ਭਾਰਤ-ਵਿੰਡੀਜ਼ ਦੂਜਾਟੀ20:ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ ਰੋਹਿਤ ਫੌਜ

ਨਵੇਂ-ਨਕੋਰ ਇਕਾਨਾ ਸਟੇਡੀਅਮ ‘ਚ ਜੋਸ਼ ਨਾਲ ਲਬਰੇਜ਼ ਨਿੱਤਰੇਗੀ ਯੂਥ ਬ੍ਰਿਗੇਡ

 
ਲਖਨਊ, 5 ਅਪਰੈਲ
ਜੋਸ਼ ਨਾਲ ਲਬਰੇਜ਼ ਭਾਰਤੀ ਯੂਥ ਬ੍ਰਿਗੇਡ ਦੇ ਦਮ ‘ਤੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਫਤਿਹ ਕਰਨ ਦੇ ਇਰਾਦੇ ਨਾਲ ਰੋਹਿਤ ਫੌਜ ਅੱਜ ਜਦੋਂ ਮੈਦਾਨ ‘ਤੇ ਨਿੱਤਰੇਗੀ ਤਾਂ ਉਸਦੇ ਨਾਲ ਅੰਤਰਰਾਸ਼ਟਰੀ ਸਟੇਡੀਅਮਾਂ ‘ਚ ਸ਼ਾਮਲ ਹੋਣ ਜਾ ਰਹੇ ਨਵੇਂ-ਨਕੋਰ ਇਕਾਨਾ ਸਟੇਡੀਅਮ ਨੂੰ ਵੀ ਸਖ਼ਤ ਇਮਤਿਹਾਨ ਚੋਂ ਲੰਘਣਾ ਹੋਵੇਗਾ ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇਸ ਮੈਦਾਨ ‘ਤੇ ਖੇਡੇ ਜਾਣ ਵਾਲੇ ਦੂਸਰੇ ਟੀ20 ਮੁਕਾਬਲੇ ‘ਚ ਖੇਡ ਪ੍ਰੇਮੀਆਂ ਨੂੰ ਗੁਲਾਬੀ ਠੰਢ ਦਰਮਿਆਨ ਚੌÎਕਿਆਂ-ਛੱਕਿਆਂ ਦੀ ਆਤਿਸ਼ਬਾਜ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ ਹਾਲਾਂਕਿ ਪਿੱਚ ਦਾ ਵਤੀਰਾ ਅਤੇ ਤਰੇਲ ਉਸਦੀ ਇਸ ਤਮੰਨਾ ‘ਤੇ ਖ਼ਾਸਾ ਅਸਰ ਪਾਵੇਗੀ ਕਾਲੀ ਮਿੱਟੀ ਨਾਲ ਬਣੀ ਛੇ ਨੰਬਰ ਦੀ ਪਿੱਚ ‘ਤੇ ਖੇਡੇ ਜਾਣ ਵਾਲੇ ਇਸ ਮੈਚ ‘ਚ ਗੇਂਦ ਨੂੰ ਧੀਮੀ ਗਤੀ ਨਾਲ ਆਉਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਜਿਸ ਨਾਲ ਲੱਗਦਾ ਹੈ ਕਿ ਕੋਲਕਾਤਾ ਦੀ ਤਰ੍ਹਾਂ ਇਹ ਮੈਚ ਵੀ ਘੱਟ ਸਕੋਰਿੰਗ ਦਾ ਹੋ ਸਕਦਾ ਹੈ
ਭਾਰਤੀ ਬੱਲੇਬਾਜ਼ੀ ‘ਚ ਰਾਹੁਲ ਅਤੇ ਸ਼ਿਖਰ ਧਵਨ ਲਈ ਲਗਾਤਾਰ ਮੰਦੇ ਪ੍ਰਦਰਸ਼ਨ ਤੋਂ ਉੱਭਰਨ ਦਾ ਮੌਕਾ ਹੋਵੇਗਾ ਨਹੀਂ ਤਾਂ ਉਹਨਾਂ ਲਈ ਲੜੀ ਦੇ ਤੀਸਰੇ ਮੈਚ ਦੇ ਦਰਵਾਜੇ ਬੰਦ ਹੋ ਸਕਦੇ ਹਨ ਜਿਸ ਦਾ ਫਾਇਦਾ ਬੈਂਚ ਸਟਰੈਂਥ ‘ਚ ਸ਼੍ਰੇਅਸ ਅਈਅਰ ਅਤੇ ਵਾਸ਼ਿੰਗਟਨ ਸੁੰਦਰ ਉਠਾਉਣ ਲਈ ਬੇਕਰਾਰ ਹਨ
ਪਹਿਲੇ ਮੈਚ ਨਾਲ ਲਗਭੱਗ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਕੁਲਦੀਪ ਦਾ ਪ੍ਰਦਰਸ਼ਨ ਵੀ ਆਪਣੇ ਘਰੇਲੂ ਦਰਸ਼ਕਾਂ ਦੀਆਂ ਆਸਾਂ ਦੇ ਦਬਾਅ ‘ਚ ਦੇਖਣ ਵਾਲਾ ਹੋਵੇਗਾ ਮੱਧਮ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਫਿੱਟ ਹੋਣ ਤੋਂ ਬਾਅਦ ਟੀਮ ‘ਚ ਉਮੇਸ਼ ਯਾਦਵ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰੇਲੂ ਮੈਦਾਨ ‘ਤੇ ਕੁਮਾਰ ਹੁਣ ਤੱਕ ਜ਼ਿਆਦਾ ਅਸਰਦਾਰ ਰਹੇ ਹਨ
ਉੱਧਰ ਵੈਸਟਇੰਡੀਜ਼ ਲੜੀ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰੇਗੀ ਟੀਮ ਨੂੰ ਪਤਾ ਹੈ ਕਿ ਲਖਨਊ ‘ਚ ਮਿਲੀ ਹਾਰ ਨਾਲ ਉਹ ਇਸ ਲੜੀ ਨੂੰ ਵੀ ਗੁਆ ਦੇਣਗੇ ਅਤੇ ਹਰ ਹਾਲ ‘ਚ ਜਿੱਤ ਹੀ ਉਹਨਾਂ ਨੂੰ ਮੁਕਾਬਲੇ ‘ਚ ਬਣਾਈ ਰੱਖ ਸਕਦੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।