ਹਰਫ਼ਨਮੌਲਾ ਸਟੋਕਸ ਨਹੀਂ ਖੇਡਣਗੇ ਦੂਸਰਾ ਟੈਸਟ

ਕੋਹਲੀ ਸਮੇਤ 4 ਬੱਲੇਬਾਜ਼ਾਂ ਨੂੰ ਪਹਿਲੇ ਟੈਸਟ ‘ਚ ਕੀਤਾ ਸੀ ਆਊਟ

ਮਲਾਨ ਬਾਹਰ, ਕਾਉਂਟੀ ਚੈਂਪੀਅਨਸ਼ਿਪ ‘ਚ ਦੂਸਰੇ ਟਾੱਪ ਸਕੋਰਰ ਓਲੀ ਪੋਪ ਟੀਮ ‘ਚ ਸ਼ਾਮਲ

ਸਟੋਕਸ ਦੀ ਜਗ੍ਹਾ 24 ਟੈਸਟ ਮੈਚ ਖੇਡ ਚੁੱਕੇ ਵੋਕਸ ਸ਼ਾਮਲ

ਲੰਦਨ 6 ਅਗਸਤ।

ਭਾਰਤ-ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ 9 ਅਗਸਤ ਤੋਂ ਲਾਰਡਜ਼ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਬੇਨ ਸਟੋਕਸ ਆਪਣੇ ਕੋਰਟ ਦੀ ਸੁਣਵਾਈ ਕਾਰਨ ਟੀਮ ‘ਚ ਸ਼ਾਮਲ ਨਹੀਂ ਹੋ ਸਕਣਗੇ ਸਟੋਕਸ ਨੇ ਪਹਿਲੀ ਪਾਰੀ ‘ਚ ਦੋ ਅਤੇ ਦੂਸਰੀ ਪਾਰੀ ‘ਚ 4 ਵਿਕਟਾਂ ਲਈਆਂ ਸਨ ਦੂਸਰੀ ਪਾਰੀ ‘ਚ ਉਹਨਾਂ ਕੇ.ਐਲ. ਰਾਹੁਲ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ ਦੀਆਂ ਵਿਕਟਾਂ ਲੈ ਕੇ ਭਾਰਤ ਦੀਆਂ ਜਿੱਤ ਦੀ ਆਸਾਂ ਨੂੰ ਖ਼ਤਮ ਕਰ ਦਿੱਤਾ ਸੀ ਸਟੋਕਸ ‘ਤੇ ਮਾਰ ਕੁੱਟ ਦਾ ਇੱਕ ਮਾਮਲਾ ਚੱਲ ਰਿਹਾ ਹੈ ਜਿਸਦੀ ਸੁਣਵਾਈ ਬ੍ਰਿਸਟਲ ‘ਚ ਇਸ ਹਫ਼ਤੇ ਦੇ ਅੰਤ ‘ਚ ਹੋਣੀ ਹੈ ਇਸ ਤੋਂ ਇਲਾਵਾ ਲਾਰਡਜ਼ ‘ਚ ਸੁੱਕੀ ਪਿੱਚ ਦੇ ਮੱਦੇਨਜ਼ਰ ਦੂਸਰੇ ਸਪਿੱਨ ਗੇਂਦਬਾਜ਼ ਮੋਈਨ ਅਲੀ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ

ਓਲੀ ਦਾ ਕਾਊਂਟੀ ‘ਚ ਬਿਹਤਰੀਨ ਪ੍ਰਦਰਸ਼ਨ

ਇੰਗਲੈਂਡ ਦੇ ਮੱਧ ਕ੍ਰਮ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਜਗ੍ਹਾ ਓਲੀ ਪੋਪ ਨੂੰ ਸ਼ਾਮਲ ਕੀਤਾ ਗਿਆ ਹੈ 20 ਸਾਲ ਦੇ ਓਲੀ ਨੇ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ 1 ਦੇ ਇਸ ਸੀਜ਼ਨ ‘ਚ 8 ਮੈਚ ਖੇਡੇ ਇਸ ਵਿੱਚ ਉਹਨਾਂ 85.50 ਦੀ ਸ਼ਾਨਦਾਰ ਔਸਤ ਨਾਲ 684 ਦੌੜਾਂ ਬਣਾਈਆਂ ਹਨ ਜਿਸ ਵਿੱਚ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਉਹਨਾਂ ਸਿਰਫ਼ 15 ਮੈਚਾਂ ‘ਚ ਹੀ 1000 ਦੌੜਾਂ(1012) ਦਾ ਅੰਕੜਾ ਪਾਰ ਕਰ ਲਿਆ ਹੈ ਜਿਸ ਵਿੱਚ 4 ਸੈਂਕੜੇ ਹਨ ਮਲਾਨ ਨੇ ਪਿਛਲੇ 8 ਮਹੀਨਿਆਂ ‘ਚ 15 ਮੁਕਾਬਲੇ ਖੇਡੇ ਅਤੇ 27.84 ਦੀ ਔਸਤ ਨਾਲ 427 ਦੌੜਾਂ ਬਣਾਈਆਂ ਅਤੇ ਇੱਕ ਵੀ ਸੈਂਕੜਾ ਨਹੀਂ ਲਾਇਆ ਸੀ ਅਤੇ ਭਾਰਤ ਵਿਰੁੱਧ ਪਹਿਲੇ ਮੈਚ ‘ਚ 8 ਅਤੇ 20 ਦੌੜਾਂ ਬਣਾਈਆਂ ਸਨ

ਇੰਗਲੈਂਡ ਟੀਮ: ਜੋ ਰੂਟ, ਮੋਈਨ ਅਲੀ, ਜੇਮਸ ਐਂਡਰਸਨ, ਜੋਨੀ ਬੇਰਸਟੋ (ਵਿਕਟਕੀਪਰ), ਸਟੁਅਰਟ ਬ੍ਰਾੱਡ, ਜੋਸ ਬਟਲਰ, ਅਲੇਸਟਰ ਕੁਕ, ਸੈਮ ਕਰੇਨ, ਕੀਟੋਨ ਜੇਨਿੰਗਜ਼, ਓਲੀ ਪੋਪ, ਜੇਮੀ ਪੋਰਟਰ, ਆਦਿਲ ਰਸ਼ੀਦ, ਕ੍ਰਿਸ ਵੋਕਸ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।