ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ
ਰੇਡੀਓ ਰਾਹੀਂ ਵੀ ਇਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ
ਨਵੀਂ ਦਿੱਲੀ, ਏਜੰਸੀ
ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਐਤਵਾਰ 16 ਸਤੰਬਰ ਨੂੰ ਹੋਵੇਗਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਇਸ ਦਾ ਉਦਘਾਟਨ ਕਰਨਗੇ।
ਰਾਜਧਾਨੀ ਦੇ ਅਸ਼ੋਕਾ ਹੋਟਲ ‘ਚ ਤਿੰਨ ਰੋਜ਼ਾ ਮਾਰਟ ‘ਚ ਦੁਨੀਆ ਭਰ ਦੇ 225 ਉਦਯੋਗ ਪ੍ਰਤੀਨਿਧੀ ਹਿੱਸਾ ਲੈਣਗੇ ਜਦੋਂਕਿ ਭਾਰਤ ਦੀਆਂ 225 ਸਟਾਲਾ ਹੋਣਗੀਆਂ। ਇਸ ਦਰਮਿਆਨ ਦਿੱਲੀ ‘ਚ 16 ਤੋਂ 27 ਸਤੰਬਰ ਤੱਕ ਦੂਜਾ ਸੈਲਾਨੀ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।
ਇਸ ‘ਚ ਦੇਸ਼ ਭਰ ‘ਚ 32 ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰ ਦੇ ਹਿੱਸਾ ਲੈਣਗੇ ਤੇ 3150 ਸਮਾਰੋਹ ਹੋਣਗੇ। ਸੈਲਾਨੀ ਸਕੱਤਰ ਰਸ਼ਮੀ ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਦਨ ਤੇ ਬਰਲਿਨ ‘ਚ ਹੋਣ ਵਾਲੇ ਕੌਮਾਂਤਰੀ ਸੈਲਾਨੀ ਮਾਰਟ ਦੀ ਤਰ੍ਹਾਂ ਦੇਸ਼ ‘ਚ ਪਹਿਲੀ ਵਾਰ ਇਹ ਮਾਰਟ ਕਰਵਾਇਆ ਜਾ ਰਿਹਾ ਹੈ, ਤਾਂ ਕਿ ਵਿਦੇਸ਼ੀ ਸੈਲਾਨੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਆਕਰਸ਼ਿਤ ਕੀਤਾ ਜਾਵੇ। ਇਸ ਮਾਰਟ ‘ਚ ਦੇਸ਼ ਤੇ ਵਿਦੇਸ਼ ਦੇ ਅੂਰ ਆਪਰੇਟਰ ਤੇ ਉਦਯੋਗ ਜਗਤ ਨਾਲ ਜੁੜੇ ਲੋਕ ਸੈਲਾਨੀ ਕਾਰੋਬਾਰ ਨੂੰ ਵਧਾਉਣ ਦਾ ਕੰਮ ਕਰਨਗੇ।
ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ
ਉਨ੍ਹਾਂ ਕਿਹਾ ਕਿ ਸੈਲਾਨੀ ਸਬੰਧੀ ਲੋਕਾਂ ‘ਚ ਇਹ ਗਲਤ ਸਮਝ ਹੈ ਕਿ ਇਹ ਹਲੀਟ ਵਰਗ ਲਈ ਹੈ ਜਦੋਂਕਿ ਇਹ ਗਰੀਬਾਂ ਲਈ ਹੈ ਤੇ ਜੇ ਕੋਈ ਮੰਦਿਰ ਜਾਂਦਾ ਹੈ ਕਿ ਉਹ ਵੀ ਸੈਲਾਨੀ ਹੈ, ਇਸ ਲਈ ਸਾਰੇ ਸੈਲਾਨੀ ਹਨ ਅਸੀਂ ਸੈਲਾਨੀ ਦੇ ਮਹੱਤਵ ਤੇ ਦੇਸ਼ ਦੇ ਆਰਥਿਕ ਵਿਕਾਸ ‘ਚ ਯੋਗਦਾਨ ਸਬੰਧੀ ਸੰਦੇਸ਼ ਦੇਣਾ ਚਾਹੁੰਦੇ ਹਾਂ। ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਾਜਪਥ ‘ਤੇ ਹੋਏ ਸੈਲਾਨੀ ਸਮਾਗਮ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਅਸੀਂ 12 ਦਿਨਾਂ ਦਾ ਸੈਲਾਨੀ ਸਮਾਗਮ ਦੇਸ਼ ਭਰ ‘ਚ ਮਨਾ ਰਹੇ ਹਾਂ।
ਬੀਤੇ ਸਾਲ ਦੇਸ਼ ਭਰ ‘ਚ 1100 ਸਮਾਰੋਹ ਹੋਏ ਸਨ ਜਦੋਂਕਿ ਇਸ ਸਾਲ 3150 ਸਮਾਰੋਹ ਹੋਣਗੇ ਇਸ ਵਾਰ ਦਾ ਥੀਮ ‘ਦੇਖੋ ਆਪਣਾ ਦੇਸ਼ ਰੱਖਿਆ ਗਿਆ ਹੈ। ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ‘ਚ 18 ਥੀਮ ਪੈਵੇਲੀਅਮ, 54 ਫੂਡ ਸਟਾਲਾਂ ਤੇ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ ਤੇ ਹੈਂਡਲੂਮ ਦੀਆਂ 76 ਸਟਾਲਾਂ ਹੋਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।