ਬੰਗਲਾਦੇਸ਼ ਨੇ ਵਿੰਡੀਜ਼ ਤੋਂ ਜਿੱਤੀ ਟੀ20 ਲੜੀ

 

ਮੀਂਹ ਤੋਂ ਪ੍ਰਭਾਵਿਤ ਮੈਚ ਂਚ ਡਕਵਰਥ ਲੁਈਸ ਨਿਯਮ ਦੇ ਤਹਿਤ ਜਿੱਤਿਆ ਬੰਗਲਾਦੇਸ਼

ਲਾਡਰਹਿਲ, 6 ਅਗਸਤ

ਓਪਨਰ ਲਿਟਨ ਦਾਸ (32 ਗੇਂਦਾਂ, 6 ਚੌਕੇ, 3 ਛੱਕੇ, 61ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮੁਸਤਾਫਿਜ਼ੁਰ ਰਹਿਮਾਨ (31 ਦੌੜਾਂ ‘ਤੇ 3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ ਮੀਂਹ ਤੋਂ ਪ੍ਰਭਾਵਿਤ ਤੀਸਰੇ ਟਵੰਟੀ20 ਮੈਚ ‘ਚ ਡਕਵਰਥ ਲੁਈਸ ਨਿਯਮ ਦੇ ਤਹਿਤ 19 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਬੰਗਲਾਦੇਸ਼ ਨੇ ਵੈਸਟਇੰਡੀਜ਼ ਤੋਂ ਟੈਸਟ ਲੜੀ 0-2 ਨਾਲ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਇੱਕ ਰੋਜ਼ਾ ਲੜੀ 2-1 ਅਤੇ ਟਵੰਟੀ 20 ਲੜੀ 2-1 ਨਾਲ ਜਿੱਤ ਲਈ

 
ਲਿਟਨ ਦਾਸ ਦੇ ਨਾਲ ਕਪਤਾਨ ਸ਼ਾਕਿਬ ਅਲ ਹਸਨ ਅਤੇ ਮਹਿਮੂਦੁੱਲਾ ਦੀਆਂ ਨਾਬਾਦ 32 ਦੌੜਾਂ ਨਾਲ ਬੰਗਲਾਦੇਸ਼ ਨੇ ਪੰਜ ਵਿਕਟਾਂ ‘ਤੇ 184 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਇਸ ਦੇ ਜਵਾਬ ‘ਚ ਵੈਸਟਇੰਡੀਜ਼ ਨੇ 17.1 ਓਵਰਾਂ ‘ਚ ਸੱਤ ਵਿਕਟਾਂ ‘ਤੇ 135 ਦੌੜਾਂ ਬਣਾਈਆਂ ਸਨ ਕਿ ਮੀÂ ਆਉਣ ਕਾਰਨ ਖੇਡ ਰੋਕਣੀ ਪਈ ਇਸ ਤੋਂ ਬਾਅਦ ਖੇਡ ਸੰਭਵ ਨਹੀਂ ਹੋ ਸਕੀ ਵੈਸਟਇੰਡੀਜ਼ ਲਈ ਡਕਵਰਥ ਲੁਈਸ ਦੇ ਤਹਿਤ 17.1 ਓਵਰਾਂ ‘ਚ ਟੀਚਾ 155 ਦੌੜਾਂ ਸੀ ਅਤੇ ਕੈਰੇਬਿਆਈ ਟੀਮ ਇਸ ਤੋਂ ਕਾਫ਼ੀ ਪਿੱਛੇ ਰਹਿ ਗਈ ਵੈਸਟਇੰਡੀਜ਼ ਵੱਲੋਂ ਆਂਦਰੇ ਰਸੇਲ ਨੇ 21 ਗੇਂਦਾਂ ਦੀ ਆਪਣੀ ਧਾਕੜ ਪਾਰੀ ‘ਚ 1 ਚੌਕਾ ਅਤੇ 6 ਛੱਕੇ ਦੀ ਮੱਦਦ ਨਾਲ 47 ਦੌੜਾਂ ਬਣਾਈਆਂ ਲਿਟਨ ਦਾਸ ਨੂੰ ਪਲੇਅਰ ਆਫ਼ ਦ ਮੈਚ ਅਤੇ ਸ਼ਾਕਿਬ ਅਲ ਹਸਨ ਨੂੰ ਪਲੇਅਰ ਆਫ਼ ਦ ਸੀਰੀਜ਼ ਪੁਰਸਕਾਰ ਮਿਲਿਆ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।