ਦਾਂਬੁਲਾ: ਭਾਰਤ ਅਤੇ ਸ੍ਰੀਲੰਕਾ ਦਰਮਿਆਨ ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਦਾਂਬੁਲਾ ਵਿੱਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਟੈਸਟ ਲੜਕੀ ਵਿੱਚ ਮੇਜ਼ਬਾਨ ਟੀਮ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਇੱਕ ਰੋਜ਼ਾ ਲੜੀ ‘ਚ ਕਲੀਨ ਸਵੀਪ ਕਰਨ ‘ਤੇ ਹੋਵੇਗੀ। ਆਈਸੀ ਵਨਡੇ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਮੌਜ਼ੂਦ ਟੀਮ ਇੰਡੀਆ ਕੋਲ ਅਜਿਹੇ ਕਈ ਖਿਡਾਰੀ ਹਨ ਜੋ ਸ੍ਰੀਲੰਕਾਈ ਟੀਮ ‘ਤੇ ਭਾਰੀ ਪੈ ਸਕਦੇ ਹਨ।
ਅਜਿਹੀ ਹੋ ਸਕਦੀ ਹੈ ਪਲੇਇੰਗ ਇਲੈਵਨ
- ਪਹਿਲੇ ਇੱਕ ਰੋਜ਼ਾ ਲਈ ਵਿਰਾਟ ਕੋਹਲੀ ਪਲੇਇੰਗ ਇਲੈਵਨ ਵਿੱਚ 6 ਬੱਲੇਬਾਜ਼ ਅਤੇ 3 ਗੇਂਦਬਾਜ਼ ਨੂੰ ਉਤਾਰ ਸਕਦੇ ਹਨ।
- ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਆਲ ਰਾਊਂਡਰ ਦੇ ਰੋਲ ਵਿੱਚ ਹੋ ਸਕਦੇ ਹਨ।
- ਸਭ ਤੋਂ ਜ਼ਿਆਦਾ ਮੱਥਾਪੱਚੀ ਨੰਬਰ ਚਾਰ ਪੁਜ਼ੀਸ਼ਨ ਨੂੰ ਲੈ ਕੇ ਹੈ।
- ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਕਿਹਾ ਸੀ ਕਿ ਲੋਕੇਸ਼ ਰਾਹੁਲ ਨੰਬਰ ਚਾਰ ‘ਤੇ ਬੈਟਿੰਗ ਕਰਨਗੇ।
- ਜੇਕਰ ਰਾਹੁਲ ਨੰਬਰ ਚਾਰ ‘ਤੇ ਖੇਡਦੇ ਹਨ ਤਾਂ ਫਿਰ ਰਹਾਨੇ ਨੂੰ ਨੰਬਰ ਪੰਜ ‘ਤੇ ਖੇਡਣ ਲਈ ਆਉਣਾ ਪਵੇਗਾ।
- ਦਰਅਸਲ ਧਵਨ ਅਤੇ ਰੋਹਿਤ ਦੇਹੋਣ ਕਾਰਨ ਓਪਨਿੰਗ ਵਿੱਚ ਉਨ੍ਹਾਂ ਲਈ ਜਗ੍ਹਾ ਨਹੀਂ ਬਚੀ।
- ਵਿਰਾਟ ਨੰਬਰ ਤਿੰਨ ‘ਤੇ ਬੈਟਿੰਗ ਕਰਦੇ ਹੀ ਹਨ।
- ਚੌਥੇ ਨੰਬਰ ‘ਤੇ ਰਾਹੁਲ ਹੋਣਗੇ। ਅਜਿਹੇ ਵਿੱਚ ਰਹਾਨੇ ਨੂੰ ਨੰਬਰ ਪੰਜ ‘ਤੇ ਬੈਟਿੰਗ ਕਰਨ ਭੇਜਿਆ ਜਾ ਸਕਦਾ ਹੈ।
- ਇਸਤੋਂ ਇਲਾਵਾ ਹਾਰਦਿਕ ਪਾਂਡਿਆ ਅਤੇ ਕੇਦਾਰ ਜਾਧਵ ਨੂੰ ਬਤੌਰ ਆਲ ਰਾਊਂਡਰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ।
ਸ੍ਰੀਲੰਕਾ ‘ਤੇ ਆਪਣਾ ਦਬਦਬਾ ਕਾਇਮ ਰੱਖੇਗਾ ਭਾਰਤ
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੁਣ ਤੱਕ 150 ਇੱਕ ਰੋਜ਼ਾ ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤੀ ਟੀਮ ਨੇ 83 ਮੈਚ ਜਿੱਤੇ ਹਨ, ਜਦੋਂਕਿ ਸ੍ਰੀਲੰਕਾ ਨੂੰ 55 ਵਿੱਚ ਜਿੱਤ ਮਿਲੀ ਹੈ। ਇਸ ਵਿੱਚੋਂ ਸਿਰਫ਼ ਇੱਕ ਮੈਚ ਟਾਈ ਰਿਹਾ ਅਤੇ 11 ਵਿੱਚ ਕੋਈ ਨਤੀਜਾ ਨਹੀਂ ਨਿੱਕਲਿਆ।ਦੋਵੇਂ ਟੀਮਾਂ ਦੇ ਜਿੱਤ ਦੇ ਅੰਕੜੇ ਵਿੱਚ ਟੀਮ ਇੰਡੀਆ ਦਾ ਪੱਲੜਾ ਭਾਰੀ ਹੈ। ਟੀਮ ਇੰਡੀਆ ਇਹ ਇੱਕ ਰੋਜ਼ਾ ਲੜੀ ਕਿਉਂ ਜਿੱਤ ਸਕਦੀ ਹੈ, ਇਸ ਦਾ ਇੱਕ ਕਾਰਨ ਉਸਦਾ ਜ਼ਬਰਦਸਤ ਫਾਰਮ ਵੀ ਹੈ।
ਗਾਵਸਕਰ ਨੇ ਕਿਹਾ 4-1 ਨਾਲ ਜਿੱਤੇ ਟੀਮ ਇੰਡੀਆ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਮੁਤਾਬਕ ਭਾਰਤ ਮੇਜ਼ਬਾਨ ਸ੍ਰੀਲੰਕਾ ਨੂੰ ਇੱਕ ਰੋਜ਼ਾ ਲੜੀ ਵਿੱਚ ਘੱਟੋ ਘੱਟ 4-1 ਦੇ ਫਰਕ ਨਾਲ ਹਰਾਏਗਾ। ਟੀਮ ਇਸ ਸਮੇਂ ਬਿਹਤਰੀਨ ਲੈਅ ਵਿੱਚ ਹੈ,ਜਿਸ ਨੂੰ ਵੇਖਦੇ ਹੋਏ ਇਹ ਮੁਮਕਿਨ ਵੀ ਦਿਸ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਸ੍ਰੀਲੰਕਾ ਇੱਕ ਰੋਜ਼ਾ ਲੜੀ ਵਿੱਚ ਵਾਪਸੀ ਕਰ ਸਕਦੀ ਹੈ। ਮੇਜ਼ਬਾਨੀ ਟੀਮ ਨੂੰ ਜਿੱਤ ਦੀ ਲੀਹ ‘ਤੇ ਲਿਆਉਣ ਲਈ ਹਰ ਹਾਲ ਵਿੱਚ ਚੰਗੀ ਸ਼ੁਰੂਆਤ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।