ਅੰਮ੍ਰਿਤਸਰ ’ਚ ਟੂਰਨਾਮੈਂਟ ਦੌਰਾਨ ਲੱਗੀ ਸਿਰ ’ਚ ਸੱਟ | Kabaddi Player
ਅੰਮ੍ਰਿਤਸਰ, (ਸੱਚ ਕਹੂੰ ਨਿਊਜ਼)। ਗੁਰਦਾਸਪੁਰ ਦੇ ਪਿੰਡ ਥਾਣਾਂ ’ਚ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ ਮੰਨੂ ਮਸਾਨਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਉਸ ਸਮੇਂ ਪਿੰਡ ਖਤਰਾਏ ਕਲਾਂ ਜ਼ਿਲ੍ਹਾ ਅੰਮਿ੍ਰਤਸਰ ’ਚ ਚੱਲ ਰਹੇ ਕਬੱਡੀ ਕੱਪ ਮੈਚ ਦੌਰਾਨ ਖੇਡ ਰਹੇ ਸਨ। ਮਨੂ ਮਸਾਨਾ ਨੇ ਆਪਣਾ ਪਹਿਲਾ ਮੈਚ ਨਿਊਜੀਲੈਂਡ ’ਚ ਖੇਡਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਚਰਚਾ ਪੂਰੇ ਕਬੱਡੀ ਖੇਤਰ ’ਚ ਹੋਣ ਲੱਗੀ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਹਲਕੇ ਨਾਂਲ ਸਬੰਧਿਤ ਮਸਾਨਾ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਕਿਹਾ ਕਿ ਮੰਨੂ ਪਿੰਡ ਦੇ ਹੋਣਹਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ। ਉਨ੍ਹਾਂ ਨੂੰ ਕਬੱਡੀ ’ਚ ਜਾਫੀ ਦੇ ਤੌਰ ’ਚ ਮੰਨਿਆਂ ਜਾਂਦਾ ਸੀ। (Kabaddi Player)
ਪਿਛਲੇ ਮਹੀਨੇ ਹੀ ਹੋਈ ਹੈ ਪਿਤਾ ਦੀ ਮੌਤ | Kabaddi Player
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੋਹਨ ਸਿੰਘ ਦੀ ਪਿਛਲੇ ਮਹੀਨੇ ਮੌਤ ਹੋ ਗਈ ਹੈ। ਉਹ ਵੀ ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਪਰਤਿਆ ਹੈ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦਾ ਛੋਟਾ ਭਰਾ, ਪਤਨੀ ਅਤੇ ਇੱਕ ਬੱਚਾ ਹੈ। (Kabaddi Player)