ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਸ਼ੱਕੀ ਹਾਲਾਤਾਂ ...

    ਸ਼ੱਕੀ ਹਾਲਾਤਾਂ ’ਚ ਮਾਸੂਮ ਬੱਚੀ ਦੀ ਮੌਤ, ਪੁਲਿਸ ਵੱਲੋਂ ਜਾਂਚ ਜਾਰੀ

    Ludhiana News
    ਸ਼ੱਕੀ ਹਾਲਾਤਾਂ ’ਚ ਮਾਸੂਮ ਬੱਚੀ ਦੀ ਮੌਤ, ਪੁਲਿਸ ਵੱਲੋਂ ਜਾਂਚ ਜਾਰੀ

    ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Ludhiana News

    ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana News:  ਇੱਥੇ ਦੋ ਸਾਲ ਦੀ ਮਾਸੂਮ ਬੱਚੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਆਪਣੇ ਮਾਤਾ-ਪਿਤਾ ਨਾਲ ਫੈਕਟਰੀ ’ਚ ਮੌਜ਼ੂਦ ਸੀ, ਜਿੱਥੇ ਉਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਸ਼ਿਮਲਾ ਕਾਲੋਨੀ ਇਲਾਕੇ ਦੀ ਰਹਿਣ ਵਾਲੀ ਨਿਕਿਤਾ ਰਾਣੀ (2) ਵਜੋਂ ਹੋਈ ਹੈ। ਜਿਸ ਦੀ ਲਾਸ਼ ਨੂੰ ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸਹਾਇਕ ਐਸਐਚਓ ਸੁਨੀਤਾ ਨੇ ਦੱਸਿਆ ਕਿ ਨਿਕਿਤਾ ਰਾਣੀ ਦੇ ਮਾਤਾ-ਪਿਤਾ ਹੌਜਰੀ ਫੈਕਟਰੀ ’ਚ ਕੰਮ ਕਰਦੇ ਹਨ।

    Read This : Ludhiana News: ‘ਆਪ’ ਵਿਧਾਇਕ ਨੇ ਮੁੱਖ ਮੰਤਰੀ ਤੇ ਖੁਦ ਦੇ ਨਾਂਅ ਵਾਲੇ ਨੀਂਹ ਪੱਥਰ ਨੂੰ ਢਾਹਿਆ

    ਉਸ ਦੀ 2 ਸਾਲ ਦੀ ਬੇਟੀ ਨਿਕਿਤਾ ਸੀ, ਜਿਸ ਨੂੰ ਉਹ ਆਪਣੇ ਨਾਲ ਫੈਕਟਰੀ ਲੈ ਕੇ ਜਾਂਦੇ ਸਨ। ਜਿੱਥੇ ਨਕੀਤਾ ਫੈਕਟਰੀ ’ਚ ਖੇਡਦੀ ਸੀ ਤੇ ਉਸ ਦੇ ਮਾਤਾ-ਪਿਤਾ ਕੰਮ ਕਰਦੇ ਸਨ। ਸ਼ੁੱਕਰਵਾਰ ਨੂੰ ਵੀ ਨਿਕਿਤਾ ਆਪਣੇ ਮਾਤਾ-ਪਿਤਾ ਨਾਲ ਫੈਕਟਰੀ ਪਹੁੰਚੀ ਸੀ, ਜਿੱਥੇ ਉਸ ਦੇ ਮਾਤਾ-ਪਿਤਾ ਕੰਮ ਕਰਨ ਲੱਗੇ ਤੇ ਉਹ ਖੇਡਣ ਲੱਗ ਗਈ। ਫਿਰ ਕੁਝ ਸਮੇਂ ਬਾਅਦ ਨਿਕਿਤਾ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। Ludhiana News

    LEAVE A REPLY

    Please enter your comment!
    Please enter your name here