ਹਰਿਆਣੇ ’ਚੋਂ ਮਹਿੰਗੇ ਭਾਅ ਦੀ ਪਨੀਰੀ ਖਰੀਦ ਦੁਬਾਰਾ ਝੋਨਾ ਲਾਉਣ ਲੱਗੇ ਕਿਸਾਨ

Paddy
ਮੂਣਕ: ਮਕੋਰੜ ਸਾਹਿਬ ਵਿਖੇ ਖੇਤਾਂ ’ਚ ਪਾਣੀ ਉਤਰਨ ਉਪਰੰਤ ਉੱਚੀਆਂ ਥਾਵਾਂ ’ਤੇ ਝੋਨਾ ਲਵਾਉਂਦੇ ਹੋਏ ਕਿਸਾਨ ।

ਘੱਗਰ ਦਰਿਆ ’ਚ ਆਏ ਹੜ੍ਹ ਨੇ ਕਿਸਾਨਾਂ ਦਾ ਆਰਥਿਕ ਸੰਤੁਲਨ ਵਿਗਾੜਿਆ (Paddy) 

(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਘੱਗਰ ਦਰਿਆ ’ਚ ਪਾਣੀ ਦਾ ਪੱਧਰ ਭਾਂਵੇ ਹੋਲੀ-ਹੋਲੀ ਘੱਟ ਰਿਹਾ ਹੈ ਪਰ ਸਬ ਡਵੀਜ਼ਨ ਮੂਣਕ ਤੇ ਹੋਰ ਘੱਗਰ ਦਰਿਆ ਨਾਲ ਲੱਗਦੇ ਇਲਾਕਿਆ ’ਚ (Paddy) ਘੱਗਰ ਦਰਿਆ ਦਾ ਕਹਿਰ ਹਾਲੇ ਵੀ ਬਰਕਰਾਰ ਹੈ। ਉਪਰਲੇ ਇਲਾਕਿਆਂ ’ਚ ਹੋ ਰਹੀ ਬਰਸਾਤ ਕਾਰਨ ਇਸ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਅਾਂ। ਕਿਉਕਿ ਉਪਰਲੇ ਇਲਾਕਿਆ ’ਚ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਉਹ ਪਾਣੀ ਘੱਗਰ ਦਰਿਆ ਰਾਹੀ ਮੂਣਕ ਇਲਾਕੇ ਵਿੱਚੋਂ ਹੀ ਲੰਘਦਾ ਹੈ।

ਹਲਕਾ ਵਿਧਾਇਕ ਤੇ ਹੋਰ ਵੱਖ ਵੱਖ ਸਮਾਜ ਸੇਵੀਆਂ, ਕਿਸਾਨਾਂ, ਧਾਰਮਿਕ ਸੰਸਥਾਵਾਂ ਨੇ ਝੋਨੇ ਦੀ ਪਨੀਰੀ ਦੀ ਬੀਜਾਈ ਕਰਵਾਈ ਹੈ ਤਾਂ ਕਿ ਹੜ੍ਹ ਨਾਲ ਪ੍ਰਭਾਵਿਤ ਹੋਏ ਖੇਤਾਂ ’ਚ ਮੁੜ ਲੇਟ ਵਰਾਇਟੀਆਂ ਵਾਲੀਆਂ ਕਿਸਮਾਂ 1509 ਅਤੇ 126 ਕਿਸਮ ਝੋਨਾ ਦੁਬਾਰੇ ਲਾਇਆ ਜਾ ਸਕੇ। ਹੜ੍ਹ ਕਾਰਨ ਬਰਬਾਦ ਹੋਈਆਂ (Paddy) ਫਸਲਾ ਵਾਲੀ ਥਾਂ ’ਤੇ ਭਾਂਵੇ ਦੁਬਾਰਾ ਝੋਨਾ ਲਗਾਉਣਾ ਬਹੁਤ ਔਖਾ ਹੈ। ਕਿਉਂਕਿ ਪਾਣੀ ਵਿੱਚੋ ਬਦਬੂ ਮਾਰਨ ਲੱਗ ਜਾਦੀ ਹੈ ਅਤੇ ਪਾਣੀ ਵਿੱਚ ਜੋਕਾਂ ਪੈਦਾ ਹੋ ਜਾਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਖਨੌਰੀ ਤੋਂ ਮਕੋਰੜ ਸਾਹਿਬ ਤੱਕ 13 ਪਾੜ ਘੱਗਰ ਦਰਿਆ ’ਚ ਪਏ ਸਨ ਜੋ ਕਿ ਕੁਝ ਪਾੜ ਪੂਰ ਵੀ ਲਏ ਗਏ ਹਨ ਤੇ ਕੁਝ ਬੰਨ ਪੂਰਨ ਦਾ ਕੰਮ ਚੱਲ ਰਿਹਾ ਹੈ ਅਤੇ ਮਕੋਰੜ ਸਾਹਿਬ ਪੁੱਲ ਤੋਂ ਕੜੈਲ ਤੱਕ ਕਰੀਬ 43 ਪਾੜ ਪਏ ਹਨ।

ਇਹ ਵੀ ਪੜ੍ਹੋ : ਪੁਲਿਸ ਵੱਲੋਂ ਅੰਤਰਰਾਸ਼ਟਰੀ ਫੇਕ ਕਾਲ ਸੈਂਟਰ ਦਾ ਪਰਦਾਫਾਸ਼

ਖਨੌਰੀ ਤੋਂ ਮਕੋਰੜ ਸਾਹਿਬ ਤੱਕ ਘੱਗਰ ਚੋੜਾ ਹੋਣ ਕਾਰਨ ਭਾਵੇ ਸਾਰੇ ਪਾੜ ਪੂਰੇ ਜਾ ਸਕਦੇ ਹਨ ਪਰ ਮਕੋਰੜ ਤੋਂ ਕੜੈਲ ਤੱਕ ਘੱਗਰ ਦੇ ਪਾੜਾਂ ਨੂੰ ਇਸ ਸਮੇਂ ਪੂਰਨਾ ਨਾ ਮੁਮਕਿਨ ਹੈ ਕਿਉਕਿ ਬੰਨ ਦੇ ਦੋਵੇ ਪਾਸੇ ਪਾਣੀ ਹੈ ਤੇ ਇਨ੍ਹਾ ਪਾੜਾਂ ਨੂੰ ਪੂਰਨ ਲਈ ਮਿੱਟੀ ਦਾ ਪ੍ਰਬੰਧ ਵੀ ਨਹੀਂ ਹੈ। ਬੰਨ ਦੇ ਦੋਵੇਂ ਸਾਈਡਾਂ ਤੇ ਪਾਣੀ ਲੱਗਣ ਕਾਰਨ ਨਾ ਹੀ ਬੰਨ ਤੇ ਟਰੈਕਟਰ ਵਗੈਰਾ ਚੱਲ ਸਕਦਾ। ਇਹ ਪਾੜ ਕਾਫੀ ਡੂੰਘੇ ਤੇ ਚੌੜਾ ਹੋਣ ਕਾਰਨ ਇਨ੍ਹਾਂ ’ਤੇ ਪੂਰੀ ਮਿੱਟੀ ਪਹੁੰਚਾਉਣਾ ਸੌਖਾ ਕੰਮ ਨਹੀਂ ਹੈ।

ਮੂਣਕ: ਮੋਟਰਸਾਈਕਲ ਰੇਹੜੀ ਰਾਹੀਂ ਮੁੱਲ ਖਰੀਦੀ ਪਨੀਰੀ ਲੈ ਕੇ ਜਾਂਦਾ ਹੋਇਆ ਕਿਸਾਨ। ਤਸਵੀਰਾਂ :  ਮੋਹਨ ਸਿੰਘ

ਘੱਗਰ ਦਰਿਆ ’ਚ ਹਾਲੇ ਵੀ ਵੱਗ ਰਿਹਾ ਹੈ ਤੇਜ਼ੀ ਨਾਲ ਪਾਣੀ

ਇਨ੍ਹਾ ਪਾੜਾਂ ’ਚ ਹਾਲੇ ਵੀ ਪਾਣੀ ਚੱਲ ਰਿਹਾ ਹੈ ਹੜ੍ਹ ਦਾ ਪਾਣੀ ਖੇਤਾਂ ਦੀਆ ਉਚੀਆਂ ਥਾਵਾਂ ਤੇ ਉਤਰਨ ਉਪਰੰਤ ਕਿਸਾਨਾਂ ਨੇ ਦੁਬਾਰਾ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਮਹਿੰਗੇ ਭਾਅ ਦੀ ਪਨੀਰੀ ਮੁੱਲ ਖਰੀਦ ਕੇ ਹਰਿਆਣੇ ’ਚ ਲਿਆ ਰਹੇ ਹਨ ਤਾਂ ਕਿ ਜਲਦੀ ਝੋਨਾ ਲਾਇਆ ਜਾਵੇ। ਜਿਹੜੀ ਥਾਵਾਂ ’ਚ ਹੜ੍ਹ ਦਾ ਪਾਣੀ ਉਤਰਨ ਜਾਦਾ ਉਥੇ ਕਿਸਾਨ ਦੁਬਾਰਾ ਝੋਨਾ ਲਾਈ ਜਾ ਰਹੇ ਹਨ ਤੇ ਕਿਸਾਨਾਂ ਅਨੁਸਾਰ ਝੋਨਾ ਲਾਉਣ ਦਾ ਸਮਾਂ ਵੀ ਲੇਟ ਹੁੰਦਾ ਜਾ ਰਿਹਾ ਹੈ।

ਦੁਬਾਰਾ ਝੋਨਾ ਲਾਉਣਾ ਭਾਵੇ ਕਿਸਾਨਾਂ ਦੀ ਮਜਬੂਰੀ ਹੈ ਪਰ ਇਹ ਕਾਫੀ ਜੋਖਮ ਭਰਿਆ ਕਦਮ ਹੈ। ਕਿਉਂਕਿ ਮਕੋਰੜ ਤੋ ਕੜੈਲ ਤੱਕ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਹੀ ਜੇਕਰ ਇੱਕ ਮਹੀਨੇ ਜਾਂ ਸਮੇਂ ਅਨੁਸਾਰ ਪਾੜ ਪੂਰੇ ਨਹੀਂ ਜਾਂਦੇ ਤਾਂ ਕਿਸੇ ਸਮੇਂ ਵੀ ਘੱਗਰ ਦਰਿਆ ’ਚ ਬਰਸਾਤਾਂ ਕਾਰਨ ਦੁਬਾਰਾ ਪਾਣੀ ਆਉਂਦਾ ਹੈ ਤਾਂ ਪਏ ਪਾੜਾਂ ’ਚ ਪਾਣੀ ਫਿਰ ਦੁਬਾਰਾ ਲਾਇਆ ਝੋਨਾ ਡੋਬ ਸਕਦਾ ਹੈ। ਘੱਗਰ ਦਰਿਆ ’ਚ ਪਾਣੀ ਖਨੌਰੀ ਵਿਖੇ ਲੱਗੇ ਮਾਪਦੰਡ ਅਨੁਸਾਰ ਹਾਲੇ ਵੀ 749:2 ਫੁੱਟ ’ਤੇ ਚੱਲ ਰਿਹਾ ਹੈ।