ਅਗਲੇ 2 ਦਿਨ ਹੋ ਸਕਦੇ ਨੇ ਚੌਕਸੀ ਵਾਲੇ | Weather Update Punjab
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਪਰ ਆਉਣ ਵਾਲੇ 2 ਦਿਨਾਂ ’ਚ ਮੌਸਮ ਖਰਾਬ ਹੋ ਸਕਦਾ ਹੈ। ਇਸ ਦੀ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਿਕ, ਬੁੱਧਵਾਰ ਤੋਂ ਇੱਕ ਵਾਰ ਫੇਰ ਮੌਸਮ ’ਚ ਬਦਲਾਅ ਵੇਖਣ ਨੂੰ ਮਿਲੇਗਾ। ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ’ਚ ਭਾਰੀ ਮੀਂਹ ਪੈ ਸਕਦਾ ਹੈ। 2 ਦਿਨ ਮੀਂਹ ਨਾ ਹੋਣ ਕਰਕੇ ਪੰਜਾਬ ’ਚ ਹੜ੍ਹ ਸਬੰਧੀ ਕੁਝ ਕੰਮ ਠੀਕ ਤਰ੍ਹਾਂ ਹੋਇਆ। ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ : IND vs WI ਦੂਜਾ ਟੈਸਟ : ਟੀਮ ਇੰਡੀਆ ਜਿੱਤ ਤੋਂ 8 ਵਿਕਟਾਂ ਦੂਰ
ਦੂਜੇ ਪਾਸੇ ਅੰਮ੍ਰਿਤਸਰ ਦੀਆਂ ਕੁਝ ਕਲੋਨੀਆਂ ਹੁਣ ਨਹਿਰੀ ਪਾਣੀ ਦੀ ਲਪੇਟ ’ਚ ਆ ਗਈਆਂ ਹਨ। ਅੰਮ੍ਰਿਤਸਰ ਦੀ ਕੱਥੂਨੰਗਲ ਨਹਿਰ ’ਚ ਪਾੜ ਪੈਣ ਕਾਰਨ ਸ਼ਹਿਰ ਦੇ ਬਾਈਪਾਸ ’ਚੋਂ ਲੰਘਦੀ ਤੁੰਗ ਢਾਬ ਡਰੇਨ ’ਚੋਂ ਪਾਣੀ ਓਵਰਫਲੋ ਹੋ ਗਿਆ ਹੈ, ਜਿਸ ਕਰਕੇ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ’ਤੇ ਸੰਧੂ ਐਨਕਲੇਵ ਸਮੇਤ ਨੇੜਲੀਆਂ ਕਲੋਨੀਆਂ ਪਾਣੀ ’ਚ ਡੁੱਬ ਗਈਆਂ ਹਨ। ਪਾਣੀ ਦਾ ਪੱਧਰ ਉੱਚਾ ਨਹੀਂ ਹੈ, ਪਰ ਵਹਾਅ ਕਾਫੀ ਤੇਜ ਹੈ। (Weather Update Punjab)
ਪਟਿਆਲਾ ’ਚ ਘੱਗਰ ਦੇ ਵਹਾਅ ’ਤੇ ਲਗਾਤਾਰ ਪਹਿਰਾ | Weather Update Punjab
ਪਟਿਆਲਾ ’ਚ ਘੱਗਰ ਦੇ ਵਹਾਅ ’ਤੇ ਦਿਨ-ਰਾਤ ਨਜਰ ਰੱਖੀ ਜਾ ਰਹੀ ਹੈ। ਹਰ ਪਿੰਡ ਵਿੱਚ ਦਿਨ ਰਾਤ ਲੋਕ ਆਪਣੇ ਪੱਧਰ ’ਤੇ ਨਜਰ ਰੱਖ ਰਹੇ ਹਨ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਰਹੇ ਹਨ। ਇਸ ਦੇ ਨਾਲ ਹੀ ਘੱਗਰ ਦੇ ਕਿਨਾਰਿਆਂ ਨੂੰ ਮਜਬੂਤ ਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਪਟਿਆਲਾ ਦੇ ਸਿਰਕਪਾ ਬਲਾਕ ਭੁਨਰਹੇੜੀ ’ਚ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਬਿਧਗਣੇਸਪੁਰ ਵਿਖੇ ਬੰਨ੍ਹ ਨੂੰ ਮਜਬੂਤ ਕਰਨ ਦਾ ਕੰਮ ਰਾਤ ਭਰ ਜਾਰੀ ਰਿਹਾ।
ਰਾਮਪੁਰਾ ਪਰਾਟਾ ’ਚ ਦਰਾੜ ਭਰ ਗਈ ਹੈ। ਹੁਣ ਬਾਦਸ਼ਾਹਪੁਰ ਦੇ ਨਨਹੇੜਾ ’ਚ ਕਿਨਾਰਿਆਂ ਨੂੰ ਮਜਬੂਤ ਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਗੁਲਾਹਰ, ਤਾਈਪੁਰ, ਸੋਗਰਾ, ਧਰਮਹੇੜੀ-ਚੀਕਾ ਰੋਡ ਪੁਲ ਨੇੜੇ ਘੱਗਰ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। (Weather Update Punjab)