ਕੁਜ਼ਨੇਤਸੋਵਾ ਨੇ ਹਾਰ ਕੰਢਿਓਂ ਜਿੱਤਿਆ ਖ਼ਿਤਾਬ

ਵਾਸ਼ਿੰਗਟਨ, 6 ਅਗਸਤ

ਰੂਸ ਦੀ ਸਵੇਤਲਾਨਾ ਕੁਜ਼ਨੇਤਸੋਵਾ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਵਿਰੁੱਧ ਚਾਰ ਮੈਚ ਅੰਕ ਗੁਆਉਣ ਤੋਂ ਬਾਅਦ 4-6, 7-6, 6-2 ਨਾਲ ਜਿੱਤ ਹਾਸਲ ਕਰਦਿਆਂ ਸਿਟੀ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਸਾਲ 2014 ‘ਚ ਚੈਂਪੀਅਨ ਰਹੀ ਕੁਜ਼ਨੇਤਸੋਵਾ ਲਈ ਵਾਸ਼ਿੰਗਟਨ ‘ਚ ਲਗਾਤਾਰ 11 ਮੈਚਾਂ ‘ਚ ਜਿੱਤ ਹਾਸਲ ਕਰਨਾ ਅਤੇ ਆਪਣੇ ਕਰੀਅਰ ਦੇ 18ਵੇਂ ਖ਼ਿਤਾਬ ‘ਤੇ ਕਬਜ਼ਾ ਕਰਨਾ ਸ਼ਾਨਦਾਰ ਵਾਪਸੀ ਹੈ ਕੁਜ਼ਨੇਤਸੋਵਾ ਨੇ ਕਿਹਾ ਕਿ ਵਾਸ਼ਿੰਗਟਨ ‘ਚ ਕੁਝ ਤਾਂ ਹੈ ਮੈਂ ਇੱਥੇ ਦੋ ਵਾਰ ਆਈ ਹਾਂ ਅਤੇ ਮੇਰੀ ਕਦੇ ਹਾਰ ਨਹੀਂ ਹੋਈ

 

ਟੂਰਨਾਮੈਂਟ ਜਿੱਤਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਖਿਡਾਰਨ ਬਣੀ ਕੁਜ਼ਨੇਤਸੋਵਾ

ਸਾਲ 2004’ਚ ਯੂਐਸ ਓਪਨ ਅਤੇ 2009 ‘ਚ ਫਰੈਂਚ ਓਪਨ ਦੀ ਚੈਂਪੀਅਨ ਅਤੇ ਕਦੇ ਵਿਸ਼ਵ ਦੀ ਦੂਸਰੀ ਰੈਂਕ ਦੀ ਖਿਡਾਰੀ ਰਹੀ ਕੁਜ਼ਨੇਤਸੋਵਾ ਸੱਟਾਂ ਅਤੇ ਫਿਰ ਨਵੰਬਰ ‘ਚ ਗੁੱਟ ਦੀ ਸਰਜ਼ਰੀ ਕਾਰਨ ਰੈਂਕਿੰਗ ‘ਚ 128ਵੇਂ ਸਥਾਨ ‘ਤੇ ਖ਼ਿਸਕ ਗਈ ਸੀ ਇਸ ਜਿੱਤ ਨਾਲ ਉਹ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਖਿਡਾਰਨ ਬਣ ਗਈ ਹੈ
ਪਹਿਲਾ ਸੈੱਟ ਹਾਰਨ ਤੋਂ ਬਾਅਦ ਦੂਸਰੇ ਸੈੱਟ ‘ਚ ਕੁਜ਼ਨੇਤਸੋਵਾ ਜਦੋਂ ਬੈਕਹੈਂਡ ਸ਼ਾੱਟ ਨੈੱਟ ‘ਤੇ ਮਾਰ ਬੈਠੀ ਅਤੇ 6-5 ਦੇ ਸਕੋਰ ‘ਤੇ ਵੇਕਿਚ ਨੂੰ ਤੀਸਰਾ ਮੈਚ ਅੰਕ ਦੇ ਦਿੱਤਾ ਤਾਂ ਇੱਕ ਵਾਰ ਲੱਗਣ ਲੱਗਾ ਕਿ ਉਹ ਵਾਸ਼ਿੰਗਟਨ ‘ਚ ਇੱਕ ਹੋਰ ਖ਼ਿਤਾਬ ਆਪਣੇ ਨਾਂਅ ਕਰਨ ਤੋਂ ਖੁੰਝ ਜਾਵੇਗੀ ਪਰ ਕੁਜ਼ਨੇਤਸੋਵਾ ਨੇ ਫੋਰਹੈਂਡ ਰਿਟਰਨ ਸ਼ਾਟ ਲਾਉਂਦਿਆਂ 6-6 ਦੀ ਬਰਾਬਰੀ ਕਰ ਲਈ ਵੇਕਿਚ ਨੇ ਟਾਈ ਬ੍ਰੇਕ ‘ਚ 7-6 ‘ਤੇ ਚੌਥਾ ਮੈਚ ਅੰਕ ਹਾਸਲ ਕਰ ਲਿਆ ਪਰ ਅਗਲੇ ਹੀ ਅੰਕ ‘ਤੇ ਕ੍ਰੋਏਸ਼ੀਆਈ ਖਿਡਾਰੀ ਨੇ ਫੋਰਹੈਂਡ ਬਾਹਰ ਮਾਰ ਦਿੱਤਾ ਰੂਸੀ ਖਿਡਾਰੀ ਨੇ ਅਗਲੇ ਦੋ ਅੰਕ ਆਪਣੇ ਨਾਂਅ ਕਰਦਿਆਂ ਟਾਈਬ੍ਰੇਕ 9-7 ਨਾਲ ਜਿੱਤ ਲਿਆ ਫ਼ੈਸਲਾਕੁੰਨ ਸੈੱਟ ‘ਚ ਵੇਕਿਚ ਨੇ ਹੌਂਸਲਾ ਛੱਡ ਦਿੱਤਾ ਅਤੇ ਕੁਜ਼ਨੇਤਸੋਵਾ ਨੇ ਇੱਕਤਰਫ਼ਾ ਸੈੱਟ ਅਤੇ ਮੈਚ ਜਿੱਤ ਲਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।