ਅੰਡਰ20 ‘ਚ ਵਿਸ਼ਵ ਚੈਂਪੀਅਨ ਅਰਜਨਟੀਨਾ 2-1 ਨਾਲ ਹਰਾਇਆ
ਅੰਡਰ 16 ਏਸ਼ੀਅਨ ਚੈਂਪੀਅਨ ਇਰਾਨ ਨੂੰ ਆਖ਼ਰੀ ਪਲਾਂ ਂਚ 1-0 ਨਾਲ ਹਰਾਇਆ
ਮੈਡ੍ਰਿਡ, 6 ਅਗਸਤ
ਭਾਰਤ ਦੀ ਅੰਡਰ 16 ਅਤੇ ਅੰਡਰ 20 ਫੁੱਟਬਾਲ ਟੀਮਾਂ ਨੇ ਕ੍ਰਮਵਾਰ : ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਜਿਹੀਆਂ ਧੁਰੰਦਰ ਟੀਮਾਂ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਭਾਰਤੀ ਅੰਡਰ 16 ਟੀਮ ਨੇ ਜਾਰਡਨ ਦੇ ਅਮ੍ਹਾਨ ‘ਚ ਚੱਲ ਰਹੀ ਵਾਫ ਅੰਡਰ 16 ਚੈਂਪੀਅਨਸ਼ਿਪ ‘ਚ ਮੌਜ਼ੂਦਾ ਅੰਡਰ 16 ਏਸ਼ੀਅਨ ਚੈਪੀਅਨ ਇਰਾਕ ਨੂੰ ਹਰਾ ਕੇ ਤਹਲਕਾ ਮਚਾ ਦਿੱਤਾ ਕਿਸੇ ਭਾਰਤੀ ਫੁੱਟਬਾਲ ਟੀਮ ਦੀ ਇਰਾਕ ਵਿਰੁੱਧ ਕਿਸੇ ਵੀ ਫਾਰਮੇਟ ਅਤੇ ਕਿਸੇ ਵੀ ਉਮਰ ਵਰਗ ‘ਚ ਇਹ ਪਹਿਲੀ ਜਿੱਤ ਹੈ ਭਾਰਤ ਲਈ ਮੈਚ ਜੇਤੂ ਗੋਲ ਇੰਜ਼ਰੀ ਸਮੇਂ ‘ਚ ਭੁਵਨੇਸ਼ ਨੇ ਹੈਡਰ ਨਾਲ ਕੀਤਾ ਅਤੇ ਭਾਰਤ ਨੂੰ ਯਾਦਗਾਰ ਜਿੱਤ ਦਿਵਾ ਦਿੱਤੀ
10 ਖਿਡਾਰੀਆਂ ਨਾਲ ਖੇਡਣਾ ਪਿਆ ਭਾਰਤੀ ਅੰਡਰ 20 ਟੀਮ ਨੂੰ
ਉੱਧਰ ਸਪੇਨ ‘ਚ ਭਾਰਤੀ ਅੰਡਰ 20 ਫੁੱਟਬਾਲ ਟੀਮ ਨੇ ਵੱਡਾ ਉਲਟਫੇਰ ਕਰਦੇ ਹੋਏ ਸੋਮਵਾਰ ਨੂੰ ਫੁੱਟਬਾਲ ਦੇ ਪਾਵਰਹਾਊਸ ਕਹੇ ਜਾਣ ਵਾਲੀ ਛੇ ਵਾਰ ਦੀ ਵਿਸ਼ਵ ਚੈਂਪਿਅਨ ਟੀਮ ਅਰਜਨਟੀਨਾ ਨੂੰ ਹਰਾ ਕੇ ਸਨਸਨੀ ਮਚਾ ਦਿੱਤੀ ਭਾਰਤ ਨੇ ਸਪੇਨ ‘ਚ ਖੇਡੇ ਗਏ ਕੋਟਿਫ਼ ਕੱਪ ਦੇ ਮੈਚ ਦੌਰਾਨ ਅਰਜਨਟੀਨਾ ਨੂੰ 2-1 ਨਾਲ ਹਰਾਇਆ ਭਾਰਤ ਵੱਲੋਂ ਦੀਪਕ ਟਾਂਗਰੀ ਅਤੇ ਅਨਵਰ ਅਲੀ ਨੇ ਗੋਲ ਕੀਤੇ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਮੁਰਬੀਆ ਤੋਂ 0-2 ਦੀ ਹਾਰ ਝੱਲੀ ਸੀ ਅਤੇ ਮਾਰੀਟਾਨਿਆ ਹੱਥੋਂ ਵੀ ਭਾਰਤ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਵੈਨੇਜ਼ੁਏਲਾ ਨਾਲ ਉਸਦਾ ਮੈਚ ਡਰਾਅ ਰਿਹਾ ਸੀ ਪਰ ਭਾਰਤ ਦੇ ਨੌਜਵਾਨ ਫੁੱਟਬਾਲਰਾਂ ਨੇ ਦੁਨੀਆਂ ਦੀ ਸਭ ਤੋਂ ਬਿਹਤਰੀਨ ਟੀਮਾਂ ‘ਚ ਇੱਕ ਅਰਜਨਟੀਨਾ ਨੂੰ ਮਾਤ ਦੇ ਕੇ ਸਭ ਦਾ ਦਿਲ ਜਿੱਤ ਲਿਆ ਭਾਰਤ ਵੱਲੋਂ ਪਹਿਲਾਂ ਗੋਲ ਚੌਥੇ ਹੀ ਮਿੰਟ ‘ਚ ਹੋ ਗਿਆ ਸੀ ਟਾਂਗਰੀ ਨੇ ਕਾਰਨਰ ਤੋਂ ਮਿਲੇ ਪਾਸ ‘ਤੇ ਸ਼ਾਨਦਾਰ ਹੈਡਰ ਨਾਲ ਟੀਮ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਹਾਲਾਂਕਿ ਦੂਸਰੇ ਅੱਧ ‘ਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਜਦੋਂ ਟੀਮ ਨੂੰ ਮੁੱਖ ਖਿਡਾਰੀ ਅੰਕਿਤ ਜਾਧਵ ਨੂੰ 54ਵੇਂ ਮਿੰਟ ‘ਚ ਲਾਲ ਕਾਰਡ ਮਿਲ ਗਿਆ ਅਤੇ ਟੀਮ 10 ਖਿਡਾਰੀਆਂ ਦੀ ਹੋ ਗਈ
ਪਰ ਭਾਰਤੀ ਖਿਡਾਰੀਆਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਹਮਲਿਆਂ ਦੇ ਨਤੀਜੇ ਵਜੋਂ 68 ਮਿੰਟ ‘ਚ ਮਿਲੀ ਫ੍ਰੀ ਕਿੱਕ ‘ਤੇ ਅਨਵਰ ਅਲੀ ਨੇ ਬਿਹਤਰੀਨ ਗੋਲ ਕਰਦੇ ਹੋਏ ਟੀਮ ਨੂੰ 2-0 ਦਾ ਵਾਧਾ ਦਿਵਾ ਦਿੱਤਾ ਹਾਲਾਂਕਿ ਇਸ ਤੋਂ ਬਾਅਦ 72ਵੇਂ ਮਿੰਟ ‘ਚ ਅਰਜਨਟੀਨਾ ਨੇ ਇੱਕ ਗੋਲ ਕਰਨ ‘ਚ ਕਾਮਯਾਬ ਰਿਹਾ ਪਰ ਭਾਰਤ ਦੇ ਗੋਲਕੀਪਰ ਅਤੇ ਰੱਖਿਆ ਕਤਾਰ ਨੇ ਆਖ਼ਰੀ ਸਮੇਂ ‘ਚ ਸਬਰ ਦਿਖਾਇਆ ਅਤੇ ਭਾਰਤ 2-1 ਨਾਲ ਯਾਦਗਾਰ ਜਿੱਤ ਦਰਜ ਕਰਨ ‘ਚ ਸਫ਼ਲ ਰਿਹਾ ਦੋਵਾਂ ਟੀਮਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਸੀ ਇਸ ਤੋਂ ਪਹਿਲਾਂ 1984 ‘ਚ ਕੋਲਕਾਤਾ ‘ਚ ਤੀਸਰੇ ਨਹਿਰੂ ਕੱਪ ‘ਚ ਭਾਰਤ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।