ਪੁਲਿਸ ਵੱਲੋਂ ਅੰਤਰਰਾਸ਼ਟਰੀ ਫੇਕ ਕਾਲ ਸੈਂਟਰ ਦਾ ਪਰਦਾਫਾਸ਼

Fake Call Center
 ਲੁਧਿਆਣਾ ਵਿਖੇ ਸਥਿਤ ਕੋਠੀ ਜਿੱਥੋਂ ਅੰਤਰਰਾਸ਼ਟਰੀ ਕਾਲ ਸੈਂਟਰ ਚਲਾਉਣ ਵਾਲੇ ਜਿਆਦਾਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

2 ਲੜਕੀਆਂ ਸਮੇਤ 29 ਜਣੇ ਗ੍ਰਿਫਤਾਰ (Fake Call Center) 

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਗੈਰ-ਕਾਨੂੰਨੀ ਤੌਰ ‘ਤੇ ਇੱਕ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 29 ਵਿਅਕਤੀਆਂ ਦੇ ਇੱਕ ਗਿਰੋਹ ਨੂੰ ਗ੍ਰਿਫਤਾਰ (Fake Call Center) ਕੀਤਾ ਜੋ ਬਹੁ-ਰਾਸ਼ਟਰੀ ਕੰਪਨੀਆਂ ਲਈ ਤਕਨੀਕੀ ਸੇਵਾ ਪ੍ਰਦਾਨ ਕਰਨ ਲਈ ਵੱਡੀ ਰਕਮ ਵਾਸਤੇ ਨਾਗਰਿਕਾਂ, ਮੁੱਖ ਤੌਰ ‘ਤੇ ਵਿਦੇਸੀ ਲੋਕਾਂ ਨੂੰ ਧੋਖਾ ਦੇ ਰਹੇ ਸੀ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸਿੱਧੂ ਕਮਿਸਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ ਕਾਲ ਸੈਂਟਰਾਂ ਵੱਲੋਂ ਆਮ ਪਬਲਿਕ ਨਾਲ ਧੋਖਾਧੜੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜਨ ਨੰਬਰ 8 ਲੁਧਿਆਣਾ ਦੀ ਪੁਲਿਸ ਪਾਰਟੀ 29 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਇਹਨਾਂ ਨੂੰ ਆਪਣੇ ਸਿਸਟਮ ਵਿੱਚ ਤਕਨੀਕੀ ਖਰਾਬੀ ਹੋਣ ਸਬੰਧੀ ਕਾਲ ਵਗੈਰਾ ਕਰਦੇ ਹਨ ਤਾਂ ਇਹ ਉਹਨਾਂ ਵਿਦੇਸ਼ੀ ਲੋਕਾਂ ਕੋਲੋਂ ਸਿਸਟਮ ਦੀ ਜਾਣਕਾਰੀ ਲੈਂਦੇ ਹੋਏ ਉਹਨਾਂ ਨੂੰ ਟੈਕਨੀਕਲ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾੰ ਨੂੰ ਆਈ.ਪੀ ਐਡਰੇਸ ਅਤੇ ਸਿਸਟਮ ਹੈਕ ਹੋਣ ਬਾਰੇ ਦੱਸਕੇ ਉਹਨਾਂ ਦੀ ਨਿੱਜੀ ਬੈਕਿੰਗ ਜਾਣਕਾਰੀ ਹਾਸਲ ਕਰਕੇ ਧੋਖਾਧੜੀ ਕਰਦੇ ਅਤੇ ਗਿਫਟ ਕਾਰਡ ਦੇ ਕੇ ਗਿਫਟ ਕਾਰਡ ਉਪਰ ਅੰਕਿਤ ਨੰਬਰ ਨੂੰ ਹਾਸਲ ਕਰਕੇ ਉਸ ਬੈਂਕ ਅਕਾਊਂਟ ਦੀ ਸਾਰੀ ਰਕਮ ਹੜੱਪ ਕਰ ਲੈਂਦੇ ਹਨ। (Fake Call Center)

 14 ਟੈਬ, 34 ਮੋਬਾਈਲ, 1 ਲੱਖ 17 ਹਜ਼ਾਰ ਦੀ ਨਗਦੀ, 2 ਲੈਪਟਾਪ ਤੇ ਇੱਕ ਸਕੂਟਰੀ ਬਰਾਮਦ (Fake Call Center)

ਉਨ੍ਹਾਂ ਦੱਸਿਆ ਕਿ 21 ਜੁਲਾਈ ਨੂੰ ਥਾਣਾ ਡਵੀਜਨ ਨੰਬਰ 8 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ੍ਰਸਨਾ ਵਾਸੀ ਚੰਦੂ ਲਾਲ ਚੋਲ ਬਾਪੂ ਨਗਰ ਅਹਿਮਦਾਬਾਦ (ਗੁਜਰਾਤ) ਅਤੇ ਸਚਿਨ ਸਿੰਘ ਵਾਸੀ ਪਿੰਡ ਆਊਰੋਜੀ ਤਿਵਾੜੀ ( ਉੱਤਰ ਪ੍ਰਦੇਸ) ਤੇ ਹੋਰ ਨਾਲੂਮ ਵਿਅਕਤੀਆਂ ਅਤੇ ਔਰਤਾਂ ਮਿਲਕੇ ਗੈਰ ਕਾਨੂੰਨੀ ਤਰੀਕੇ ਨਾਲ ਕਾਲ ਸੈਂਟਰ ਚਲਾ ਰਹੇ ਹਨ. ਇਹ ਲੋਕ ਇੰਟਰਨੈਟ ਰਾਹੀਂ ਵਿਦੇਸ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾਧੜੀ ਕਰਦੇ ਹੋਏ ਆਪਣੇ ਆਪ ਨੂੰ ਮਾਈਕ੍ਰੋਸਾਫਟ ਹੈੱਡਕੁਆਰਟਰ ਅਤੇ ਐਪਲ ਹੈੱਡਕੁਆਰਟਰ ਪਲੇਟਫਾਰਮ ਤੋਂ ਕੰਸਟਮਰ ਸਪੋਰਟ ਸੁਵਿਧਾ ਦੇਣ ਦਾ ਦਾਅਵਾ ਕਰਦੇ ਹੋਏ ਫੋਨ ਨੰਬਰ +1425-882-8080 ਅਤੇ ਟੋਲ ਫਰੀ ਨੰਬਰ 1800-102-1100 ਦਿੱਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਤਲਾਹ ਮੁਤਾਬਿਕ ਗਿਰੋਹ ਦੇ ਮੈਂਬਰ ਇਸ ਸਮੇਂ ਰੱਖ ਬਾਗ ਲੁਧਿਆਣਾ ਵਿਖੇ ਆਏ ਹੋਏ ਹਨ, ਜਿੱਥੇ ਉਹਨਾਂ ਵੱਲੋਂ ਵਿਦੇਸ਼ੀ ਲੋਕਾਂ ਨਾਲ ਪੈਸਿਆਂ ਦੀ ਠੱਗੀ ਕਰਨ ਲਈ ਕਾਲਾ ਕਰਨੀਆਂ ਹਨ। ਜਿੰਨ੍ਹਾਂ ‘ਤੇ ਥਾਣਾ ਡਵੀਜਨ ਨੰਬਰ 8 ਲੁਧਿਆਣਾ ਵਿਖੇ ਮੁਕੱਦਮਾ ਰਜਿਸਟਰ ਕੀਤਾ ਗਿਆ ਅਤੇ ਇੰਸ. ਜਗਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਕਤ ਕ੍ਰਿਸ਼ਨਾ ਅਤੇ ਸਚਿਨ ਸਿੰਘ ਨੂੰ ਰੱਖ ਬਾਗ ਲੁਧਿਆਣਾ ਤੋਂ ਕਾਬੂ ਕਰਕੇ ਪੁੱਛ ਗਿੱਛ ਕੀਤੀ। ਜਿਨ੍ਹਾਂ ਕੋਲੋਂ 2 ਇਲੈਕਟ੍ਰੋਨਿਕ ਟੈਬ, 3 ਮੋਬਾਇਲ ਫੋਨ, ਦਸਤਾਵੇਜ ਅਤੇ ਇੱਕ ਐਕਟੀਵਾ ਬਰਾਮਦ ਕੀਤੀ।

ਇਹ ਵੀ ਪੜ੍ਹੋ : Hair Problem: ਕੁਦਰਤੀ ਕਾਲੇ ਸੰਘਣੇ ਵਾਲ, ਕਲੋਂਜੀ ਦੀ ਵਰਤੋਂ ਇਸ ਤਰ੍ਹਾਂ ਕਰੋ

ਕਾਬੂ ਕੀਤੇ ਮੁਲਜ਼ਮਾਂ ਨੇ ਆਪਣੀ ਪੁਛਗਿੱਛ ਵਿੱਚ ਦੱਸਿਆ ਕਿ ਇਹਨਾਂ ਦਾ ਕਾਲ ਸੈਂਟਰ ਪਿੰਡ ਦਾਦ ਲੁਧਿਆਣਾ ਵਿਖੇ ਕੋਠੀ ਵਿੱਚ ਚੱਲਦਾ ਹੈ। ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਪਿੰਡ ਦਾਦ ਲੁਧਿਆਣਾ ਵਿਖੇ ਰੇਡ ਕਰਕੇ ਹੋਰ 27 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ। ਜਿਹਨਾ ਵਿੱਚ 2 ਲੜਕੀਆਂ ਹਨ।

ਜਲਦੀ ਪੈਸੇ ਕਮਾਉਣ ਦਾ ਲਾਲਚ ਦੇ ਕੇ ਇਸ ਕੰਮ ’ਚ ਲਗਾਇਆ ਜਾਂਦਾ ਸੀ

ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਕਾਲ ਸੈਂਟਰ ਦਾ ਮਾਸਟਰ ਮਾਈਡ ਚੈਰੀ ਅਤੇ ਪਾਲ ਨਾਂਅ ਦੇ ਵਿਅਕਤੀ ਹਨ, ਜਿਹਨਾ ਵੱਲੋਂ ਗਰੀਬ ਪਰਿਵਾਰਾਂ ਨਾਲ ਸਬੰਧਤ ਵੱਖ-ਵੱਖ ਰਾਜਾਂ ਦੇ ਲੜਕਿਆਂ ਨੂੰ ਜਲਦੀ ਪੈਸੇ ਕਮਾਉਣ ਦਾ ਲਾਲਚ ਦੇ ਕੇ ਇਸ ਕੰਮ ਵਿੱਚ ਲਗਾਇਆ ਜਾਂਦਾ ਹੈ। ਇੱਕ ਐਲਕਸ ਨਾਲ ਦਾ ਵਿਅਕਤੀ ਹੈ, ਜੋ ਇਹਨਾ ਲੜਕੇ/ਲੜਕੀਆਂ ਨੂੰ ਤਨਖਾਹ ਦਿੰਦਾ ਹੈ। ਮੁਕੱਦਮਾ ਵਿੱਚ ਚੈਰੀ, ਪਾਲ , ਐਲਕਸ ਨੂੰ ਨਾਮਜਦ ਕੀਤਾ ਗਿਆ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਉਕਤ ਗਿਰੋਹ ਨੂੰ ਕਾਬੂ ਕਰਨ ਵਿਚ ਸੋਮਿਆ ਮਿਸਰਾ ਜੁਆਇੰਟ ਕਮਿਸਨਰ ਪੁਲਿਸ ਸਹਿਰੀ, ਲੁਧਿਆਣਾ ਦੇ ਦਿਸਾ ਨਿਰਦੇਸਾਂ ਹੇਠ ਸੁਭਮ ਅਗਰਵਾਲ ਵਧੀਕ ਡਿਪਟੀ ਕਮਿਸਨਰ ਪੁਲਿਸ ਜੋਨ-3 ਲੁਧਿਆਣਾ, ਜਸਰੂਪ ਕੌਰ ਬਾਠ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਇਨ ਦੀ ਅਗਵਾਈ ਵਿੱਚ ਕਾਲ ਸੈਂਟਰਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਜਿਸ ਦੇ ਤਹਿਤ ਉਕਤ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ 29 ਦੋਸੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋ 14 ਇਲੈਕਟ੍ਰੋਨਿਕ ਟੈਬ, 34 ਮੋਬਾਇਲ ਫੋਨ, 2 ਲੈਪਟਾਪ, 1,17,000 ਰੁਪਏ ਦੀ ਨਗਦੀ ਅਤੇ ਇੱਕ ਐਕਟੀਵਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

 

ਲੁਧਿਆਣਾ ਪੁਲਿਸ ਵੱਲੋਂ ਗਿ੍ਰਫਤਾਰ ਅੰਤਰਰਾਸ਼ਟਰੀ ਕਾਲ ਸੈਂਟਰ ਚਲਾਉਣ ਵਾਲੇ ਨੋਜਵਾਨ ਲੜਕੇ/ਲੜਕੀਆਂ।

ਉਕਤ ਮਾਮਲੇ ਵਿਚ ਪੁਲਿਸ ਨੇ ਸਚਿਨ ਸਿੰਘ ਵਾਸੀ ਪਿੰਡ ਆਊਰੋਜੀ ਤਿਵਾੜੀ ਦਮੇਰੀਆ (ਉੱਤਰ ਪ੍ਰਦੇਸ), ਬਾਲ ਕਿ੍ਰਸਨਾ ਵਾਸੀ ਚੰਦੂ ਲਾਲ ਚੋਲ (ਗੁਜਰਾਤ), ਵਾਂਚੀ ਮਾਰਕ ਤੇ ਕੇਲੇਰੀਨ ਖੀਰੇਮ ਵਾਸੀਆਨ ਸਿਲਾਂਗ ਮੇਘਾਲਿਆ (ਦੋਵੇਂ ਲੜਕੀਆਂ), ਦੀਪਕ ਸਾਹ ਵਾਸੀ ਪਿੰਡ ਦੁਨਿਆਲੀ (ਉੱਤਰ ਪ੍ਰਦੇਸ), ਯਾਦਵ ਸੰਦੀਪ ਵਾਸੀ ਪੁਸਪਿਕ ਫਲੈਟ ਬਾਪੂ ਨਗਰ (ਗੁਜਰਾਤ),

ਕੁਲਦੀਪ ਵਾਸੀ ਪਿੰਡ ਬੰਗਰੋਟੂ (ਹਿਮਾਚਲ ਪ੍ਰਦੇਸ) , ਕੇਵੀਕਾ ਵਾਸੀ ਪਿੰਡ ਦੀਮਾਪੁਰ (ਨਾਗਾਲੈਂਡ ਨੋਰਥ ਈਸਟ), ਕਪਟੂ ਵਾਸੀ ਨਾਗਾਲੈਂਡ, ਕਿ੍ਰਸਨ ਸਿੰਘ, ਅਮਨ ਸਿੰਘ ਲਾਵੀ ਤੇ ਅਮਰ ਸਿੰਘ ਵਾਸੀਆਨ ਸ?ਿਲਾਂਗ ਮੇਘਾਲਿਆ, ਯਾਦਵ ਸੰਤੋਸ ਵਾਸੀ ਪੁਸਪਕ (ਗੁਜਰਾਤ), ਮਿਸਰਾ ਚਿਰਾਗ ਵਾਸੀ ਦੀਪਲੀ ਨਗਰ ( ਗੁਜਰਾਤ) , ਸੂਰਜ ਰਾਏ ਵਾਸੀ ਸਿਲਾਂਗ ਮੇਘਾਲਿਆ, ਵਿਕਾਸ ਸਿੰਘ ਵਾਸੀ ਸਿਲਾਂਗ ਮੇਘਾਲਿਆ, ਹਾਰਦਿਕ ਭਰਤਬਾਈ ਸੋਲੰਕੀ ਵਾਸੀ ਪਿੰਡ ਮੌਸਾਨਾ (ਗੁਜਰਾਤ)

ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ‘ਤੇ ਬਣੇ ਬਾਥਰੂਮ ‘ਚ ਮਿਲੀ ਨੌਜਵਾਨ ਦੀ ਲਾਸ਼

,ਪ੍ਰਵੀਨ ਸਹਿਗਲ ਵਾਸੀ ਰੋਹਿਨੀ ਨਿਊ ਦਿੱਲੀ, ਵਿਨੀ ਦੇਵ ਵਾਸੀ ਸਿਲਾਂਗ ਮੇਘਾਲਿਆ,ਹਰਮਨ ਸਿੰਘ ਵਾਸੀ ਪਿੰਡ ਜੋਧਾਂ ਮਨਸੂਰਾਂ ( ਲੁਧਿਆਣਾ), ਸੂਰਜ ਠਾਕੁਰ ਵਾਸੀ ਖਾਸੀ ਹਿਲਸ ਮੇਘਾਲਿਆ, ਗਗਨਦੀਪ ਸਿੰਘ ਵਾਸੀ ਮੁਹੱਲਾ ਵਾਟਵਾ ਅਹਿਮਦਾਬਾਦ (ਗੁਜਰਾਤ), ਕਾਊਂਸਿਲੀ ਵਾਸੀ ਪਿੰਡ ਆਲਮਗੜ (ਨਾਗਾਲੈਂਡ), ਮੋਹਾਕਾ ਆਊਮੀ ਵਾਸੀ ਪਿੰਡ ਉਥੋਂ (ਨਾਗਾਲੈਂਡ), ਲਵਪ੍ਰੀਤ ਸਿੰਘ ਵਾਸੀ ਪਿੰਡ ਦਾਦ ( ਲੁਧਿਆਣਾ), ਰਾਹੁਲ ਠਾਕੁਰ ਪੁੱਤਰ ਮਨੋਜ ਠਾਕੁਰ ਵਾਸੀ ਪਿੰਡ ਲਾਈ ਮੁਥਰਾ (ਖਾਸੀ ਹਿਲਸ ਮੇਘਾਲਿਆ),ਅਰਜੁਨ ਸਿੰਘ ਸਹੋਤਾ ਵਾਸੀ ਪਿੰਡ ਗਾਜੀ ਨੰਗਲ (ਗੁਰਦਾਸਪੁਰ), ਵਿਕਾਸ ਯਾਦਵ ਵਾਸੀ ਪਿੰਡ ਗੋਰਖਪੁਰਾ ( ਯੂ.ਪੀ.), ਕਮਲੇਸ ਪਾਲ ਵਾਸੀ ਪਿੰਡ ਸੇਰਪੁਰ (ਉੱਤਰ ਪ੍ਰਦੇਸ਼) ਨੂੰ ਗਿ੍ਰਫਤਾਰ ਕੀਤਾ ਹੈ ਜੋ ਹਾਲ ਹੀ ਵਿੱਚ ਲੁਧਿਆਣਾ ਵਿਖੇ ਵੱਖ ਵੱਖ ਥਾਵਾਂ ‘ਤੇ ਰਹਿ ਰਹੇ ਸਨ।