ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਆਮ ਜਨਤਾ

condition of country

ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਆਮ ਜਨਤਾ

ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਨੇ ਲੋਕਾਂ ਦਾ ਜਿਊਣਾ ਦੱੁਭਰ ਕੀਤਾ ਹੋਇਆ ਹੈ। ਲਗਾਤਾਰ ਮਹਿੰਗਾਈ ਦੀ ਮਾਰ ਨੇ ਘਰ ਦਾ ਬਜਟ ਵਿਗਾੜ ਰੱਖਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕਰੀਬ ਇੱਕ ਮਹੀਨੇ ਦੇ ਅੰਦਰ ਹਰ ਇੱਕ ਸਾਮਾਨ ’ਚ 30 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ ’ਚ ਆਮ ਜਨਤਾ ਲਈ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਲਗਾਤਾਰ ਜਿਸ ਤੇਜ਼ੀ ਨਾਲ ਦੇਸ਼ ’ਚ ਮਹਿੰਗਾਈ ਵਧੀ ਹੈ, ਉਸ ਨਾਲ ਗਰੀਬ ਤਬਕਾ ਤਾਂ ਪਹਿਲਾਂ ਤੋਂ ਹੀ ਪ੍ਰੇਸ਼ਾਨ ਹੈ, ਪਰ ਹੁਣ ਤਾਂ ਮੱਧ ਵਰਗੀ ਪਰਿਵਾਰਾਂ ਨੂੰ ਵੀ ਆਪਣੀ ਆਮਦਨ ਅਤੇ ਖਰਚ ’ਚ ਤਾਲਮੇਲ ਬਿਠਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ।

ਕੋਰੋਨਾ ਕਾਲ ਤੋਂ ਬਾਅਦ ਦੇਸ਼ ’ਚ ਆਰਥਿਕ ਮੰਦੀ ਅਤੇ ਸਾਰੇ ਖੇਤਰਾਂ ’ਚ ਵਧਦੀ ਮਹਿੰਗਾਈ ਨੇ ਆਮ ਜਨਤਾ ਦੇ ਸਾਹਮਣੇ ‘ਉਹ ਜੀਵਨ ਬਸਰ ਕਿਵੇਂ ਕਰਨ’ ਦੀ ਇੱਕ ਬਹੁਤ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ । ਚਿੰਤਾ ਦੀ ਗੱਲ ਇਹ ਹੈ ਕਿ ਮਹਿੰਗਾਈ ਦੀ ਕਰੋਪੀ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਾਲਾਤਾਂ ’ਚ ਸੁਧਾਰ ਹੋਣ ਦੀ ਥਾਂ ਹਾਲਾਤ ਦਿਨ-ਪ੍ਰਤੀਦਿਨ ਭਿਆਨਕ ਹੁੰਦੇ ਜਾ ਰਹੇ ਹਨ ਜੀਵਨ ਜਿਊਣ ਲਈ ਬੇਹੱਦ ਜ਼ਰੂਰੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਢਿੱਡ ਭਰਨ ਵਾਲੀ ਰਸੋਈ ਦੇ ਵਧਦੇ ਬਜਟ ਨੇ ਆਮ ਅਤੇ ਖਾਸ ਸਾਰੇ ਵਰਗਾਂ ਦੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਡੀਜ਼ਲ-ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਬਜਾਰ ’ਤੇ ਦਿਸ ਰਹੀਆਂ ਹਨ ਅਤੇ ਰਸੋਈ ਗੈਸ ਨੇ ਰਸੋਈ ਦਾ ਸੁਆਦ ਵਿਗਾੜ ਕੇ ਰੱਖ ਦਿੱਤਾ ਹੈ ਪਿਛਲੇ ਦਿਨੀਂ ਘਰੇਲੂ ਰਸੋਈ ਗੈਸ ਦਾ ਸਿਲੰਡਰ 50 ਰੁਪਏ ਮਹਿੰਗਾ ਹੋਇਆ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ’ਚ ਇੱਕ ਸਿਲੰਡਰ 999.50 ਰੁਪਏ ’ਚ ਮਿਲੇਗਾ 2012-14 ’ਚ ਇਹ ਸਿਲੰਡਰ 410 ਰੁਪਏ ’ਚ ਮਿਲਦਾ ਸੀ। ਜਦੋਂ ਕਾਂਗਰਸ ਦੀ ਯੂਪੀਏ ਸਰਕਾਰ ਦਾ ਕਾਰਜਕਾਲ ਖਤਮ ਹੋਇਆ, ਉਦੋਂ ਕਰੀਬ 46,458 ਕਰੋੜ ਰੁਪਏ ਦੀ ਸਬਸਿਡੀ ਵੀ ਦਿੱਤੀ ਜਾਂਦੀ ਸੀ। ਸਰਕਾਰ ਨੇ ਸਬਸਿਡੀ ਬਿਲਕੱਲ ਖਤਮ ਕਰ ਦਿੱਤੀ ਹੈ ਹੁਣ 8-10 ਸਾਲ ਦੌਰਾਨ ਕੀਮਤ ਕਰੀਬ ਢਾਈ ਗੁਣਾ ਵਧ ਗਈ ਹੈ ਜੋ ਸਾਮਾਨ ਲਗਭਗ ਸਾਲ ਭਰ ਪਹਿਲਾਂ 70 ਰੁਪਏ ’ਚ ਆਉਂਦਾ ਸੀ, ਅੱਜ ਉਹ ਸੌ ਤੋਂ ਲੈ ਕੇ 110 ਰੁਪਏ ਤੱਕ ਪਹੁੰਚ ਗਿਆ ਹੈ ਦਾਲ-ਚੌਲ, ਸਬਜ਼ੀ, ਸ਼ੈਂਪੂ, ਸਾਬਣ, ਤੇਲ ਸਾਰੇ ਮਹਿੰਗੇ ਹੋ ਗਏ ਹਨ ਸਥਿਤੀ ਇਹ ਹੈ ਕਿ ਵਧਦੀ ਮਹਿੰਗਾਈ ਨੇ ਲੋਕਾਂ ਨੂੰ ਜ਼ਰੂਰੀ ਖਰਚਿਆਂ ’ਚ ਕਟੌਤੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।

ਭਾਰਤ ਦੇ ਸਭ ਤੋਂ ਵੱਡੇ ਐਫ਼ਐਮਸੀਜੀ ਬਰਾਂਡ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ 5 ਮਈ ਤੋਂ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ’ਚ 15 ਫੀਸਦੀ ਤੱਕ ਦਾ ਵਾਧਾ ਕੀਤਾ ਹੈ । ਇਸ ਤੋਂ ਪਹਿਲਾਂ ਇਸ ਸਾਲ ਮਾਰਚ ’ਚ ਹਿੰਦੁਸਤਾਨ ਯੂਨੀਲਿਵਰ ਅਤੇ ਨੈਸਲੇ ਨੇ ਮੈਗੀ, ਚਾਹ, ਕੌਫ਼ੀ ਅਤੇ ਮਿਲਕ ਦੀਆਂ ਕੀਮਤਾਂ 14 ਮਾਰਚ ਤੋਂ ਵਧਾਈਆਂ ਸਨ ਮਤਲਬ ਸਾਫ਼ ਹੈ ਕਿ ਮਹਿੰਗਾਈ ਦਾ ਘੋੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਮਹਿੰਗਾਈ ਦੇ ਅਰਥਸ਼ਾਸਤਰ ਦੀ ਗੱਲ ਕੀਤੀ ਜਾਵੇ ਤਾਂ ਘਰੇਲੂ ਗੈਸ 143 ਫੀਸਦੀ ਮਹਿੰਗੀ ਹੋਈ ਹੈ, ਤਾਂ ਸੋਇਆ ਤੇਲ 111 ਫੀਸਦੀ, ਆਟਾ 60 ਫੀਸਦੀ ਅਤੇ ਅਰਹਰ ਦੀ ਦਾਲ 47 ਫੀਸਦੀ ਮਹਿੰਗੀ ਹੋ ਗਈ ਹੈ ਬੀਤੇ 10 ਮਹੀਨਿਆਂ ਦੌਰਾਨ ਦੁੱਧ ਦੀਆਂ ਕੀਮਤਾਂ ਦੋ ਵਾਰ ਵਧ ਚੁੱਕੀਆਂ ਹਨ ਹੇਅਰ ਆਇਲ ਦੀ ਕੀਮਤ 280 ਰੁਪਏ ਤੋਂ ਵਧ ਕੇ 340 ਰੁਪਏ ਹੋ ਗਈ ਹੈ ਬੱਚਿਆਂ ਦੀ ਪੜ੍ਹਾਈ ਵੀ ਮਹਿੰਗੀ ਹੋਈ ਹੈ।
ਕੋਰੋਨਾ ਕਾਲ ਦੌਰਾਨ ਸਾਲ 2020 ਅਪਰੈਲ ’ਚ ਅਤੇ ਅਪਰੈਲ 2021 ’ਚ ਵੀ ਖੁਰਾਕ ਸਮੱਗਰੀਆਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਸੀ, ਪਰ ਇਹ ਵਾਧਾ ਸਪਲਾਈ ਨਾ ਹੋਣ ਕਾਰਨ ਹੋਇਆ ਸੀ ਉਸ ਦੌਰਾਨ ਲੋਕਾਂ ’ਚ ਕੋਰੋਨਾ ਦਾ ਡਰ ਵੀ ਐਨਾ ਸੀ ਕਿ ਸਪਲਾਈ ਦੀ ਤੁਲਨਾ ’ਚ ਮੰਗ ਵਧ ਗਈ ਸੀ। ਕੋਰੋਨਾ ਕਾਲ ’ਚ ਮੁੱਖ ਤੌਰ ’ਤੇ ਆਟਾ ਅਤੇ ਖੁਰਾਕੀ ਤੇਲਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਸੀ ਮਹਿੰਗਾਈ ਸਬੰਧੀ ਰਾਜਨੀਤੀ ਵੀ ਆਪਣੇ ਸਿਖ਼ਰ ’ਤੇ ਹੈ।

ਮਹਿੰਗਾਈ ਘਟਣ ਦੀ ਬਜਾਇ ਦਿਨੋ-ਦਿਨ ਵਧਦੀ ਹੀ ਗਈ

ਕੇਂਦਰ ਸਰਕਾਰ ਦੀਆਂ ਆਪਣੀਆਂ ਦਲੀਲਾਂ ਹਨ, ਅਤੇ ਵਿਰੋਧੀ ਧਿਰ ਵੀ ਆਪਣੇ ਰਾਜਨੀਤਿਕ ਨਫ਼ੇ-ਨੁਕਸਾਨ ਦੇ ਹਿਸਾਬ ਨਾਲ ਵਿਰੋਧ ਅਤੇ ਆਲੋਚਨਾ ਕਰ ਰਿਹਾ ਹੈ ਪਰ ਇਨ੍ਹਾਂ ਸਭ ਵਿਚਕਾਰ ਆਮ ਆਦਮੀ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ ਸਰਕਾਰਾਂ ਬਦਲਦੀਆਂ ਗਈਆਂ ਪਰ ਮਹਿੰਗਾਈ ਨਹੀਂ ਰੁਕੀ ਮਹਿੰਗਾਈ ਘਟਣ ਦੀ ਬਜਾਇ ਦਿਨੋ-ਦਿਨ ਵਧਦੀ ਹੀ ਗਈ ਕੋਰੋਨਾ ਮਹਾਂਮਾਰੀ ਨੇ ਅੱਗ ’ਚ ਘਿਓ ਦਾ ਕੰਮ ਕੀਤਾ ਹੈ। ਮਹਿੰਗਾਈ ਹਰ ਕਿਸੇ ਲਈ ਇੱਕ ਵੱਡਾ ਮੁੱਦਾ ਹੈ, ਪਰ ਮੁੱਦਾ ਤਾਂ ਸਿਰਫ ਮੁੱਦਾ ਹੀ ਬਣ ਕੇ ਰਹਿ ਗਿਆ ਹੈ ਸਭ ਕੁਝ ਜਾਣਦੇ ਹੋਏ ਵੀ ਲੋਕਾਂ ਦੀ ਜ਼ੁਬਾਨ ਬੰਦ ਹੈ ਆਖ਼ਰ ਲੋਕ ਕਰਨ ਤਾਂ ਕੀ ਕਰਨ? ਕੋਈ ਕੁਝ ਬੋਲੇ ਤਾਂ ਕੀ ਬੋਲੇ? ਸਾਰੇ ਇਹ ਜਾਣਦੇ ਹਨ ਕਿ ਬੋਲ ਕੇ ਵੀ ਕੋਈ ਅਸਰ ਹੋਣ ਵਾਲਾ ਨਹੀਂ ਹੈ।

ਇਹੀ ਕਾਰਨ ਹੈ ਕਿ ਸਾਰਿਆਂ ਦੀ ਜ਼ੁਬਾਨ ਬੰਦ ਹੈ ਕੋਰੋਨਾ ਦੀ ਮਾਰ ਝੱਲਦੀ ਹੋਈ ਜਨਤਾ ਹੁਣ ਉੱਭਰਨ ਦੇ ਯਤਨ ’ਚ ਲੱਗੀ ਹੋਈ ਹੈ ਅਤੇ ਮਹਿੰਗਾਈ ਹੈ ਕਿ ਵੱਖ ਪ੍ਰੇਸ਼ਾਨ ਕਰ ਰੱਖਿਆ ਹੈ ਹਾਲਾਤ ਚਾਹੇ ਕੁਝ ਵੀ ਹੋਣ ਵੱਡੇ ਲੋਕਾਂ ਨੂੰ ਤਾਂ ਐਨਾ ਫਰਕ ਨਹੀਂ ਪੈਂਦਾ, ਪਰ ਉਨ੍ਹਾਂ ਗਰੀਬ ਲੋਕਾਂ ਦਾ ਕੀ ਜੋ ਕਿਸੇ ਤਰ੍ਹਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਦੇ ਹਨ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਲਗਾਤਾਰ ਵਧਦੀ ਮਹਿੰਗਾਈ ਨਾਲ ਆਮ ਜਨਤਾ ਬੇਹੱਦ ਪ੍ਰੇਸ਼ਾਨ ਹੈ। ਆਏ ਦਿਨ ਕਿਸੇ ਨਾ ਕਿਸੇ ਚੀਜ਼ ਦੀ ਕੀਮਤ ਵਧਣ ਦੀ ਖਬਰ ਆਉਂਦੀ ਹੈ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਨੇ ਤਾਂ ਰਿਕਾਰਡ ਤੋੜ ਦਿੱਤੇ, ਪਰ ਇਸ ਵੱਲ ਸਰਕਾਰ ਦਾ ਧਿਆਨ ਨਹੀਂ ਹੈ ਹੁਣ ਆਰਥਿਕ ਮਾਹਿਰ ਵੀ ਮੰਨ ਰਹੇ ਹਨ ਕਿ ਕਰੀਬ 35 ਕਰੋੜ ਅਬਾਦੀ ਤਾਂ ਗਰੀਬੀ ਰੇਖਾ ਦੇ ਹੇਠਾਂ ਜਿਊਣ ਨੂੰ ਮਜ਼ਬੂਰ ਹੈ ਜੋ ਲੋਕ ਹੋਂਦ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਤਨਖਾਹ ਅਤੇ ਆਰਥਿਕ ਵਸੀਲੇ ਐਨੇ ਨਹੀਂ ਹਨ ਕਿ ਘਰ ਦੇ ਦੂਜੇ ਖਰਚਿਆਂ ਦੇ ਨਾਲ-ਨਾਲ 1000 ਰੁਪਏ ਦਾ ਗੈਸ ਸਿਲੰਡਰ ਵੀ ਭਰਾ ਸਕਣ ਕੇਂਦਰ ਸਰਕਾਰ ਨੂੰ ਇੱਕ ਅਜ਼ਾਦ ਸਰਵੇ ਕਰਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਕਰੋੜਾਂ ਪਰਿਵਾਰਾਂ ਨੂੰ ‘ਉਜਵਲਾ ਗੈਸ ਯੋਜਨਾ’ ਤਹਿਤ ਮੁਫ਼ਤ ਸਿਲੰਡਰ ਵੰਡੇ ਗਏ ਸਨ, ਉਨ੍ਹਾਂ ’ਚੋਂ ਹੁਣ ਕਿੰਨੇ ਗੈਸ ਸਿਲੰਡਰ ਇਸਤੇਮਾਲ ਕਰ ਰਹੇ ਹਨ?

ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ ’ਤੇ ਕਸਟਮ ਐਂਡ ਐਕਸਾਇਜ ਡਿਊਟੀ ਨਾਲ ਖੂਬ ਕਮਾਈ ਹੋਈ ਹੈ। ਸਰਕਾਰ ਨੂੰ ਅਪ੍ਰਤੱਖ ਟੈਕਸ ਨਾਲ ਆਉਣ ਵਾਲਾ ਮਾਲੀਆ ਵਧ ਕੇ 4.51 ਕਰੋੜ ਰੁਪਏ ਹੋ ਗਿਆ ਹੈ ਵਿੱਤੀ ਵਰ੍ਹੇ 20-21 ’ਚ ਪੈਟਰੋਲੀਅਮ ਉਤਪਾਦਾਂ ਦੇ ਆਯਾਤ ’ਤੇ 37 ਹਜ਼ਾਰ 806.96 ਕਰੋੜ ਰੁਪਏ ਕਸਟਮ ਡਿਊਟੀ ਵਸੂਲੀ ਗਈ, ਉੱਥੇ ਦੇਸ਼ ’ਚ ਇਨ੍ਹਾਂ ਦੇ ਉਤਪਾਦ ’ਤੇ ਸੈਂਟਰਲ ਐਕਸਾਇਜ ਡਿਊਟੀ ਨਾਲ 4.13 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਜੀਐਸਟੀ ਨਾਲ ਵੀ ਸਰਕਾਰ ਨੂੰ ਰਿਕਾਰਡ ਕਮਾਈ ਹੋ ਰਹੀ ਹੈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਭਵਿੱਖ ’ਚ ਹਾਲੇ ਮਹਿੰਗਾਈ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ, ਹਾਲਾਤ ਇਹ ਹਨ ਕਿ ਘਰੇਲੂ ਵਰਤੋਂ ਦੀਆਂ ਬੇਹੱਦ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਹੁਣ ਕਦੋਂ ਵਧ ਜਾਣ, ਇਸ ਦਾ ਕੋਈ ਵਿਅਕਤੀ ਅੰਦਾਜਾ ਨਹੀਂ ਲਾ ਸਕਦਾ ਹੈ।

ਜਿਸ ਦੇ ਚੱਲਦਿਆਂ ਲੋਕਾਂ ਦੀ ਰਸੋਈ ਦਾ ਖਰਚਾ ਵੀ ਹਰ ਮਹੀਨੇ ਤੇਜ਼ੀ ਨਾਲ ਵਧਦਾ ਹੀ ਜਾ ਰਿਹਾ ਹੈ ਅਤੇ ਆਮਦਨ ਘਟਦੀ ਜਾ ਰਹੀ ਹੈ। ਆਰਥਿਕ ਮਾਹਿਰਾਂ ਦਾ ਸੁਝਾਅ ਹੈ ਕਿ ਤੁਰੰਤ ਇੱਕ ਉੱਚ ਪੱਧਰੀ ਅਤੇ ਅਧਿਕਾਰ-ਸੰਪੰਨ ਕਮੇਟੀ ਦਾ ਗਠਨ ਕੀਤਾ ਜਾਵੇ ਮੌਜੂਦਾ ਹਾਲਾਤ ਸਿੱਕਾ-ਪਸਾਰ ਐਮਰਜੈਂਸੀ ਦੇ ਹਨ, ਲਿਹਾਜਾ ਦੇਸ਼ ਦੇ 25 ਕਰੋੜ ਪਰਿਵਾਰਾਂ ਦਾ, ਮਹਿੰਗਾਈ ਦੇ ਆਧਾਰ ’ਤੇ ਵਰਗੀਕਰਨ ਕੀਤਾ ਜਾਵੇ ਕਿ ਕਿਸ ਪਰਿਵਾਰ ਨੂੰ, ਕਿਸ ਪੱਧਰ ਦੀ ਮਹਿੰਗਾਈ, ਚੁਭਦੀ ਹੈ। ਸਰਕਾਰ ਉਸ ਵਰਗੀਕਰਨ ਦੇ ਆਧਾਰ ’ਤੇ ਮਹਿੰਗਾਈ ਦਾ ਬੋਝ ਪਾਵੇ ਆਮਦਨੀ ਦੇ ਮੁਕਾਬਲੇ ਮਹਿੰਗਾਈ ਕਾਫ਼ੀ ਜ਼ਿਆਦਾ ਹੈ ਮਹਿੰਗਾਈ ਨੂੰ ਕਾਬੂ ’ਚ ਲਿਆਉਣਾ ਸਰਕਾਰ ਦੀ ਸਭ ਤੋਂ ਪਹਿਲੀ ਪਹਿਲ ਹੋਣੀ ਚਾਹੀਦੀ ਹੈ।

ਰਾਜੇਸ਼ ਮਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ