ਇੰਟਰਨੈੱਟ ਬੈਂਕਿੰਗ ਇਸ ਸਾਲ ਸੁਖਾਲੀ ਹੋਣ ਦੀ ਸੰਭਾਵਨਾ

Mobile Internet

ਇੰਟਰਨੈੱਟ ਬੈਂਕਿੰਗ (Internet Banking) ਨੂੰ ਸੁਖਾਲਾ ਬਣਾਉਣ ਲਈ ਇੰਟਰਆਪਰੇਬਲ ਪੇਮੈਂਟ ਸਿਸਟਮ ਦੀ ਸ਼ੁਰੂਆਤ ਇਸ ਸਾਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕਾਰੋਬਾਰੀਆਂ ਨੂੰ ਲੈਣ-ਦੇਣ ਦੇ ਤੁਰੰਤ ਨਿਪਟਾਰੇ ਦੀ ਸੁਵਿਧਾ ਮਿਲ ਸਕੇਗੀ। ਇੰਟਰਨੈੱਟ ਬੈਂਕਿੰਗ ਆਨਲਾਈਨ ਭੁਗਤਾਨ ਲੈਣ-ਦੇਣ ਦੇ ਸਭ ਤੋਂ ਪੁਰਾਣੇ ਤਰੀਕਿਆਂ ’ਚੋਂ ਇੱਕ ਹੈ ਅਤੇ ਇਹ ਟੈਕਸ, ਬੀਮਾ ਪ੍ਰੀਮੀਅਮ, ਮਿਊਚੁਅਲ ਫੰਡ ਭੁਗਤਾਨ ਅਤੇ ਈ-ਕਾਮਰਸ ਵਰਗੇ ਭੁਗਤਾਨਾਂ ਲਈ ਇੱਕ ਪਸੰਦੀਦਾ ਤਰੀਕਾ ਹੈ।

ਫ਼ਿਲਹਾਲ ਇਸ ਤਰ੍ਹਾਂ ਦੇ ਲੈਣ-ਦੇਣ ਭੁਗਤਾਨ ਐਗਰੀਗੇਟਰ ਦੇ ਜਰੀਏ ਮੁਕੰਮਲ ਹੁੰਦੇ ਹਨ। ਪਰ ਇਸ ਲੈਣਦੇਣ ’ਚ ਇੱਕ ਬੈਂਕ ਨੂੰ ਵੱਖ-ਵੱਖ ਆਨਲਾਈਨ ਪਲੇਟਫਾਰਮ ਦੇ ਹਰੇਕ ਭੁਗਤਾਨ ਐਗਰੀਗੇਟਰ ਨਾਲ ਵੱਖ ਤੋਂ ਸਬੰਧ ਹੋਣ ਦੀ ਜ਼ਰੂਰਤ ਹੁੰਦੀ ਹੈ। ਭੁਗਤਾਨ ‘ਐਗਰੀਗੇਟਰ’ ਇੱਕ ਥਰਡ-ਪਾਰਟੀ ਸਰਵਿਸ ਪ੍ਰੋਵਾਈਡਰ ਹੈ ਜੋ ਗਾਹਕਾਂ ਨੂੰ ਆਨਲਾਈਨ ਭੁਗਤਾਨ ਸਵੀਕਾਰ ਕਰਨ ਅਤੇ ਕਾਰੋਬਾਰ ਨੂੰ ਭੁਗਤਾਨ ਸਵੀਕਾਰ ਕਰਨ ’ਚ ਸਮਰੱਥ ਬਣਾਉਂਦਾ ਹੈ। (Internet Banking)

Also Read : Vidhan Sabha budget | ਵਿਧਾਨ ਸਭਾ ਬਜ਼ਟ ’ਚ ਗਰੰਟੀਆਂ ਪੂਰੀਆਂ ਨਾ ਹੋਣ ’ਤੇ ਬਾਜਵਾ ਨੇ ਚੁੱਕਿਆ ਸਵਾਲ

ਸਾਨੂੰ ਚਾਲੂ ਕੈਲੰਡਰ ਸਾਲ ਦੌਰਾਨ ਇੰਟਰਨੈੱਟ ਬੈਂਕਿੰਗ ਲਈ ਇਹ ਭੁਗਤਾਨ ਪ੍ਰਣਾਲੀ ਸ਼ੁਰੂ ਹੋਣ ਦੀ ਉਮੀਦ ਹੈ। ਨਵੀਂ ਪ੍ਰਣਾਲੀ ਨਾਲ ਕਾਰੋਬਾਰੀਆਂ ਨੂੰ ਧਨ ਦੇ ਤੁਰੰਤ ਨਿਪਟਾਰੇ ਦੀ ਸੁਵਿਧਾ ਹੋਵੇਗੀ। ਇਸ ਉਪਾਅ ਨਾਲ ਡਿਜ਼ੀਟਲ ਭੁਗਤਾਨ ’ਚ ਉਪਯੋਗਕਰਤਾਵਾਂ ਦਾ ਭਰੋਸਾ ਵਧੇਗਾ। ਦੇਸ਼ ਦੀ ਮੁੱਖ ਭੁਗਤਾਨ ਪ੍ਰਣਾਲੀ ‘ਯੂਪੀਆਈ’ ਨਾ ਸਿਰਫ਼ ਭਾਰਤ ਸਗੋਂ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਚਰਚਿਤ ਤੁਰੰਤ ਭੁਗਤਾਨ ਪ੍ਰਣਾਲੀ ਬਣ ਗਈ ਹੈ। ਡਿਜ਼ੀਟਲ ਭੁਗਤਾਨ ’ਚ ਯੂਪੀਆਈ ਦੀ ਹਿੱਸੇਦਾਰੀ 2023 ’ਚ 80 ਫੀਸਦੀ ਦੇ ਕਰੀਬ ਪਹੁੰਚ ਗਈ। (Internet Banking)