ਸਾਹਨੇਵਾਲ (ਸਾਹਿਲ ਅਗਰਵਾਲ)। ਅਜੋਕੇ ਦੌਰ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਇਨਸਾਨੀਅਤ ਨੂੰ ਜਿਉਂ ਦੀ ਤਿਉਂ ਜਿੰਦਾ ਰੱਖ ਰਹੇ ਹਨ। ਅਜਿਹੀ ਹੀ ਇੱਕ ਮਿਸ਼ਾਲ ਇੱਥੇ ਇੱਕ ਡੇਰਾ ਸਰਧਾਲੂ ਨੇ ਪੇਸ਼ ਕੀਤੀ ਹੈ। ਜਿਸ ਨੇ ਵੱਧ ਆਏ 50 ਹਜ਼ਾਰ ਰੁਪਏ ਵਾਪਸ ਕੀਤੇ। (Humanity)
ਜਾਣਕਾਰੀ ਮੁਤਾਬਕ ਹਨੀ ਇੰਸਾਂ ਕਿ੍ਰਸਨਾ ਹੋਂਡਾ ਹੋਂਡਾ ਕੰਪਨੀ ਵਿੱਚ ਬਤੌਰ ਹੈੱਡ ਕੈਸੀਅਰ ਕੰਮ ਕਰਦੇ ਹਨ। ਉਨਾਂ ਦੱਸਿਆ ਕਿ ਕੱਲ ਇਕ ਫਿਰੋਜ ਨਾਮ ਦਾ ਬੰਦਾ ਉਨਾਂ ਕੋਲ ਨਵੀਂ ਮੋਟਰਸਾਈਕਲ ਲੈਣ ਲਈ ਆਇਆ। ਉਸ ਨੇ ਗੱਡੀ ਦੀ ਰਕਮ ਅਦਾ ਕੀਤੀ। ਜਦੋਂ ਉਨਾਂ (ਕੈਸੀਅਰ ਹਨੀ ਇੰਸਾਂ) ਨੇ ਗਿਣਤੀ ਕੀਤੀ। ਤਾਂ ਉਸ ਵਿੱਚ ਬਣਦੀ ਰਕਮ ਤੋਂ 50 ਹਜ਼ਾਰ ਰੁਪਏ ਵੱਧ ਸਨ। ਪੁੱਛਗਿੱਛ ਦੌਰਾਨ ਫ਼ਿਰੋਜ ਨੇ ਭਾਵੇਂ ਬਣਦੀ ਰਕਮ ਅਦਾ ਕਰਨ ਦੀ ਹਾਮੀ ਭਰੀ ਪਰ ਹਨੀ ਇੰਸਾਂ ਨੇ ਦੁਬਾਰੀ ਗਿਣਤੀ ਕੀਤੀ ਤਾਂ ਉਸ ’ਚ 50 ਹਜ਼ਾਰ ਰੁਪਏ ਜ਼ਿਆਦਾ ਸਨ। ਇਸ ਦੌਰਾਨ ਹਨੀ ਇੰਸਾਂ ਨੇ ਆਪਣੇ ਕੋਲ ਮੌਜੂਦ ਰਕਮ ਦੀ ਗਿਣਤੀ ਵੀ ਕੀਤੀ ਪਰ ਸਭ ਠੀਕ ਸੀ। ਵੱਧ ਰਕਮ ਆਉਣ ਬਾਰੇ ਹਨੀ ਇੰਸਾਂ ਨੇ ਕੰਪਨੀ ਦੇ ਏਜੰਸੀ ਮਾਲਕ ਪੰਕਜ ਗੁਪਤਾ ਨੂੰ ਦੱਸਿਆ ਅਤੇ ਵੱਧ ਰਕਮ ਵਾਪਸ ਕਰਨ ਲਈ ਆਖਿਆ। ਇਸ ਪਿੱਛੋਂ ਹਨੀ ਇੰਸਾਂ ਨੇ ਭੁਲੇਖੇ ਨਾਲ ਵੱਧ ਆਏ 50 ਹਜ਼ਾਰ ਰੁਪਏ ਫ਼ਿਰੋਜ ਨੂੰ ਵਾਪਸ ਕਰ ਦਿੱਤੇ।
ਪੂਜਨੀਕ ਗੁਰੂ ਜੀ ਨੇ ਸਿਖਾਇਆ | Humanity
ਹਨੀ ਇੰਸਾਂ ਨੇ ਦੱਸਿਆ ਕਿ ਉਸਨੇ ਅਜਿਹਾ ਪੂਜਨੀਕ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚਲਦਿਆਂ ਕੀਤਾ ਹੈ। ਕਿਉਂਕਿ ਪੂਜਨੀਕ ਗੁਰੂ ਜੀ ਵੱਲੋਂ ਉਨਾਂ ਨੂੰ ਹਮੇਸਾ ਹੱਕ ਹਲਾਲ ਦੀ ਕਮਾਈ ਕਰਕੇ ਖਾਣਾ ਹੀ ਸਿਖਾਇਆ ਜਾਂਦਾ ਹੈ। ਇਸ ਲਈ ਉਨਾਂ ਫ਼ਿਰੋਜ ਵੱਲੋਂ ਵੱਧ ਆਏ ਪੈਸੇ ਉਸਨੂੰ ਵਾਪਸ ਕਰ ਦਿੱਤੇ ਹਨ।
ਗੁਰੂ ਜੀ ਦੀਆਂ ਸਿੱਖਿਆਵਾਂ ਹੋਰਨਾਂ ਲਈ ਮਿਸਾਲ
ਭੁਲੇਖੇ ਨਾਲ ਵਧ ਗਈ ਰਕਮ ਪ੍ਰਾਪਤ ਕਰਦਿਆਂ ਹੀ ਫ਼ਿਰੋਜ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸਨੇ ਹਨੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਦੌਰ ’ਚ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਡੇਰਾ ਸਰਧਾਲੂ ਆਪਣੇ ਇਮਾਨ ’ਤੇ ਕਾਇਮ ਹਨ। ਫਿਰੋਜ ਨੇ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ, ਜਿੰਨਾਂ ਦੀਆਂ ਪਵਿੱਤਰ ਸਿੱਖਿਆਵਾਂ ਹੋਰਨਾਂ ਲਈ ਇੱਕ ਮਿਸ਼ਾਲ ਸਾਬਤ ਹੋ ਰਹੀਆਂ ਹਨ।