖਾ ਕਰ ਸਕਦੇ ਹਨ। (Nuh Brajmandal Yatra)