ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋਈ ਇੰਡੋਨੇਸ਼ੀਆ ਏਸ਼ੀਆਡ ਦੀ ਮਸ਼ਾਲ ਰਿਲੇ | Asian Games
ਨਵੀਂ ਦਿੱਲੀ (ਏਜੰਸੀ)। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰਿਲੇ ਦੀ ਸ਼ੁਰੂਆਤ ਐਤਵਾਰ ਨੂੰ ਇੱਥੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੋਂ ਹੋ ਗਈ ਜਿੱਥੇ 1951 ‘ਚ ਪਹਿਲੀਆਂ ਏਸ਼ੀਆਈ ਖੇਡਾਂ ਹੋਈਆਂ ਸਨ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਅਤੇ ਇੰਡੋਨੇਸ਼ੀਆ ਏਸ਼ੀਆਈ ਖੇਡ ਕਮੇਟੀ ਨੇ ਮਸ਼ਾਲ ਰਿਲੇ ਦੀ ਸ਼ੁਰੂਆਤ ਕੀਤੀ ਪੰਜ ਵਾਰ ਦੀ ਵਿਸ਼ਵ ਚੈਂਪਿਅਨ ਅਤੇ ਓਲੰਪਿਕ ਤਗਮਾ ਜੇਤੂ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਸਭ ਤੋਂ ਪਹਿਲਾਂ ਮਸ਼ਾਲ ਨੂੰ ਹਾਸਲ ਕੀਤਾ ਜਿਸ ਤੋਂ ਬਾਅਦ ਇਹ ਭਾਰਤ ਦੇ 30 ਖਿਡਾਰੀਆਂ ਦੇ ਹੱਥੋਂ ਲੰਘਦਿਆਂ ਆਖ਼ਰ ਇਤਿਹਾਸਕ ਇੰਡੀਆ ਗੇਟ ਪਹੁੰਚੀ ਜਿੱਥੇ ਇਸ ਮਸ਼ਾਲ ਰਿਲੇ ਦੀ ਅੰਬੇਸਡਰ ਅਤੇ ਇੰਡੋਨੇਸ਼ੀਆ ਦੀ ਮਹਾਨ ਬੈਡਮਿੰਟਨ ਖਿਡਾਰੀ ਸੂਸੀ ਸੁਸਾਂਤੀ ਨੇ ਹਾਸਲ ਕੀਤਾ ਭਾਰਤ ਤੋਂ ਬਾਅਦ ਮਸ਼ਾਲ ਰਿਲੇ ਦਾ ਇੰਡੋਨੇਸ਼ੀਆ ‘ਚ 18 ਹਜ਼ਾਰ ਕਿਲੋਮੀਟਰ ਦਾ ਸਫ਼ਰ ਸ਼ੁਰੂ ਹੋ ਜਾਵੇਗਾ। (Asian Games)
ਮਸ਼ਾਲ ਦੇ ਇੰਡੀਆ ਗੇਟ ਤੱਕ ਦੇ ਸਫ਼ਰ ‘ਚ ਵੱਖ ਵੱਖ ਖੇਡਾਂ ਦੇ 30 ਭਾਰਤੀ ਖਿਡਾਰੀਆਂ ਨੇ ਇਸਨੂੰ ਆਪਣੇ ਹੱਥਾਂ ‘ਚ ਉਠਾਇਆ | Asian Games
ਇਹਨਾਂ ਖਿਡਾਰੀਆਂ ‘ਚ ਮੈਰੀਕਾੱਮ ਤੋਂ ਇਲਾਵਾ ਹਾਕੀ ਟੀਮ ਦੇ ਕਪਤਾਨ ਪੀਆਰ ਸ਼੍ਰੀਜੇਸ਼, ਸਾਬਕਾ ਕਪਤਾਨ ਸਰਦਾਰ ਸਿੰੰਘ ਅਤੇ ਐਸਵੀ ਸੁਨੀਲ, ਮੁੱਕੇਬਾਜ ਐਲ ਸਰਿਤਾ ਦੇਵੀ, ਨਿਸ਼ਾਨੇਬਾਜ਼ ਜੀਤੂ ਰਾਏ ਅਤੇ ਸਮਰੇਸ਼ ਜੰਗ, ਤੀਰੰਦਾਜ਼ ਜਯੰਤ ਤਾਲੁਕਦਾਰ, ਟੈਨਿਸ ਖਿਡਾਰੀ ਵਿਸ਼ਾਲ ਉੱਪਲ, ਸਾਈਕਲਿਸਟ ਦੇਬੋਰਾਹ, ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਅਤੇ ਮਣਿਕਾ ਬੱਤਰਾ ਸ਼ਾਮਲ ਸਨ।
ਆਈ.ਓ.ਏ. ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ, ਇੰਡੋਨੇਸ਼ੀਆ ਏਸ਼ੀਆਈ ਖੇਡ ਕਮੇਟੀ ਦੇ ਮੁਖੀ ਅਰਿਕ ਤੋਹਿਰ ਅਤੇ ਏਸ਼ੀਆਈ ਓਲੰਪਿਕ ਪਰੀਸ਼ਦ ਦੇ ਜ਼ਿੰਦਗੀ ਭਰ ਲਈ ਉਪ ਪ੍ਰਧਾਨ ਵੇਈ ਜੀਝਾਂਗ ਅਤੇ ਰਾਜਾ ਰਣਧੀਰ ਸਿੰਘ, ਖੇਡ ਸਕੱਤਰ ਰਾਹੁਲ ਭਟਨਾਗਰ ਅਤੇ ਭਾਰਤੀ ਖੇਡ ਅਥਾਰਟੀ ਦੀ ਮਹਾਨਿਦੇਸ਼ਕ ਨੀਲਮ ਕਪੂਰ ਨੇ ਰਾਸ਼ਟਰੀ ਸਟੇਡੀਅਮ ‘ਚ ਇੱਕ ਸ਼ਾਨਦਾਰ ਪ੍ਰੋਗਰਾਮ ‘ਚ ਮਸ਼ਾਲ ਰਿਲੇ ਦੀ ਸ਼ੁਰੂਆਤ ਕੀਤੀ ਬਤਰਾ ਅਤੇ ਮਹਿਤਾ ਨੇ ਮਸ਼ਾਲ ਨੂੰ ਜਲਾਇਆ ਬਤਰਾ ਨੇ ਫਿਰ ਮਸ਼ਾਲ ਤੋਹਿਰ ਨੂੰ ਦਿੱਤੀ ਅਤੇ ਤੋਹਿਰ ਨੇ ਮਸ਼ਾਲ ਸੁਸਾਂਤੀ ਨੂੰ ਦਿੱਤੀ ਇਸ ਤੋਂ ਬਾਅਦ ਸੁਸਾਂਤੀ ਨੇ ਮਸ਼ਾਲ ਮੈਰੀਕਾਮ ਨੂੰ ਦਿੱਤੀ ਜਿਸਨੂੰ ਲੈ ਕੇ ਉਹ ਬਾਹਰ ਨਿਕਲ ਪਈ ਮਸ਼ਾਲ ਦੇ ਇੰਡੀਆ ਗੇਟ ਤੱਕ ਦੇ ਸਫ਼ਰ ‘ਚ ਵੱਖ ਵੱਖ ਖੇਡਾਂ ਦੇ 30 ਭਾਰਤੀ ਖਿਡਾਰੀਆਂ ਨੇ ਇਸਨੂੰ ਆਪਣੇ ਹੱਥਾਂ ‘ਚ ਉਠਾਇਆ।
ਇਹਨਾਂ ਖਿਡਾਰੀਆਂ ‘ਚ ਮੈਰੀਕਾੱਮ ਤੋਂ ਇਲਾਵਾ ਹਾਕੀ ਟੀਮ ਦੇ ਕਪਤਾਨ ਪੀਆਰ ਸ਼੍ਰੀਜੇਸ਼, ਸਾਬਕਾ ਕਪਤਾਨ ਸਰਦਾਰ ਸਿੰੰਘ ਅਤੇ ਐਸਵੀ ਸੁਨੀਲ, ਮੁੱਕੇਬਾਜ ਐਲ ਸਰਿਤਾ ਦੇਵੀ, ਨਿਸ਼ਾਨੇਬਾਜ਼ ਜੀਤੂ ਰਾਏ ਅਤੇ ਸਮਰੇਸ਼ ਜੰਗ, ਤੀਰੰਦਾਜ਼ ਜਯੰਤ ਤਾਲੁਕਦਾਰ, ਟੈਨਿਸ ਖਿਡਾਰੀ ਵਿਸ਼ਾਲ ਉੱਪਲ, ਸਾਈਕਲਿਸਟ ਦੇਬੋਰਾਹ, ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਅਤੇ ਮਣਿਕਾ ਬੱਤਰਾ ਸ਼ਾਮਲ ਸਨ। ਮਸ਼ਾਲ ਰਿਲੇ ਇੰਡੋਨੇਸ਼ੀਆ ‘ਚ 18 ਰਾਜ਼ਾਂ ਦੇ 54 ਇਤਿਹਾਸਕ ਸ਼ਹਿਰਾਂ ਦਾ 18 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਜਿਸ ਵਿੱਚ 1000 ਦੌੜਾਕ ਹਿੱਸਾ ਲੈਣਗੇ ਏਸ਼ੀਆਈ ਖੇਡਾਂ ਦਾ ਉਦਘਾਟਨ ਸਮਾਗਮ 18 ਅਗਸਤ ਨੂੰ ਜ਼ਕਾਰਤਾ ‘ਚ ਹੋਵੇਗਾ।
ਭਾਰਤ ਉਤਾਰੇਗਾ 800 ਤੋਂ ਜ਼ਿਆਦਾ ਅਥਲੀਟਾਂ ਦਾ ਦਲ | Asian Games
ਏਸ਼ੀਆਈ ਖੇਡਾਂ ‘ਚ ਭਾਰਤ ਇਸ ਵਾਰ 800 ਤੋਂ ਜ਼ਿਆਦਾ ਮੈਂਬਰੀ ਦਲ ਭੇਜੇਗਾ ਆਈ.ਓ.ਏ. ਦੇ ਮੁਖੀ ਡਾ.ਨਰਿੰਦਰ ਧਰੁਵ ਬੱਤਰਾ ਨੇ ਏਸ਼ੀਆਈ ਖੇਡਾਂ ਲਈ ਮਸ਼ਾਲ ਰਿਲੇ ਨੂੰ ਰਵਾਨਾ ਕੀਤੇ ਜਾਣ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਕਿਹਾ ਕਿ ਭਾਰਤ ਦਾ 525 ਖਿਡਾਰੀਆਂ ਅਤੇ 300 ਅਧਿਕਾਰੀਆਂ ਨੂੰ ਮਿਲਾ ਕੇ 825 ਮੈਂਬਰੀ ਦਲ ਹਿੱਸਾ ਲਵੇਗਾ ਭਾਰਤ ਵੱਲੋਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 515 ਖਿਡਾਰੀਆਂ ਹਿੱਸਾ ਲਿਆ ਸੀ ਭਾਰਤ ਪਿਛਲੀ ਵਾਰ ਅੱਠਵੇਂ ਸਥਾਨ ‘ਤੇ ਰਿਹਾ ਸੀ ਇਸ ਮੌਕੇ ਆਯੋਜਨ ਕਮੇਟੀ ਦੇ ਮੁਖੀ ਤੋਹਿਰ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਸੰਬੰਧ ਇਤਿਹਾਸਕ ਹਨ ਦਿੱਲੀ ‘ਚ 1951 ‘ਚ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋਈ ਸੀ, ਇਹੀ ਕਾਰਨ ਹੈ ਕਿ ਅਸੀਂ ਮਸ਼ਾਲ ਰਿਲੇ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਅਸੀਂ ਭਾਰਤੀ ਦਲ ਦੀ ਮੇਜ਼ਬਾਨੀ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਆਈਓਏ-ਖੇਡ ਮੰਤਰਾਲੇ ‘ਚ ਟਕਰਾਅ ਦੇ ਚਿੰਨ੍ਹ | Asian Games
ਕੁਝ ਸਮੇਂ ਤੋਂ ਆਈਓਏ ਅਤੇ ਖੇਡ ਮੰਤਰਾਲੇ ਦਰਮਿਆਨ ਵੱਖ ਵੱਖ ਮੁੱਦਿਆਂ ‘ਤੇ ਬਣਿਆ ਟਕਰਾਅ ਇਸ ਮਸ਼ਾਲ ਰਿਲੇ ‘ਚ ਵੀ ਉਜ਼ਾਗਰ ਹੋ ਗਿਆ ਜਦੋਂ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸੱਦਾ ਦਿੱਤੇ ਜਾਣ ਦੇ ਬਾਵਜ਼ੂਦ ਇਸ ਵੱਡੇ ਸਮਾਗਮ ‘ਚ ਨਾ ਤਾਂ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਆਏ ਅਤੇ ਨਾ ਹੀ ਸਾਬਕਾ ਖੇਡ ਮੰਤਰੀ ਵਿਜੇ ਗੋਇਲ ਆਏ ਇਹਨਾਂ ਖ਼ਾਸ ਸ਼ਖ਼ਸੀਆਂ ਦੇ ਨਾ ਆਉਣ ਬਾਰੇ ਪੁੱਛੇ ਜਾਣ ‘ਤੇ ਬੱਤਰਾ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਅਸੀਂ ਮਸ਼ਾਲ ਰਿਲੇਅ ‘ਤੇ ਧਿਆਨ ਲਗਾਈਏ ਅਤੇ ਇਸ ਸਬੰਧੀ ਸਵਾਲ ਹੀ ਪੁੱਛੇ ਜਾਣ।