ਮਹਿਲਾ ਹਾੱਕੀ ਂਚ ਆਇਰਲੈਂਡ ਨੂੰ ਮਧੋਲ ਹਾਲੈਂਡ ਬਣਿਆ ਵਿਸ਼ਵ ਚੈਂਪੀਅਨ

ਆਇਰਲੈਂਡ ਨੂੰ ਚਾਂਦੀ, ਭਾਰਤ ਨੂੰ 8ਵਾਂ ਸਥਾਨ

ਮਹਿਲਾ ਹਾੱਕੀ ‘ਚ ਹਾਲੈਂਡ ਦਾ ਅੱਠਵਾਂ ਖ਼ਿਤਾਬ

ਲੰਦਨ

ਇੰਗਲੈਂਡ ‘ਚ ਮਹਿਲਾ ਹਾੱਕੀ ਵਿਸ਼ਵ ਕੱਪ ਦੇ ਫ਼ਾਈਨਲ ‘ਚ ਜਾਇੰਟ ਕਿਲਰ ਆਇਰਲੈਂਡ ਨੂੰ 6-0 ਨਾਲ ਮਧੋਲ ਕੇ ਹਾਲੈਂਡ ਨੇ ਆਪਣੇ ਖ਼ਿਤਾਬ ਦਾ ਬਚਾਅ ਕਰ ਲਿਆ ਮਹਾਲਾ ਹਾੱਕੀ ‘ਚ ਹਾਲੈਂਡ ਦਾ ਇਹ ਅੱਠਵਾਂ ਖ਼ਿਤਾਬ ਹੈ ਇਸ ਤੋਂ ਪਹਿਲਾਂ ਸਪੇਨ ਨੇ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਕਾਂਸੀ ਤਗਮਾ ਜਿੱਤਿਆ ਸਪੇਨ ਦਾ ਵਿਸ਼ਵ ਕੱਪ ‘ਚ ਇਹ ਪਹਿਲਾ ਤਗਮਾ ਸੀ ਪਿਛਲੇ ਵਿਸ਼ਵ ਕੱਪ ‘ਚ ਵੀ ਹਾਲੈਂਡ ਚੈਂਪੀਅਨ ਸੀ ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਹੋਈਆਂ ਰੀਓ ਦੇ ਓਲੰਪਿਕ ਫਾਈਨਲ ਤੋਂ ਬਾਅਦ ਹਾਲੈਂਡ ਨੇ ਅੱਜ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਰਿਓ ਓਲੰਪਿਕ ਦੇ ਫਾਈਨਲ ‘ਚ ਹਾਲੈਂਡ ਨੂੰ ਇੰਗਲੈਂਡ ਹੱਥੋਂ ਮਾਤ ਖਾਣੀ ਪਈ ਸੀ

 
ਉੱਧਰ ਆਇਰਲੈਂਡ ਲਈ ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਚੰਗਾ ਟੂਰਨਾਮੈਂਟ ਰਿਹਾ ਇਸ ਟੂਰਨਾਮੈਂਟ ਤੋਂ ਪਹਿਲਾਂ ਆਖ਼ਰੀ ਸਥਾਨ ‘ਤੇ ਕਾਇਮ ਆਇਰਲੈਂਡ ਨੇ ਫ਼ਾਈਨਲ ‘ਚ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਪ੍ਰਦਰਸ਼ਨ ਨਾਲ 16ਵੇਂ ਨੰਬਰ ਦੀ ਆਇਰਲੈਂਡ ਹੁਣ ਟਾੱਪ 10 ‘ਚ ਪਹੁੰਚ ਗਈ ਹੈ ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ‘ਚ ਆਇਰਲੈਂਡ 11ਵੇਂ ਸਥਾਨ ‘ਤੇ ਰਿਹਾ ਸੀ ਜੋ ਉਸਦਾ ਹਾੱਕੀ ਵਿਸ਼ਵ ਕੱਪ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਸੀ ਆਇਰਲੈਂਡ ਤੋਂ ਸ਼ੂਟਆਊਟ ‘ਚ ਕੁਆਰਟਰ ਫਾਈਨਲ ਹਾਰਨ ਵਾਲੀ ਭਾਰਤੀ ਟੀਮ ਨੂੰ ਅੱਠਵਾਂ ਸਥਾਨ ਮਿਲਿਆ ਜੋ ਕਿ ਵਿਸ਼ਵ ਕੱਪ ‘ਚ ਉਸਦਾ ਤੀਸਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਭਾਰਤੀ ਟੀਮ 1974 ‘ਚ ਚੌਥੇ, 1978 ‘ਚ ਸੱਤਵੇਂ, 1983’ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ

ਟੀਮਾਂ ਦੀ ਆਖ਼ਰੀ ਸਥਿਤੀ

1ਹਾਲੈਂਡ
2, ਆਇਰਲੈਂਡ
3.ਸਪੇਨ
4.ਆਸਟਰੇਲੀਆ
5.ਜਰਮਨੀ
6.ਇੰਗਲੈਂਡ
7.ਅਰਜਨਟੀਨਾ
8.ਭਾਰਤ
9.ਇਟਲੀ
10.ਬੈਲਜ਼ੀਅਮ
11.ਨਿਊਜ਼ੀਲੈਂਡ
12.ਕੋਰੀਆ
13.ਜਾਪਾਨ
14.ਅਮਰੀਕਾ
15 ਦੱ.ਅਫ਼ਰੀਕਾ
16.ਚੀਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।