ਸੜਕ ਹਾਦਸੇ ਵਿਚ ਜਖਮੀ ਫੌਜੀ ਜਵਾਨ ਦੀ ਵੀ ਮੌਤ

Road Accident

ਉਪਰੋਕਤ ਸੜਕ ਦੁਰਘਟਨਾ ਪਰਿਵਾਰ ਦੇ ਤਿੰਨ ਜੀਆਂ ਦੀ ਪਹਿਲਾ ਹੋ ਚੁੱਕੀ ਹੈ ਮੌਤ

ਜਲਾਲਾਬਾਦ (ਰਜਨੀਸ਼ ਰਵੀ)। 8 ਅਪ੍ਰੈਲ ਫ਼ਾਜ਼ਿਲਕਾ ਨੇੜੇ ਮੁਖ ਮਾਰਗ ’ਤੇ ਵਾਪਰੇ ਇਕ ਦਰਦਨਾਕ ਸੜਕ ਦੁਰਘਟਨਾ (Road Accident) ਵਿੱਚ ਜਖਮੀ ਹੌਏ ਭਾਰਤੀ ਸੈਨਾ ਦੇ ਜਵਾਨ ਸੁਰਿਦਰ ਸਿੰਘ ਦੀ ਮੌਤ ਹੋ ਗਈ। ਉਹ ਸੜਕ ਹਾਦਸੇ ਵਿੱਚ ਜਖਮੀ ਹੋਣ ਤੋ ਬਆਦ ਚੰਡੀਗੜ ਵਿੱਚ ਜੇਰੇ ਇਲਾਜ ਸੀ ।

ਇਥੇ ਵਰਣਨਯੋਗ ਹੈ ਜਲਾਲਾਬਾਦ ਬਲਾਕ ਦੇ ਪਿੰਡ ਪਾਲੀਵਾਲਾ ਤੋਂ ਸੁਰਿਦਰ ਸਿੰਘ ਜੋ ਫੌਜ ਵਿੱਚ ਸੇਵਾ ਨਿਭਾਅ ਰਿਹਾ ਸੀ ਆਪਣੇ ਪਰਿਵਾਰ
ਜਿਸ ਵਿੱਚ ਉਸਦਾ ਪਿਤਾ ਮੁਖਤਿਆਰ ਸਿੰਘ ਮਾਤਾ ਪ੍ਰਕਾਸ ਕੌਰ ਪਤਨੀ ਮੋਨਿਕਾ ਅਤੇ ਆਪਨੇ ਛੋਟੇ ਬੱਚੇ ਨਾਲ ਫ਼ਾਜ਼ਿਲਕਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਇਆ ਸੀ। ਵਿਆਹ ਤੋਂ ਬਾਅਦ ਜਦੋਂ ਰਾਤ ਨੂੰ ਪਰਿਵਾਰ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਫ਼ਾਜ਼ਿਲਕਾ ਤੋਂ ਨਿਕਲਦੀਆਂ ਹੀ ਅਚਾਨਕ ਉਨ੍ਹਾਂ ਦੀ ਕਾਰ ਟਰਾਲੇ ਨਾਲ ਜਾ ਟੱਕਰ ਹੋ ਗਈ ਸੀ। (Road Accident)

ਇਸ ਸੜਕ ਦੁਰਘਟਨਾ ਵਿੱਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ ਜਦੋ ਕਿ ਸੁਰਿਦਰ ਸਿੰਘ ਅਤੇ ਉਸਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ । ਫੌਜ ਦੇ ਜਵਾਨ ਸੁਰਿੰਦਰ ਸਿੰਘ ਦੀ ਮੌਤ ਤੋ ਬਆਦ ਪੋਸਟ ਕਰਵਾ ਕੇ ਮ੍ਰਿਤਕ ਦੇਹ ਫੋਜ ਦੀ ਟੁੱਕੜੀ ਵਲੋ ਪਿੰਡ ਪਾਲੀਵਾਲਾ ਵਿਖੇ ਲਿਆਦੀ ਗਈ ਹੈ ਜਿਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਸੰਬਧੀ ਜਦੋ ਪਿੰਡ ਖਬਰ ਪੁਜੀ ਤਾ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ