ਸਰਾਰਤੀ ਅਨਸਰਾਂ ਨੂੰ ਲਗਾਮ ਪਾਉਣ ਲਈ ਪੁਲਿਸ ਨੂੰ ਪ੍ਰੈੱਸ ਅਤੇ ਇਲਾਕੇ ਦੇ ਚੰਗੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ : ਥਾਣਾ ਮੁਖੀ
(ਸੁਸ਼ੀਲ ਕੁਮਾਰ) ਭਾਦਸੋਂ। ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਦੇ ਆਦੇਸ਼ਾ ਦੀ ਪਾਲਣਾ ਕਰਦੇ ਹੋਏ ਇੰਸਪੈਕਟਰ ਇੰਦਰਪਾਲ ਸਿੰਘ ਨੇ ਮੁੱਖ ਅਫਸਰ ਥਾਣਾ ਭਾਦਸੋਂ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਪੁਲਿਸ ਲਾਇਨ ਪਟਿਆਲਾ ਤੋਂ ਬਦਲਕੇ ਇੱਥੇ ਆਏ ਹਨ। ਚਾਰਜ ਸੰਭਾਲਣ ਉਪਰੰਤ ਥਾਣਾ ਮੁਖੀ ਭਾਦਸੋਂ ਨੇ ਸਥਾਨਕ ਪੱਤਰਕਾਰਾਂ ਨਾਲ ਪ੍ਰੈੱਸ ਮਿਲਣੀ ਕਰਦੇ ਹੋਏ ਕਿਹਾ ਕਿ ਸਾਫ ਸੁਥਰੇ ਪ੍ਰਸ਼ਾਸਨ, ਅਮਨ ਕਾਨੂੰਨ ਦੀ ਬਿਹਤਰ ਸਥਿਤੀ ਅਤੇ ਸਰਾਰਤੀ ਅਨਸਰਾਂ ਨੂੰ ਲਗਾਮ ਪਾਉਣ ਲਈ ਪੁਲਿਸ ਨੂੰ ਪ੍ਰੈੱਸ ਅਤੇ ਇਲਾਕੇ ਦੇ ਚੰਗੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ( Police Station Bhadson)
ਇਹ ਵੀ ਪੜ੍ਹੋ : ਭਾਰਤ-ਸ਼੍ਰੀਲੰਕਾ ਮੈਚ: ਰੋਹਿਤ ਸ਼ਰਮਾ ਨੇ ਪੂਰੀਆਂ ਕੀਤੀਆਂ 10 ਹਜ਼ਾਰ ਵਨਡੇ ਦੌੜਾਂ, ਗਿੱਲ, ਰੋਹਿਤ, ਕੋਹਲੀ ਆਊਟ
ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਦਾ ਜੋ ਕਾਲਾ ਕਾਰੋਬਾਰ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਿਸੇ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।