‘ਲੜਕੀ ਹਾਂ ਲੜ ਸਕਦੀ ਹਾਂ’ ਦੇ ਨਾਅਰੇ ਨਾਲ ਜੁੜੀਆਂ ਅਣਗਿਣਤ ਕੁੜੀਆਂ: ਪ੍ਰਿਯੰਕਾ
ਨਵੀਂ ਦਿੱਲੀ। ਕਾਂਗਰਸ ਦੀ ਉਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਲੱਖਾਂ ਕੁੜੀਆਂ ‘ਲੜਕੀ ਹਾਂ ਲੜ ਸਕਦੀ ਹਾਂ’ ਦੇ ਨਾਅਰੇ ਨਾਲ ਜੁੜ ਰਹੀਆਂ ਹਨ ਅਤੇ ਹੁਣ ਉਹ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਆਪਣੇ ਹੱਕ ਲਈ ਲੜਣਗੀਆਂ। ਉਹਨਾਂ ਨੇ ਐਂਤਵਾਰ ਨੂੰ ਕਿਹਾ ਝਾਂਸੀ ’ਚ ਇਹ ਮੁਹਿੰਮ ਦੇ ਤਹਿਤ ਆਯੋਜਿਤ ਮੈਰਾਥਨ ’ਚ 10,000 ਤੋਂ ਜ਼ਿਆਦਾ ਲੜਕੀਆਂ ਨੇ ਹਿੱਸਾ ਲਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੂਬੇ ਦੀਆਂ ਲੜਕੀਆਂ ਇਸ ਨਾਅਰੇ ਨਾਲ ਜੁੜ ਕੇ ਆਪਣੇ ਆਪ ਨੂੰ ਸਸ਼ਕਤ ਮਹਿਸੂਸ ਕਰ ਰਹੀਆਂ ਹਨ।
ਸ਼੍ਰੀ ਮਤੀ ਵਾਡਰਾ ਨੇ ਟਵੀਟ ਕੀਤਾ , ‘‘ ਬਿਨ੍ਹਾ ਸਰਕਾਰੀ ਬੱਸਾਂ ਲਗਾਏ, ਬਿਨ੍ਹਾ ਸਰਕਾਰੀ ਮਸ਼ੀਨਰੀ ਵਰਤੇ, ਅੱਜ ਝਾਂਸੀ ਵਿੱਚ 10,000 ਤੋਂ ਵੱਧ ਲੜਕੀਆਂ ‘ਲੜਕੀ ਹਾਂ ਲੜ ਸਕਦੀ ਹਾਂ ’ ਮੈਰਾਥਨ ਵਿੱਚ ਦੌੜਣ ਲਈ ਬਾਹਰ ਆਈਆਂ। ਅੱਜ ਸੂਬੇ ਦੀ ਹਰ ਲੜਕੀ ਇਸ ਨਾਅਰੇ ਨਾਲ ਜੁੜੀ ਮਹਿਸੂਸ ਕਰ ਰਹੀ ਹੈ।
ਉਹਨਾਂ ਨੇ ਲਖਨਊ ਵਿੱਚ ਅਜਿਹੇ ਸਮਾਗਮ ਦੀ ਇਜ਼ਾਜਤ ਨਾ ਦੇਣ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ, ‘ਯੋਗੀ ਅਦਿੱਤਿਆਨਾਥ ਜੀ ਕੁੜੀਆਂ ਦੀ ਉਡਾਣ ਅਤੇ ਅਵਾਜ਼ ਦੇ ਐਨਾ ਵਿਰੁੱਧ ਹਨ ਕਿ ਉਹਨਾਂ ਨੇ ਲਖਨਊ ਵਿੱਚ ਮੈਰਾਥਨ ਦੀ ਇਜ਼ਾਜਤ ਰੱਦ ਕਰ ਦਿੱਤੀ । ਪਰ ਕੁੜੀਆਂ ਬਰਦਾਸ਼ਤ ਨਹੀਂ ਕਰਨਗੀਆਂ। ਲੜਕੀਆਂ ਲੜਣਗੀਆਂ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ